ਗੈਂਗਸਟਰ ਕਾਕਾ ਅਤੇ ਪੁਲਿਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਬਟਾਲਾ ਪੁਲਿਸ ਅਤੇ ਗੈਂਗਸਟਰ ਕਾਕਾ ਦਰਮਿਆਨ ਹੋਇਆ ਮੁਕਾਬਲਾ...ਆਹਮੋ ਸਾਹਮਣੇ ਚੱਲੀਆਂ ਗੋਲੀਆਂ
ਪੁਲਿਸ ਦੀ ਗੋਲੀ ਲੱਗਣ ਕਾਰਨ ਮੋਹਿਤ ਕਾਕਾ ਹੋਇਆ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ 5 ਮਈ 2025- ਬੀਤੇ ਦਿਨੀ ਬਟਾਲਾ ਦੇ ਠਠਿਆਰਾ ਮੁਹੱਲਾ ਵਿਚ ਇਕ ਬੰਦ ਕਮਰੇ ਵਿਚੋਂ ਪੁਲਿਸ ਵਲੋਂ ਪੰਜ ਗੈਂਗਸਟਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਸੀ ਜਿਸ ਵਿਚੋਂ ਇੱਕ ਮੋਹਿਤ ਕਾਕਾ ਕੋਲੋ ਪੁੱਛਗਿੱਛ ਦੌਰਾਨ ਪਤਾ ਚੱਲਿਆ ਕੇ ਉਹਨਾਂ ਵਲੋਂ ਬਟਾਲਾ ਨਜ਼ਦੀਕ ਧਾਲੀਵਾਲ ਥਿੰਦ ਨਹਿਰ ਦੇ ਨਜ਼ਦੀਕ ਹੈਰੋਇਨ ਦੱਬੀ ਹੋਈ ਹੈ।ਪੁਲਿਸ ਜਦੋ ਉਸਨੂੰ ਲੈਕੇ ਉਕਤ ਜਗ੍ਹਾ ਤੇ ਪਹੁੰਚੀ ਤਾਂ ਉਥੇ ਉਸਨੇ ਹੈਰੋਇਨ ਦੀ ਜਗ੍ਹਾ ਤੇ ਪਿਸਟਲ ਛੁਪਾ ਰਖਿਆ ਸੀ ਅਤੇ ਉਸੇ ਪਿਸਟਲ ਨਾਲ ਉਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਕੀਤੀ ਫਾਇਰਿੰਗ ਵਿੱਚ ਮੋਹਿਤ ਕਾਕਾ ਜਿਸਦੇ ਸੱਜੀ ਲੱਤ ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ।
ਪੁਲਿਸ ਐਸ ਪੀ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪੰਜੋ ਗੈਂਗਸਟਰ ਕਈ ਗੋਲੀ ਕਾਂਡ ਸਮੇਤ ਦੂਸਰਿਆਂ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਿਲ ਹਨ ਅਤੇ ਰਾਹੁਲ ਦਾਤਰ ਗੈਂਗ ਨਾਲ ਸੰਬੰਧਿਤ ਹਨ ਵਿਦੇਸ਼ ਚ ਬੈਠੇ ਅਮਨ ਆਂਡਾ ਨਾਮਕ ਗੈਂਗਸਟਰ ਦੇ ਗਰੁੱਪ ਨਾਲ ਵੀ ਇਹ ਕਈ ਵਾਰ ਆਹਮੋ ਸਾਹਮਣੇ ਹੋਏ ਹਨ ।