ਰੈਡੀਮੇਡ ਦੀ ਦੁਕਾਨ ਕਰਨ ਵਾਲੇ ਵਿਅਕਤੀ ਵੱਲੋਂ ਜਹਿਰੀਲੀ ਚੀਜ਼ ਖਾ ਕੇ ਕੀਤੀ ਆਤਮ ਹੱਤਿਆ
ਭਰਾ ਦੇ ਬਿਆਨਾਂ ਉੱਪਰ ਪੁਲਿਸ ਨੇ ਤਿੰਨ ਸਕੇ ਭਰਾਵਾਂ ਉੱਪਰ ਕੀਤਾ ਮੁਕਦਮਾ ਦਰਜ
ਦੀਪਕ ਜੈਨ
ਜਗਰਾਉਂ 5 ਮਈ 2025- ਬੀਤੇ ਦਿਨੀ ਸਥਾਨਕ ਪ੍ਰਤਾਪ ਨਗਰ ਦੇ ਰਹਿਣ ਵਾਲੇ ਸੋਨੂ ਸ਼ਰਮਾ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੋਨੂ ਸ਼ਰਮਾ ਜੋ ਕਿ ਫਿਲੀ ਗੇੜ ਦੇ ਨਜ਼ਦੀਕ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਚਲਾਉਂਦਾ ਸੀ ਅਤੇ ਕਾਫੀ ਲੰਮੇ ਅਰਸੇ ਤੋਂ ਆਪਣੀ ਆਰਥਿਕ ਕਮਜ਼ੋਰੀ ਕਾਰਨ ਪਰੇਸ਼ਾਨ ਰਹਿ ਰਿਹਾ ਸੀ ਅਤੇ ਉਸ ਨੇ ਕਈ ਲੋਕਾਂ ਕੋਲੋਂ ਵੱਡੀ ਤਾਦਾਦ ਵਿੱਚ ਕਰਜ਼ਾ ਵੀ ਚੱਕਿਆ ਹੋਇਆ ਸੀ। ਜਦੋਂ ਉਸ ਨੇ ਜਹਰੀਲੀ ਚੀਜ਼ ਖਾਧੀ ਤਾਂ ਉਸ ਨੂੰ ਪਰਿਵਾਰ ਅਤੇ ਮਹੱਲੇ ਵਾਲੇ ਚੁੱਕ ਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਭਾਵੇਂ ਸੋਨੂ ਸ਼ਰਮਾ ਵੱਲੋਂ ਨਾ ਤਾਂ ਕੋਈ ਸੁਸਾਈਡ ਨੋਟ ਲਿਖ ਕੇ ਛੱਡਿਆ ਗਿਆ ਅਤੇ ਨਾ ਹੀ ਉਸ ਨੇ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਕੇ ਆਪਣੇ ਮਰਨ ਦਾ ਕਾਰਨ ਦੱਸਿਆ ਹੈ।
ਪਰ ਥਾਣਾ ਸਿਟੀ ਜਗਰਾਓ ਵੱਲੋਂ ਸੋਨੂ ਸ਼ਰਮਾ ਦੇ ਪਰਿਵਾਰਿਕ ਮੈਂਬਰਾਂ ਦੇ ਦਿੱਤੇ ਬਿਆਨ ਉੱਪਰ ਕੀ ਸੋਨੂ ਸ਼ਰਮਾ ਨੇ ਫਾਈਨੈਂਸਰਾਂ ਕੋਲੋਂ ਪੈਸੇ ਉਧਾਰ ਲਿੱਤੇ ਹੋਏ ਸਨ ਅਤੇ ਉਕਤ ਫਾਈਨੈਸਰ ਉਸ ਨੂੰ ਆਪਣੀ ਰਕਮ ਵਸੂਲੀ ਕਰਨ ਲਈ ਧਮਕਾ ਰਹੇ ਸਨ। ਜਿਸ ਕਾਰਨ ਉਸ ਨੇ ਆਤਮ ਹੱਤਿਆ ਕੀਤੀ ਹੈ। ਜਿਸ ਤੇ ਥਾਣਾ ਸਿਟੀ ਜਗਰਾਉਂ ਪੁਲਿਸ ਨੇ ਜਗਰਾਉਂ ਦੇ ਹੀ ਰਹਿਣ ਵਾਲੇ ਅਨਿਲ ਕੁਮਾਰ, ਸੰਜੀਵ ਕੁਮਾਰ ਅਤੇ ਸਾਹਿਬਾ ਪੁੱਤਰਾਣ ਅਮਰਨਾਥ ਵਾਸੀ ਕਰਤਾਰ ਕਲੋਨੀ ਜਗਰਾਉਂ ਦੇ ਖਿਲਾਫ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਇਸ ਦਰਜ ਕੀਤੇ ਗਏ ਮਾਮਲੇ ਨੂੰ ਰਾਜਨੀਤਿਕ ਗਲਿਆਰਿਆਂ ਵਿੱਚ ਰਾਜਨੀਤਿਕ ਰੰਜਿਸ਼ ਨਾਲ ਵੀ ਦੇਖਿਆ ਜਾ ਰਿਹਾ ਹੈ। ਕਿਉਂਕਿ ਆਤਮ ਹੱਤਿਆ ਕਰਨ ਵਾਲੇ ਸੋਨੂ ਸ਼ਰਮਾ ਵੱਲੋਂ ਆਪਣੀ ਆਤਮ ਹੱਤਿਆ ਦੇ ਕਾਰਨਾਂ ਦਾ ਕੋਈ ਵੀ ਸਬੂਤ ਨਾ ਛੱਡ ਕੇ ਜਾਣਾ ਅਤੇ ਸਿਰਫ ਉਸ ਦੇ ਭਰਾ ਵਿਕਾਸ ਸ਼ਰਮਾ ਦੇ ਬਿਆਨਾ ਉੱਪਰ ਮੁਕਦਮਾ ਦਰਜ ਕੀਤਾ ਗਿਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਅਨਿਲ ਕੁਮਾਰ ਭਾਰਤੀ ਜਨਤਾ ਪਾਰਟੀ ਦੇ ਉਪ ਮੰਡਲ ਪ੍ਰਧਾਨ ਵੀ ਹਨ।