SSP ਨੇ ਸਪੈਸ਼ਲ ਨਾਕਿਆਂ ਦੀ ਕੀਤੀ ਚੈਕਿੰਗ; ਕਿਹਾ- ਜਿਆਦਾਤਰ ਮਾਮਲੇ ਟ੍ਰੇਸ ਕਰ ਲਏ ਇੱਕ ਦੋ ਜਿਹੜੇ ਰਹਿ ਗਏ ਉਹ ਵੀ ਜਲਦੀ ਹੀ ਕਾਬੂ ਕਰ ਲਵਾਂਗੇ ਦੋਸ਼ੀ
ਰੋਹਿਤ ਗੁਪਤਾ
ਗੁਰਦਾਸਪੁਰ 30 ਅਪ੍ਰੈਲ 2026- ਦੇਰ ਸ਼ਾਮ ਐਸਐਸਪੀ ਗੁਰਦਾਸਪੁਰ ਆਦਿਤਿਆ ਆਪ ਗੁਰਦਾਸਪੁਰ ਦੇ ਮੁੱਖ ਹਨੁਮਾਨ ਚੌਂਕ ਵਿੱਚ ਪਹੁੰਚੇ ਜਿੱਥੇ ਚੱਲ ਰਹੇ ਸਪੈਸ਼ਲ ਨਾਕੇ ਦੀ ਚੈਕਿੰਗ ਕੀਤੀ ਅਤੇ ਪੁਲਿਸ ਅਧਿਕਾਰੀਆਂ ਨਾਲ ਵੱਖ-ਵੱਖ ਬਜ਼ਾਰਾਂ ਦਾ ਦੌਰਾ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਗੁਰਦਾਸਪੁਰ ਆਦਿਤਿਆ ਨੇ ਕਿਹਾ ਕਿ ਵੱਖ-ਵੱਖ ਥਾਣਿਆਂ ਦੇ ਅਧਿਕਾਰੀਆਂ ਨੂੰ ਸਪੈਸ਼ਲ ਨਾਕੇ ਲਗਾਉਣ ਲਈ ਕਿਹਾ ਗਿਆ ਹੈ ਤਾਂ ਜੋ ਸ਼ਰਾਰਤੀ ਅੰਸਰਾਂ ਦੀ ਅੰਗ ਅਤੇ ਵਿਦਿਆ ਨੂੰ ਨਾਕਾਮ ਕੀਤਾ ਜਾ ਸਕੇ । ਸ਼ਹਿਰ ਵਿੱਚ ਹੋਈਆਂ ਜ਼ਿਆਦਾਤਰ ਵਾਰਦਾਤਾਂ ਟਰੇਸ ਕਰ ਲਈਆਂ ਗਈਆਂ ਹਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਤਾਜ਼ਾ ਹੋਈਆਂ ਕੁਝ ਵਾਰਦਾਤਾਂ ਜਿਵੇਂ ਸੋ ਮਨ ਨੂੰ ਇੱਕ ਦੁਕਾਨਦਾਰ ਦੇ ਬਾਹਰ ਗਰਨੇਡ ਸੁੱਟਣ ਦੀ ਘਟਨਾ ਅਤੇ ਬੀਤੇ ਕੱਲ ਕਲਾਨੌਰ ਦੇ ਦੁਕਾਨਦਾਰ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦੀਆਂ ਵਾਰਦਾਤਾਂ ਵੀ ਜਲਦੀ ਹੀ ਹੱਲ ਕਰ ਲਈਆਂ ਜਾਣਗੀਆਂ । ਵਪਾਰੀਆਂ ਵਿੱਚ ਦਹਿਸ਼ਤ ਦੇ ਮਾਹੌਲ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹ ਤੇ ਕਿਸੇ ਵੀ ਵਪਾਰੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ ।