ਨਜਾਇਜ਼ ਵੀਜ਼ਾ ਮਾਮਲਾ: 14 ਪੰਜਾਬੀਆਂ ਦੇ UK ਜਾਣ ਦੇ ਕੇਸ 'ਚ SIT ਗਠਿਤ, AIG ਰੀਚਾ ਅਗਨੀਹੋਤਰੀ ਕਰਨਗੇ ਜਾਂਚ ਦੀ ਅਗਵਾਈ
Ravi Jakhu
ਮੋਹਾਲੀ/ਅੰਮ੍ਰਿਤਸਰ 29 ਅਪ੍ਰੈਲ 2026: ਨਜਾਇਜ਼ ਵੀਜ਼ਿਆਂ ਦੇ ਸਹਾਰੇ 14 ਪੰਜਾਬੀ ਨੌਜਵਾਨਾਂ ਦੇ ਯੂਨਾਈਟਿਡ ਕਿੰਗਡਮ (UK) ਜਾਣ ਦੇ ਗੰਭੀਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਸਟੇਟ ਕ੍ਰਾਈਮ ਪੁਲਿਸ ਨੇ ਇਸ ਸਬੰਧੀ ਮੋਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਐੱਫ.ਆਈ.ਆਰ. (FIR) ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।
ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਨ ਲਈ ਗਠਿਤ ਕੀਤੀ ਗਈ ਇਸ SIT ਦੀ ਕਮਾਨ AIG ਰੀਚਾ ਅਗਨੀਹੋਤਰੀ ਨੂੰ ਸੌਂਪੀ ਗਈ ਹੈ। ਇਸ ਟੀਮ ਵਿੱਚ ਤਜ਼ਰਬੇਕਾਰ ਅਧਿਕਾਰੀਆਂ (ਇੰਸਪੈਕਟਰ ਜੋਰਾਵਰ ਸਿੰਘ ਅਤੇ ਇੰਸਪੈਕਟਰ ਗੀਤਾ) ਨੂੰ ਸ਼ਾਮਲ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਇਹ 14 ਪੰਜਾਬੀ ਨੌਜਵਾਨ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ਼ ਰਾਹੀਂ UK ਲਈ ਰਵਾਨਾ ਹੋਏ ਸਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਨਜਾਇਜ਼ ਤਰੀਕੇ ਨਾਲ ਵੀਜ਼ੇ ਹਾਸਲ ਕੀਤੇ ਸਨ। ਏਅਰਪੋਰਟ ਤੋਂ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਫਰਜ਼ੀ ਦਸਤਾਵੇਜ਼ਾਂ 'ਤੇ ਨਿਕਲ ਜਾਣ ਨੇ ਸੁਰੱਖਿਆ ਅਤੇ ਇਮੀਗ੍ਰੇਸ਼ਨ ਵਿਭਾਗ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
Click to Follow Babushahi Facebook page →