ਗੁਰਦਾਸਪੁਰ: 200 ਜਵਾਨਾਂ ਨੇ ਚਲਾਇਆ ਆਪਰੇਸ਼ਨ
ਰੋਹਿਤ ਗੁਪਤਾ, ਗੁਰਦਾਸਪੁਰ -
ਕਾਸੋ ਆਪਰੇਸ਼ਨ ਦੇ ਤਹਿਤ ਬਟਾਲਾ ਦੇ ਹੋਟ ਸਪੋਟ ਇਲਾਕਾ ਗਾਂਧੀ ਕੈਂਪ ਵਿੱਚ 200 ਤੋਂ ਵੱਧ ਜਵਾਨਾਂ ਨਾਲ ਚੈਕਿੰਗ ਕੀਤੀ ਗਈ ।ਇਸ ਦੌਰਾਨ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ 2025 ਵਿੱਚ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ, 1200 ਮੁਕਦਮੇ ਦਰਜ ਕੀਤੇ ਹਨ, 500 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਹੈ ਅਤੇ ਇਸ ਦੇ ਨਾਲ ਨਾਲ 50 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਹੈ। ਡੀਆਈਜੀ ਨੇ ਕਿਹਾ ਕਿ 31 ਕਿਲੋਮੀਟਰ ਦਾ ਅਜਿਹਾ ਇਲਾਕਾ ਹੈ ਜੋ ਬਟਾਲਾ ਪੁਲਿਸ ਦੇ ਨਾਲ ਇੰਡੋ ਪਾਕ ਬਾਰਡਰ ਲੱਗਦਾ ਹੈ, ਇਥੋਂ ਡਰੋਨ ਰਾਹੀਂ ਜਾਂ ਫਿਰ ਹੋਰ ਜਿਹੜੇ ਡਰੱਗ ਪੈਟਰਸ ਹਨ ਉਹਨਾਂ ਕੋਲੋਂ 50 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। 3500 ਅਜਿਹੇ ਨੌਜਵਾਨ ਨੇ ਜਿਨਾਂ ਨੂੰ ਨਸ਼ਾ ਛਡਾਓ ਕੇਂਦਰ ਭੇਜਿਆ ਗਿਆ ਹੈ।
ਬਟਾਲਾ ਪੁਲਿਸ ਨਸ਼ਾ ਛੱਡਣ ਲਈ ਕੋਈ ਤਿਆਰ ਹੁੰਦਾ ਹੈ ਤਾਂ ਉਸਦੀ ਹਰ ਸੰਭਵ ਮਦਦ ਕਰਦੀ ਹੈ। ਨਾਲ ਹੀ ਡੀਆਈਜੀ ਨੇ ਕਿਹਾ ਕਿ ਪਿਛਲੇ ਸਾਲ 2025 ਦੇ ਵਿੱਚ ਅਸੀਂ ਚਾਰ ਘਰ ਤੋੜੇ ਹਨ ਅਤੇ 35 ਕਰੋੜ ਰੁਪਏ ਦੀ ਪ੍ਰੋਪਰਟੀ ਫਰੀਜ ਕੀਤੀ ਹੈ। ਚਾਰ ਕਰੋੜ ਦੀ ਪ੍ਰੋਪਰਟੀ ਪਾਈਪ ਲਾਈਨ ਦੇ ਵਿੱਚ ਹੈ ਜਿਸ ਦਿਨ ਸਾਨੂੰ ਇਸ ਦੇ ਹੁਕਮ ਆ ਗਏ ਉਹ ਵੀ ਅਸੀਂ ਫਰੀਜ ਕਰ ਦਵਾਂਗੇ। ਅੱਜ ਅਸੀਂ 200 ਤੋਂ ਵੱਧ ਪੁਲਿਸ ਦੇ ਜਵਾਨ ਲੈ ਕੇ ਬਟਾਲਾ ਦੇ ਗਾਂਧੀ ਕੈਂਪ ਵਿੱਚ ਕਾਸੋ ਆਪਰੇਸ਼ਨ ਚਲਾ ਰਹੇ ਹਾਂ ਆਪਰੇਸ਼ਨ ਜਾਰੀ ਹੈ ਪਹਿਲਾਂ ਵੀ ਕਸ ਆਪਰੇਸ਼ਨ ਦੌਰਾਨ ਕਈ ਵੱਡੀਆਂ ਰਿਕਵਰੀਆਂ ਹੋਈਆਂ ਨੇ ਹੁਣ ਵੀ ਵੱਡੀ ਰਿਕਵਰੀ ਹੋਣ ਦੀ ਉਮੀਦ ਹੈ।