ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਕਾਨਫਰੰਸ ਹਨੂਮਾਨਗੜ੍ਹ (ਰਾਜਸਥਾਨ) 'ਚ
ਰਾਜਸਥਾਨ,19 ਅਪ੍ਰੈਲ 2025 - ਪੰਜਾਬ ਭਵਨ ਸਰੀ (ਕੈਨੇਡਾ) ਸੰਸਥਾਪਕ, ਸੁੱਖੀ ਬਾਠ ਦੀ ਰਹਿਨੁਮਾਈ ਹੇਠ, “ ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਦੇ ਤਹਿਤ ਟੀਮ ਰਾਜਸਥਾਨ ਦੇ ਸਹਿਯੋਗ ਨਾਲ ਹਨੂਮਾਨਗੜ੍ਹ (ਰਾਜਸਥਾਨ) ਵਿਖੇ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਸੱਭਿਆਚਾਰਕ ਕਾਨਫਰੰਸ 2025 ਹੋ ਰਹੀ ਹੈ।
ਇਹ ਕਾਨਫਰੰਸ ਮਿਤੀ- 11 ਮਈ 2025 ਦਿਨ ਐਤਵਾਰ ਸਮਾਂ- ਸਵੇਰੇ 9:00 ਵਜੇ ਸੱਚਖੰਡ ਕਾਨਵੈਂਟ ਸਕੂਲ (ਨੇੜੇ ਮੈਡੀਕਲ ਕਾਲਜ,ਬਾਈਪਾਸ ਰੋਡ) ਹਨੂਮਾਨਗੜ੍ਹ ਜੰਕਸ਼ਨ ਵਿਖੇ ਹੋਵੇਗੀ। ਇਹ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਸੱਭਿਆਚਾਰਕ ਕਾਨਫਰੰਸ- ਰਾਜਸਥਾਨ 'ਚ ਪੰਜਾਬੀ ਬੋਲੀ ਸੰਭਾਵਨਾਵਾਂ, ਸਮੱਸਿਆਵਾਂ ਅਤੇ ਭਵਿੱਖ ਵਿਸ਼ੇ 'ਤੇ ਹੋ ਰਹੀ ਹੈ।
