ਗ੍ਰੰਥੀ ਸਿੰਘ ਨਾਲ ਕੁੱਟਮਾਰ ਦਾ ਮਾਮਲਾ! ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ
* ਮਾਮਲੇ ਚ ਆ ਰਿਹਾ ਨਵਾਂ ਮੋੜ
* ਜ਼ਖਮੀ ਗ੍ਰੰਥੀ ਜੀਤ ਸਿੰਘ ਤੇ ਦੂਜੇ ਗ੍ਰੰਥੀ ਸਿੰਘ ਨੇ ਲਗਾਏ ਕੁੱਟਮਾਰ ਦੇ ਲਾਏ ਦੋਸ਼, ਇਨਸਾਫ ਦੀ ਲਗਾਈ ਗੁਹਾਰ
* ਜਥੇ. ਗਿਆਨੀ ਗੁੜਗੱਜ ਨੇ ਜ਼ਖਮੀ ਗ੍ਰੰਥੀ ਸਿੰਘ ਤੇ ਆਰੋਪ ਲਗਾਉਣ ਵਾਲੇ ਗ੍ਰੰਥੀ ਕੁਲਦੀਪ ਸਿੰਘ ਨੂੰ ਪਾਈ ਝਾੜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 17 ਅਪ੍ਰੈਲ 2025 - ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਗੁਰਦੁਆਰਾ ਸਾਹਿਬ ਸੇਚਾਂ ਦੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਕਰਨ ਵਾਲਿਆ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਬਾਬਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਿਤੀ 15-04-2025 ਨੂੰ ਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸੈਚ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਦੇ ਬਿਆਨਾ ਤੇ ਮੁਕੱਦਮਾ ਨੰਬਰ 64 ਮਿਤੀ ਧਾਰਾ 115(2), 126(2), 351(3), 3(5),133,191(3) BNS ਤਹਿਤ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਬਿਆਨ ਕੀਤਾ ਸੀ ਕਿ ਉਹ ਪਿੰਡ ਸੈਚਾ ਦੇ ਗੁਰੂਦੁਆਰਾ ਸਾਹਿਬ ਵਿੱਚ ਪਿੱਛਲੇ 13/14 ਸਾਲ ਤੋ ਬਤੌਰ ਗ੍ਰੰਥੀ ਸੇਵਾ ਕਰਦਾ ਆ ਰਿਹਾ ਹੈ। ਮਿਤੀ 14-04-2025 ਨੂੰ ਪਿੰਡ ਦੇ ਗੁਰੂਦੁਆਰਾ ਸਾਹਿਬ ਵਿੱਚ ਪਾਠ ਦਾ ਭੋਗ ਸੀ ਭੋਗ ਪੈਣ ਤੋ ਬਾਅਦ ਲਖਬੀਰ ਸਿੰਘ ਉਰਫ ਬੀਰ ਪੁੱਤਰ ਜਰਨੈਲ ਸਿੰਘ, ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਜਰਨੈਲ ਸਿੰਘ, ਤਰਲੋਚਨ ਸਿੰਘ ਪੁੱਤਰ ਜਰਨੈਲ ਸਿੰਘ, ਮਨਜੀਤ ਕੌਰ ਉਰਫ ਜੱਟੀ ਪਤਨੀ ਜਰਨੈਲ ਸਿੰਘ ਸਾਰੇ ਵਾਸੀਆਨ ਸੈਚਾ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਨੇ ਗੱਡੀ ਖੜੀ ਕਰਨ ਦੀ ਰੰਜਿਸ ਦੇ ਚੱਲਦੇ ਮੁਦੱਈ ਮੁਕੱਦਮਾ ਦੀ ਕੁੱਟਮਾਰ ਕਰਕੇ ਸੱਟਾ ਮਾਰੀਆ ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਕੱਦਮਾ ਵਿੱਚ ਲੋੜੀਦੇ ਦੋਸ਼ੀਆ ਵਿੱਚੋ ਅੱਜ ਲਖਬੀਰ ਸਿੰਘ ਉਰਫ ਬੀਰ ਪੁੱਤਰ ਜਰਨੈਲ ਸਿੰਘ ਅਤੇ ਮਨਜੀਤ ਕੌਰ ਉਰਫ ਜੱਟੀ ਪਤਨੀ ਜਰਨੈਲ ਸਿੰਘ ਵਾਸੀਆਨ ਸੈਚਾ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾ ਦੇ ਬਾਕੀ ਸਾਥੀਆ ਨੂੰ ਵੀ ਜਲਦ-ਜਲਦ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸਿਸ਼ ਕੀਤੀ ਜਾ ਰਹੀ ਹੈ।
ਉਕਤ ਲੜਾਈ ਦੀ ਰੰਜਿਸ ਮੁਦੱਈ ਮੁਕੱਦਮਾ ਜੀਤ ਸਿੰਘ ਅਤੇ ਦੂਸਰੀ ਧਿਰ ਦੇ ਦੋਸ਼ੀ ਲਖਬੀਰ ਸਿੰਘ ਹੁਰਾ ਦੀ ਗੁਰਦੁਆਰਾ ਸਾਹਿਬ ਵਿੱਚ ਗੱਡੀਆ ਖੜੀਆ ਕਰਨ ਤੋਂ ਹੈ, ਕਿਉਂਕਿ ਦੋਨੇ ਧਿਰਾ ਹੀ ਗੁਰਦੁਆਰਾ ਸਾਹਿਬ ਵਿੱਚ ਗੱਡੀਆ ਖੜੀਆ ਕਰਦੀਆਂ ਸਨ। ਲਖਵੀਰ ਸਿੰਘ ਪਾਰਟੀ ਨੂੰ ਗੱਡੀ ਖੜੀ ਕਰਨ ਤੋਂ ਰੋਕਿਆ ਸੀ। ਇਸਤੋਂ ਇਲਾਵਾ ਹੋਰ ਕੋਈ ਵੀ ਰੰਜਿਸ਼ਬਾਜੀ ਨਹੀਂ ਹੈ।
ਮਾਮਲੇ ਚ ਆ ਰਿਹਾ ਨਵਾਂ ਮੋੜ, ਸਿਵਿਲ ਹਸਪਤਾਲ ਚ ਜੇਰੇ ਇਲਾਜ ਗ੍ਰੰਥੀ ਸਿੰਘ ਤੇ ਦੂਜੇ ਗ੍ਰੰਥੀ ਸਿੰਘ ਦੇ ਨਾਲ ਕੁੱਟਮਾਰ ਕਰਨ ਦੇ ਲੱਗੇ ਆਰੋਪ, ਪੁਲਿਸ ਕਰੇਗੀ ਜਾਂਚ*
ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿੰਡ ਸੈਚਾ ਦੇ ਗੁਰਦੁਆਰਾ ਸਾਹਿਬ ਵਿੱਚ ਆਖੰਡ ਪਾਠ ਸਾਹਿਬ ਦੀ ਡਿਊਟੀ ਕਰਨ ਆਏ ਗ੍ਰੰਥੀ ਕੁਲਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮੱਖੂ ਥਾਣਾ ਮੱਲਾਵਾਲਾ ਜਿਲ੍ਹਾ ਫਿਰੋਜਪੁਰ, ਜਿਸਦੀ ਮਿਤੀ 13-4-2025 ਨੂੰ ਉਕਤ ਮੁਕੱਦਮਾ ਦੇ ਸ਼ਿਕਾਇਤ ਕਰਤਾ ਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸੈਚ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ(ਕੁੱਟਮਾਰ ਦਾ ਗ੍ਰੰਥ ਸ਼ਿਕਾਰ ਗ੍ਰੰਥੀ ਸਿੰਘ ਜੋ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜੇਰੇ ਇਲਾਜ ਹੈ) ਨੇ ਕੁੱਟਮਾਰ ਕੀਤੀ ਸੀ। ਜਿਸਦੇ ਖਿਲਾਫ ਦਰਖਾਸਤ ਚੋਕੀ ਮੋਠਾਵਾਲ ਵਿਖੇ ਆਈ ਸੀ। ਜਿਸਦੀ ਵੱਖਰੇ ਤੋਰ ਤੇ ਪੜਤਾਲ ਚੱਲ ਰਹੀ ਹੈ। ਗ੍ਰੰਥੀ ਕੁਲਦੀਪ ਸਿੰਘ ਵੱਲੋਂ ਵੀ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਗਿਆ ਅਤੇ ਘਟਨਾਕ੍ਰਮ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਉਸ ਵੱਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਗਈ। ਹਾਲਾਂਕਿ ਦੂਸਰੇ ਗ੍ਰੰਥੀ ਵੱਲੋਂ ਸਿਵਲ ਹਸਪਤਾਲ ਵਿਖੇ ਸਿੰਘ ਸਾਹਿਬ ਗਿਆਨੀ ਗੜਗੱਜ ਜੀ ਦੇ ਨਾਲ ਗੱਲਬਾਤ ਕਰਨੀ ਚਾਹੀ ਪਰ ਸਿੰਘ ਸਾਹਿਬ ਵੱਲੋਂ ਉਸ ਨੂੰ ਝਾੜ ਪਾਈ ਗਈ। ਜੋ ਮੀਡੀਆ ਦੇ ਕੈਮਰੇ ਵਿੱਚ ਵੀ ਕੈਦ ਹੋਈ।