ਅਸਮਾਨੀ ਚੜੇ ਸਬਜ਼ੀਆਂ ਦੇ ਭਾਅ ,ਲੋਕ ਕਹਿੰਦੇ ਅਚਾਰ ਨਾਲ ਰੋਟੀ ਖਾਣੀ ਚੰਗੀ
ਰੋਹਿਤ ਗੁਪਤਾ
ਗੁਰਦਾਸਪੁਰ 2 ਜੁਲਾਈ 2025 - ਲਗਾਤਾਰ ਹੋ ਰਹੀਆਂ ਬਰਸਾਤ ਦਾ ਕਾਰਨ ਸਬਜ਼ੀਆਂ ਦੇ ਰੇਟ ਅਚਾਨਕ ਵੱਧ ਗਏ ਹਨ। ਪਿਛਲੇ ਚਾਰ ਪੰਜ ਦਿਨਾਂ ਵਿੱਚ ਸਬਜੀਆਂ ਦੇ ਰੇਟ ਦੁਗਣੇ ਤਿਗੁਨੇ ਹੋ ਗਏ ਹਨ। ਇਸ ਦਾ ਕਾਰਨ ਲਗਾਤਾਰ ਹੋ ਰਹੀ ਬਰਸਾਤ ਦੱਸਿਆ ਜਾ ਰਿਹਾ ਹੈ ਕਿਉਂਕਿ ਪਹਾੜਾਂ ਵਿੱਚ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਕਾਰਨ ਪਹਾੜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਜਿਵੇਂ ਫਲੀਆਂ, ਤੋਂਰੀ, ਪਹਾੜੀ ਕਰੇਲਾ , ਗੋਬੀ ,ਮਟਰ ਆਦਿ ਦੀ ਆਮਦ ਘੱਟ ਗਈ ਹੈ ਉੱਥੇ ਹੀ ਪੰਜਾਬ ਵਿੱਚ ਬਰਸਾਤ ਤੋਂ ਬਾਅਦ ਧੁੱਪ ਚੜਨ ਕਾਰਨ ਘੁੰਮਾ (ਉਮਸ) ਹੋ ਜਾਂਦਾ ਹੈ। ਜਿਸ ਕਾਰਨ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੀਆਂ ਹਨ ਅਤੇ ਲੋਕਲ ਲੈਵਲ ਤੇ ਸਬਜ਼ੀਆਂ ਦੀ ਪੈਦਾਵਾਰ ਵੀ ਹੋਮਸ ਕਾਰਨ ਨਹੀਂ ਹੁੰਦੀ , ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਹਰ ਸਾਲ ਸਬਜ਼ੀਆਂ ਦੇ ਰੇਟ ਵੱਧਦੇ ਹਨ ਪਰ ਇਸ ਵਾਰ ਮਾਨਸੂਨ ਕਰੀਬ 10 ਦਿਨ ਪਹਿਲਾਂ ਆਉਣ ਕਾਰਨ ਇਹ ਰੇਟ ਜਲਦੀ ਵਧਣੇ ਸ਼ੁਰੂ ਹੋ ਗਏ ਹਨ। ਉੱਥੇ ਹੀ ਸਬਜ਼ੀ ਖਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਉਹ ਸਬਜ਼ੀਆਂ ਦੇ ਰੇਟ ਸੁਣ ਕੇ ਹੈਰਾਨ ਰਹਿ ਗਏ ਹਨ ਅਤੇ ਸਬਜ਼ੀ ਖਰੀਦਣ ਦੀ ਬਜਾਏ ਹੁਣ ਅਚਾਰ ਪਾਉਣ ਨੂੰ ਤਰਜੀਹ ਦੇ ਰਹੇ ਹਨ ਅਤੇ ਹੁਣ ਅਚਾਰ ਨਾਲ ਰੋਟੀ ਖਾਣੀ ਚੰਗੀ ।
ਸਬਜ਼ੀ ਵਿਕਰੇਤਾਵਾਂ ਸਾਗਰ ਮੰਨਾ ਅਤੇ ਬਲਵਿੰਦਰ ਨੇ ਦੱਸਿਆ ਕਿ ਵੈਸੇ ਤਾਂ ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਸਬਜੀਆਂ ਦੇ ਰੇਟ ਵਧਦੇ ਹਨ ਪਰ ਇਸ ਵਾਰ ਬਰਸਾਤ ਜਲਦੀ ਆਉਣ ਕਾਰਨ ਇਹ ਰੇਟ ਜਲਦੀ ਅਤੇ ਜ਼ਿਆਦਾ ਵੱਧ ਗਏ ਹਨ। ਪਹਾੜਾਂ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਸਬਜ਼ੀ ਦੀ ਆਮਦ ਘੱਟ ਗਈ ਹੈ ਤੇ ਇੱਥੋਂ ਦੇ ਕਿਸਾਨਾਂ ਨੇ ਸਬਜੀ ਖਰਾਬ ਹੋਣ ਦੇ ਡਰ ਨਾਲ ਇਸ ਵਾਰ ਸਬਜੀ ਲਗਾਈ ਹੀ ਘੱਟ ਸੀ। ਡੇਟ ਦੀ ਗੱਲ ਕਰੀਏ ਤਾਂ ਪਹਾੜੀ ਸਬਜੀਆਂ ਜਿਵੇਂ ਫਲੀਆਂ , ਮਟਰ, ਤੋਰੀ, ਲੋਕੀ, ਕਰੇਲਾ, ਭਿੰਡੀ ਆਦਿ ਦੇ ਰੇਟ ਚਾਰ ਦਿਨਾਂ ਵਿੱਚ ਦੁਗਨੇ ਤਿਗਨੇ ਹੋ ਗਏ ਹਨ ਅਤੇ ਇਹ ਸਾਰੀਆਂ ਸਬਜੀਆਂ ਹੋਰ ਕੁ ਰੁਪਏ ਕਿਲੋ ਦੇ ਕਰੀਬ ਜਾਂ ਇਸ ਤੋਂ ਵੀ ਵੱਧ ਮੁਲ ਤੇ ਵਿੱਕ ਰਹੀਆਂ ਹਨ। ਜਿਸ ਕਾਰਨ ਸਬਜ਼ੀਆਂ ਦੀ ਵਿਕਰੀ ਵਿੱਚ ਵੀ ਕਾਫੀ ਕਮੀ ਆਈ ਹੈ । ਘੱਟੋ ਘੱਟ ਬਰਸਾਤ ਦੇ ਮਹੀਨੇ ਵਿੱਚ ਸਬਜ਼ੀਆਂ ਦੇ ਰੇਟ ਘੱਟ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ।