30 ਅਪ੍ਰੈਲ ਤੋਂ 3 ਮਈ ਤੱਕ ਹੋਣ ਵਾਲੇ ਗਾਇਤਰੀ ਮਹਾਯੱਗ ਸੰਬੰਧੀ ਮੀਟਿੰਗ ਹੋਈ
ਰੋਹਿਤ ਗੁਪਤਾ
ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 27 ਅਪ੍ਰੈਲ 2026
27 ਅਪ੍ਰੈਲ - ਆਰੀਆ ਸਮਾਜ ਦੇ ਸਥਾਪਨਾ ਦਿਵਸ ਨੂੰ ਸਮਰਪਤ ਆਰੀਆ ਸਮਾਜ ਧਾਰੀਵਾਲ ਵਿਖੇ ਆਰੀਆ ਸਮਾਜ ਦੇ ਪ੍ਰਧਾਨ ਯਸ਼ ਮਹਾਜਨ, ਜਨਰਲ ਸਕੱਤਰ ਸੋਮ ਨਾਥ, ਖਜ਼ਾਨਚੀ ਅਨਿਲ ਪੁਰੀ ਅਤੇ ਮੰਤਰੀ ਰਵੀ ਮਹਾਜਨ ਦੀ ਅਗੁਵਾਈ ਵਿਚ ਸ਼ਹਿਰ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਹੋਈ । ਜਿਸ ਵਿਚ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ, ਨਵਨੀਤ ਵਿਜ, ਜਾਨਿਸ਼ ਮਹਾਜਨ, ਸੋਨੂੰ ਚੋਪੜਾ, ਸੋਮ ਨਾਥ ਮਹਾਜਨ, ਅਨਿਲ ਪੁਰੀ, ਅਰਵਿੰਦ ਪੁਰੀ, ਵਿਸ਼ਾਲ ਮਹਿਰਾ, ਬ੍ਰਹਮ ਦੱਤ ਸ਼ਰਮਾ, ਵਿਜੈ ਵਰਮਾ, ਸੁਖਵਿੰਦਰ ਸੁੱਖ, ਅੰਕਿਤ ਮਹਾਜਨ, ਨਵੀਂਨ ਪੂਰੀ, ਗੌਰਵ ਸ਼ਰਮਾ, ਨਮਨ ਮਹਾਜਨ, ਰਵੀ ਮਹਾਜਨ, ਸਮਤਾ ਸਟੂਡੀਓ ਸਮੇਤ ਆਦਿ ਹਾਜਰ ਸਨ । ਮੀਟਿੰਗ ਦੌਰਾਨ 3 ਅਪ੍ਰੈਲ ਤੋਂ 3 ਮਈ ਤੱਕ ਹੋਣ ਵਾਲੇ ਗਾਇਤਰੀ ਮਹਾਯੱਗ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਸਮਾਗਮ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ 'ਤੇ ਆਰੀਆ ਸਮਾਜ ਦੇ ਪ੍ਰਧਾਨ ਯਸ਼ ਮਹਾਜਨ ਅਤੇ ਜਨਰਲ ਸਕੱਤਰ ਸੋਮ ਨਾਥ ਮਹਾਜਨ ਨੇ ਦੱਸਿਆ ਕਿ 30 ਅਪ੍ਰੈਲ ਤੋਂ 3 ਮਈ ਤੱਕ ਆਰੀਆ ਸਮਾਜ ਧਾਰੀਵਾਲ ਵਿਖੇ ਇੱਕ ਵਿਸ਼ਾਲ ਗਾਇਤਰੀ ਮਹਾਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਕਿ ਅਗੁਵਾਈ ਸਵਾਮੀ ਸਦਾਨੰਦ ਜੀ (ਪ੍ਰਦਾਨ ਦਯਾਨੰਦ ਮੱਠ, ਦੀਨਾਨਗਰ ) ਕਰਨਗੇ।
ਉਨ੍ਹਾਂ ਦੱਸਿਆ ਕਿ ਇਹ ਗਾਇਤਰੀ ਮਹਾਯੱਗ ਦਯਾਨੰਦ ਮੱਠ ਦੇ ਵਿਦਵਾਨ ਜਤਿੰਦਰ ਸ਼ਾਸਤਰੀ ਵਲੋਂ
ਕਰਵਾਇਆ ਜਾਵੇਗਾ, ਅਤੇ ਲੋਕਾਂ ਨੂੰ ਆਰੀਆ ਸਮਾਜ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ, ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਮੁੱਖ ਬੁਲਾਰੇ ਅਤੇ ਮਹਾਉਪਦੇਸ਼ਕ ਆਚਾਰੀਆ ਨਾਰਾਇਣ ਸਿੰਘ ਗੁਰੂ ਜੀ, ਪ੍ਰਸਿੱਧ ਭਜਨ ਪ੍ਰਚਾਰਕ ਅਰੁਣ ਕੁਮਾਰ, ਅਤੇ ਵਿਜੇ ਸ਼ਾਸਤਰੀ ਜੀ ਵਲੋਂ ਭਜਨ ਅਤੇ ਉਪਦੇਸ਼ ਵੀ ਕੀਤੇ ਜਾਣਗੇ, ਅਤੇ ਸੰਗਤ ਨੂੰ ਆਰੀਆ ਸਮਾਜ ਦੀ ਵਿਚਾਰਧਾਰਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।