ਅੱਜ ਹਰ ਕਿਸੇ ਨੂੰ ਦੇਸ਼ ਸੰਵਿਧਾਨ ਦੀ ਚਿੰਤਾ: ਸੰਸਦ ਮੈਂਬਰ ਮਨੀਸ਼ ਤਿਵਾੜੀ
- ਸੰਸਦੀ ਕੋਟੇ ਤੋਂ ਜਾਰੀ 10 ਲੱਖ ਰੁਪਏ ਦੀ ਗਰਾਂਟ ਨਾਲ ਵਾਰਡ ਨੰਬਰ 34 ਚ ਲੱਗੇ ਸੀਸੀਟੀਵੀ ਕੈਮਰਿਆਂ ਉਦਘਾਟਨ ਕੀਤਾ
ਚੰਡੀਗੜ੍ਹ, 18 ਅਪ੍ਰੈਲ 2025: ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਅੱਜ ਹਰ ਕਿਸੇ ਨੂੰ ਦੇਸ਼ ਦੇ ਸੰਵਿਧਾਨ ਦੀ ਚਿੰਤਾ ਹੈ। ਉਹਨਾਂ ਨੇ ਇਸ ਦੌਰਾਨ ਦੇਸ਼ ਦੇ ਉਪ ਰਾਸ਼ਟਰਪਤੀ ਵੱਲੋਂ ਨਿਆਂਪਾਲਿਕਾ ਉੱਪਰ ਕੀਤੀ ਗਈ ਟਿੱਪਣੀ ਦਾ ਵੀ ਜ਼ਿਕਰ ਕੀਤਾ।
ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਦੇ ਪ੍ਰਧਾਨ ਐਚ ਐਸ ਲੱਕੀ, ਕੌਂਸਲਰ ਗੁਰਪ੍ਰੀਤ ਗਾਬੀ ਆਦਿ ਮੌਜੂਦਗੀ ਹੇਠ, ਵਾਰਡ ਨੰਬਰ 34 ਵਿੱਚ ਸੰਸਦੀ ਕੋਟੇ ਤੋਂ ਜਾਰੀ 10 ਲੱਖ ਰੁਪਏ ਦੀ ਗਰਾਂਟ ਨਾਲ ਲੱਗੇ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਹੋਇਆਂ, ਤਿਵਾੜੀ ਨੇ ਜ਼ਿਕਰ ਕੀਤਾ ਹੈ ਕਿ ਉਹ ਗੋਬਿੰਦ ਸਿੰਘ ਵੋਮੈਨ ਕਾਲਜ ਵਿਖੇ ਗਏ ਸਨ, ਜਿੱਥੇ ਮੌਜੂਦ ਬੁੱਧੀਜੀਵੀਆਂ ਨੇ ਵੀ ਉਹਨਾਂ ਨਾਲ ਇਸ ਗੱਲ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਏ ਜਾਣ ਦੀ ਲੋੜ ਹੈ। ਉਹਨਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਇਸੇ ਗੱਲ ਉਪਰ ਜੋਰ ਦੇ ਰਹੇ ਸੀ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ। ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨ ਦੀ ਲੋੜ ਹੈ ਅਤੇ ਪਿਛਲੇ ਇੱਕ ਸਾਲ ਦੌਰਾਨ ਜੋ ਘਟਨਾਕ੍ਰਮ ਵਾਪਰਿਆ ਹੈ, ਉਹ ਪ੍ਰਮਾਣਿਤ ਕਰਦਾ ਹੈ ਕਿ ਜੋ ਅਸੀਂ ਉਸ ਵੇਲੇ ਦੇਸ਼ ਦੇ ਲੋਕਾਂ ਨੂੰ ਦੱਸ ਰਹੇ ਸੀ, ਬਿਲਕੁਲ ਸਹੀ ਸੀ। ਅਸੀਂ ਚੋਣਾਂ ਦੌਰਾਨ ਕਹਿੰਦੇ ਸੀ ਕਿ ਜੇਕਰ ਇਨ੍ਹਾਂ ਨੂੰ 400 ਸੀਟਾਂ ਮਿਲ ਜਾਂਦੀਆਂ, ਤਾਂ ਇਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸੰਵਿਧਾਨ ਨੂੰ ਵੀ ਬਦਲ ਸਕਦੇ ਸਨ।
ਉਹਨਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਦੇਸ਼ ਉਪ ਰਾਸ਼ਟਰਪਤੀ ਵੱਲੋਂ ਸੰਵਿਧਾਨ ਦੀ ਧਾਰਾ 142 ਬਾਰੇ ਬਿਆਨ ਦੇਣਾ, ਜਿਹੜੀ ਦੇਸ਼ ਦੀ ਸਰਵਉੱਚ ਅਦਾਲਤ ਨੂੰ ਨਿਆ ਵਾਸਤੇ ਕਾਨੂਨ ਦਾਇਰੇ ਤੋਂ ਬਾਹਰ ਜਾਣ ਦਾ ਵੀ ਅਧਿਕਾਰ ਦਿੰਦੀ ਹੈ। ਉਹਨਾਂ ਨੇ ਕਿਹਾ ਕਿ ਇੱਕ ਜਿੰਮੇਵਾਰ ਅਹੁਦੇ ਤੇ ਬੈਠੇ ਵਿਅਕਤੀ ਵੱਲੋਂ ਇਹ ਕਹਿਣਾ ਕਿ ਨਿਆਂਪਾਲਿਕਾ ਵਾਸਤੇ ਧਾਰਾ 142 ਹੱਥ ਵਿੱਚ ਇੱਕ ਨਿਊਕਲਿਅਰ ਮਿਸਾਇਲ ਹੈ, ਜਿਸਦਾ ਉਹ 24 ਘੰਟੇ 7 ਦਿਨ ਇਸਤੇਮਾਲ ਕਰ ਸਕਦੀ ਹੈ। ਇਹ ਬਹੁਤ ਹੀ ਗੰਭੀਰ ਗੱਲ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੋਪਰਟੀ ਟੈਕਸ ਵਿੱਚ ਤਿੰਨ ਗੁਣਾ ਵਾਧੇ ਨੂੰ ਲੈ ਕੇ ਵੀ ਰੋਸ ਜਾਹਿਰ ਕੀਤਾ, ਜਿਹੜਾ ਮੁੱਦਾ ਉਹਨਾਂ ਨੇ ਪਾਰਲੀਮੈਂਟ ਵਿੱਚ ਵੀ ਚੁੱਕਿਆ ਸੀ।
ਜਿੱਥੇ ਹੋਰਨਾ ਤੋਂ ਇਲਾਵਾ, ਚੰਦ੍ਰਮੁਖੀ ਸ਼ਰਮਾ, ਡੀ ਪੀ ਐੱਸ ਰੰਧਾਵਾ ਵੀ ਮੌਜੂਦ ਰਹੇ।