ਟੇਡੇ ਉੱਗੇ ਕਿੱਕਰ ਕਾਰਨ ਚੂਚਿਆਂ ਦੇ ਨਾਲ ਭਰੀ ਗੱਡੀ ਨਹਿਰ ਦੇ ਵਿੱਚ ਜਾ ਡਿੱਗੀ
- 70 ਫੀਸਦੀ ਚੂਚੇ ਮਰੇ ਲੱਖਾਂ ਦਾ ਹੋਇਆ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ, 17 ਅਪ੍ਰੈਲ 2025 - ਭਾਰਤ ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਪਿੰਡ ਬਾਊਪੁਰ ਵਿੱਚ ਕਲਾਨੌਰ ਦੀ ਵਲੋਂ ਆ ਰਹੀ ਚੂਚਿਆਂ ਨਾਲ ਭਰੀ ਗੱਡੀ ਰੋਡ ਦੇ ਉੱਪਰ ਦਰਖਤ ਦੇ ਨਾਲ ਟਕਰਾ ਕੇ ਨਹਿਰ ਦੇ ਵਿੱਚ ਜਾ ਡਿੱਗੀ।
ਗਨੀਮਤ ਇਹ ਰਹੀ ਕਿ ਗੱਡੀ ਚਾਲਕ ਬਾਲ ਬਾਲ ਬਚ ਗਿਆ। ਜਾਣਕਾਰੀ ਦਿੰਦੇ ਹੋਏ ਗੱਡੀ ਦੇ ਚਾਲਕ ਨੇ ਦੱਸਿਆ ਕਿ ਉਹ ਕਲਾਨੌਰ ਤੋਂ ਬਹਿਰਾਮਪੁਰ ਪੋਲਟਰੀ ਫਾਰਮ ਦੇ ਵਿੱਚ ਚੂਚੇ ਭਰ ਕੇ ਲੈ ਕੇ ਜਾ ਰਹੇ ਸੀ ਤਾਂ ਇਸ ਦੌਰਾਨ ਸੜਕ ਕਿਨਾਰੇ ਟੇਡੇ ਉੱਗੇ ਹੋਏ ਕਿੱਕਰ ਦੇ ਨਾਲ ਗੱਡੀ ਦੀ ਬੈਕ ਸਾਈਡ ਟਕਰਾ ਗਈ ਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਸਿੱਧੇ ਨਹਿਰ ਦੇ ਵਿੱਚ ਜਾ ਡਿੱਗੀ।।
ਉੱਥੇ ਹੀ ਆਸ ਪਾਸ ਮੌਜੂਦ ਲੋਕ ਰੌਲਾ ਸੁਣ ਕੇ ਉੱਥੇ ਪਹੁੰਚੇ ਅਤੇ ਪਹਿਲਾਂ ਤਾਂ ਡਰਾਈਵਰ ਨੂੰ ਬਾਹਰ ਕੱਢਿਆ। ਹਾਲਾਂਕਿ ਨਹਿਰ ਵਿੱਚ ਡਿੱਗਣ ਕਾਰਨ ਕਾਫੀ ਤਾਦਾਦ ਵਿੱਚ ਚੂਚੇ ਮਰ ਗਏ ਸਨ ।ਲੋਕਾਂ ਦੀ ਮਦਦ ਨਾਲ ਚੂਚਿਆਂ ਨੂੰ ਦੂਸਰੀ ਗੱਡੀ ਦੇ ਵਿੱਚ ਸ਼ਿਫਟ ਕੀਤਾ ਗਿਆ।
ਆਸ ਪਾਸ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਦੱਸਿਆ ਗਿਆ ਹੈ ਕਿ ਇਸ ਟੇਢੇ ਹੋ ਗਏ ਕਿੱਕਰ ਦੇ ਕਰਕੇ ਪਹਿਲੇ ਵੀ ਕਈ ਹਾਦਸੇ ਹੋ ਚੁੱਕੇ ਹਨ ਤੇ ਕਈ ਵਾਰ ਜਾਨੀ ਨੁਕਸਾਨ ਵੀ ਹੋ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਕ ਵਾਰ ਫਿਰ ਕਿੱਕਰ ਕਾਰਨ ਗੱਡੀ ਦਾ ਹਾਦਸਾ ਹੋਇਆ ਪਰ ਗਨੀਮਤ ਇਹ ਰਹੀ ਹੈ ਕਿ ਡਰਾਈਵਰ ਦੀ ਜਾਨ ਬਚ ਗਈ ਹੈ।ਆਸ ਪਾਸ ਦੇ ਪਿੰਡ ਦੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਇਸ ਕਿੱਕਰ ਦੇ ਦਰੱਖਤ ਨੂੰ ਜੋ ਕਿ ਰੋਡ ਦੇ ਵਿਚਕਾਰ ਹੈ ਇਸ ਨੂੰ ਹਟਾਇਆ ਜਾਵੇ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ।