ਬੰਦਿਆਂ ਦਾ ਨਹੀਂ ਪੰਛੀਆਂ ਦਾ ਅਨੋਖਾ ਸੇਵਾਦਾਰ ਹਰਪਾਲ ਸਿੰਘ ਪਾਲੀ
ਪਿਛਲੇ 15 ਸਾਲਾਂ ਤੋਂ ਜੰਗਲੀ ਜਾਨਵਰਾਂ ਤੇ ਪੰਛੀਆਂ ਲਗਾ ਰਿਹਾ ਰੋਜਾਨਾ ਛਬੀਲ
ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰ ਜਾਨਵਰਾਂ ਲਈ ਪੀਣ ਵਾਲੇ ਪਾਣੀ ਦੇ ਟੋਬੇ ਬਣਵਾਏ
ਇਲਾਕੇ ਵਿੱਚ ਛਬੀਲ ਵਾਲੇ ਬਾਬੇ ਦੇ ਨਾਮ ਨਾਲ ਜਾਣੇ ਜਾਂਦੇ ਹਨ ਹਰਪਾਲ ਸਿੰਘ ਪਾਲੀ
ਸ੍ਰੀ ਅਨੰਦਪੁਰ ਸਾਹਿਬ 18 ਅਪ੍ਰੈਲ ( ਚੋਵੇਸ਼ ਲਟਾਵਾ ) ਸਿੱਖ ਧਰਮ ਵਿੱਚ ਜਿੱਥੇ ਦਸਵੰਧ ਕੱਢਣ ਕਿ ਸੇਵਾ ਕਰਨੀ ਗੁਰੂ ਸਾਹਿਬ ਦਾ ਫਲਸਫਾ ਹੈ ਉੱਥੇ ਹੀ ਕਈ ਸੇਵਾਦਾਰਾਂ ਵੱਲੋਂ ਲੰਗਰਾਂ ਅਤੇ ਪੀਣ ਵਾਲੇ ਪਾਣੀ ਦੀਆਂ ਛਬੀਲਾਂ ਦੀ ਸੇਵਾ ਲਗਾਤਾਰ ਚਲਦੀ ਆਉਂਦੀ ਹੈ ਜਿੱਥੇ ਹਰ ਇੱਕ ਸਿੱਖ ਨੂੰ ਕਿਸੇ ਵੀ ਪ੍ਰਕਾਰ ਦੀ ਸੇਵਾ ਵਿੱਚ ਹਿੱਸਾ ਪਾਉਣ ਦੇ ਲਈ ਗੁਰੂ ਸਾਹਿਬ ਨੇ ਹੋਕਾ ਦਿੱਤਾ ਹੈ, ਚਾਹੇ ਉਹ ਤਨ ਮਨ ਅਤੇ ਧਨ ਵਾਲੀ ਸੇਵਾ ਕਿਉਂ ਨਾ ਹੋਵੇ ।
ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਾਨਪੁਰ ਖੂਹੀ ਦੇ ਜੰਪਲ ਸੇਵਾਦਾਰ ਹਰਪਾਲ ਸਿੰਘ ਪਾਲੀ ਜੋ ਕਿ ਨਿਸਫਲ ਹੋ ਕੇ ਪਿਛਲੇ 15 ਸਾਲਾਂ ਤੋਂ ਆਪਣੇ ਇਲਾਕੇ ਦੇ ਜੰਗਲਾਂ ਵਿੱਚ ਜੰਗਲੀ ਜਾਨਵਰਾਂ ਪੰਛੀਆਂ ਅਤੇ ਬੇਜੁਬਾਨ ਪਰਿੰਦਿਆਂ ਜੀਵਾਂ ਲਈ ਜੰਗਲਾਂ ਵਿੱਚ ਪਾਣੀ ਵਾਲੀਆਂ ਹੋਦੀਆਂ ਬਣਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਜੰਗਲੀ ਜਾਨਵਰਾਂ ਲਈ ਕਰਦਾ ਹੈ ਜਿਸ ਨੂੰ ਇਲਾਕੇ ਵਿੱਚ ਹਰਪਾਲ ਸਿੰਘ ਪਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਦੂਜਾ ਨਾਮ ਜਾਨਵਰਾਂ ਦੀ ਛਬੀਲ ਵਾਲਾ ਬਾਬਾ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਹ ਇੱਕ ਅਜਿਹਾ ਇਨਸਾਨ ਹੈ ਜਿਸਨੇ ਮਨੁੱਖਤਾ ਦੀ ਸੇਵਾ ਦੇ ਨਾਲ ਨਾਲ ਬੇਜੁਬਾਨ ਜਾਨਵਰਾਂ ਲਈ 100 ਤੋਂ ਵੱਧ ਖੂਹੀਆਂ ਬਣਾ ਕੇ ਰੋਜ਼ਾਨਾ ਛਬੀਲ ਲਗਾਉਣ ਦਾ ਕੰਮ ਕਰਦੇ ਹਨ ਇਸ ਮੌਕੇ ਜਦੋਂ ਪਿੰਡ ਵਾਸੀਆਂ ਨੇ ਦੱਸਿਆ ਤਾਂ ਆਉਣਾ ਕਿਹਾ ਕਿ ਹਰਪਾਲ ਸਿੰਘ ਪਾਲੀ ਮਹਿਜ ਇੱਕ ਟਰੱਕ ਸਪੇਅਰ ਪਾਰਟ ਦੀ ਦੁਕਾਨ ਕਰਦੇ ਹਨ ਜਿਨਾਂ ਨੇ ਆਪਣੇ ਟਰੈਕਟਰ ਅਤੇ ਪੀਣ ਵਾਲੀ ਪਾਣੀ ਦੀਆਂ ਟੈਂਕੀਆਂ ਰੱਖੀਆਂ ਹੋਈਆਂ ਹਨ ਜੋ ਸਮਾਂ ਲੱਗਣ ਤੇ ਜੰਗਲੀ ਜੀਵਾਂ ਨੂੰ ਅੱਤ ਦੀ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਦੇ ਹੋਏ ਆਪਣੇ ਖਰਚੇ ਤੇ ਪਾਣੀ ਵਾਲੀਆਂ ਹੋਦੀਆਂ ਵਿੱਚ ਰੋਜਾਨਾ ਪਾਣੀ ਭਰਦੇ ਹਨ ਇਹ ਵੀ ਇੱਕ ਜੰਗਲੀ ਜਾਨਵਰਾਂ ਲਈ ਵਿਸ਼ੇਸ਼ ਲੰਗਰ ਜਾਂ ਛਬੀਲ ਦਾ ਕੰਮ ਕਰਦਾ ਹੈ ਕਿਉਂਕਿ ਜੰਗਲਾਂ ਵਿੱਚ ਰਹਿੰਦੇ ਹੋਏ ਜਾਨਵਰ ਆਪਣਾ ਭੋਜਨ ਜਾਂ ਸ਼ਿਕਾਰ ਆਪ ਤਾਂ ਪੈਦਾ ਕਰ ਹੀ ਲੈਂਦੇ ਹਨ ਪਰ ਪੀਣ ਵਾਲੇ ਪਾਣੀ ਦੀ ਸਮੱਸਿਆ ਉਹਨਾਂ ਨੂੰ ਛਬੀਲ ਵਾਲੇ ਬਾਬਾ ਸੇਵਾਦਾਰ ਹਰਪਾਲ ਸਿੰਘ ਪਾਲੀ ਪਿਛਲੇ 15 ਸਾਲਾਂ ਤੋਂ ਕਰਦਾ ਆ ਰਿਹਾ ਹੈ ਦੱਸ ਦਈਏ ਕਿ ਹਰਪਾਲ ਸਿੰਘ ਪਾਲੀ ਦੇ ਇਸ ਨਿਵੇਕਲੇ ਸੇਵਾਦਾਰ ਹੋਣ ਦੇ ਨਾਤੇ ਆਲੇ ਦੁਆਲੇ ਪਿੰਡਾਂ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਸਨਮਾਨ ਹੋ ਚੁੱਕੇ ਹਨ ਇਸੇ ਤਰਾਂ ਉਹਨਾਂ ਦਾ ਨਾਮ ਵਾਤਾਵਰਨ ਪ੍ਰੇਮੀ ਵਜੋਂ ਵੀ ਇਲਾਕੇ ਵਿੱਚ ਜਾਣਿਆ ਜਾਂਦਾ ਹੈ ਇਸ ਮੌਕੇ ਉਹਨਾਂ ਦਾ ਸਾਥ ਸੇਵਾ ਦੇ ਪੁੰਜ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਵੀ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਅਕਸਰ ਹੀ ਆਮ ਵਿਖਾਈ ਦਿੰਦੇ ਹਨ