ਫਿਰ ਆ ਗਿਆ 5.6 ਤੀਬਰਤਾ ਦਾ ਭੂਚਾਲ
ਕਾਬੁਲ : ਬੁੱਧਵਾਰ ਤੜਕੇ ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿੱਚ 5.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਰਪੀਅਨ-ਮੈਡੀਟੇਰੀਅਨ ਸੀਸਮੌਲੋਜੀਕਲ ਸੈਂਟਰ (EMSC) ਦੇ ਅਨੁਸਾਰ, ਭੂਚਾਲ ਦੀ ਡੂੰਘਾਈ 121 ਕਿਲੋਮੀਟਰ ਸੀ ਅਤੇ ਇਸਦਾ ਕੇਂਦਰ ਬਗਲਾਨ ਸ਼ਹਿਰ ਤੋਂ 164 ਕਿਲੋਮੀਟਰ ਪੂਰਬ ਵਿੱਚ ਸੀ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਨੇ ਕਿਹਾ ਕਿ ਭੂਚਾਲ ਸਵੇਰੇ 4:44 ਵਜੇ (ਭਾਰਤੀ ਸਮੇਂ ਅਨੁਸਾਰ) ਆਇਆ। ਮੁੱਢਲੀ ਜਾਣਕਾਰੀ ਅਨੁਸਾਰ, ਇਸ ਭੂਚਾਲ ਕਾਰਨ ਅਫਗਾਨਿਸਤਾਨ ਜਾਂ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।