ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਮਾਸਕ ਸਾਹਿਤਕ ਸਮਾਗਮ ਕਰਵਾਇਆ ਗਿਆ
ਗੁਰਪ੍ਰੀਤ ਸਿੰਘ ਜਖਵਾਲੀ
ਬਾਬੂਸ਼ਾਹੀ ਬਿਊਰੋ
ਪਟਿਆਲਾ 26 ਅਪ੍ਰੈਲ 2026 :- ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲ਼ਾ ਵੱਲੋਂ ਇੱਕ ਮਾਸਕ ਸਾਹਿਤਕ ਸਮਾਗਮ ਕਰਵਾਇਆ ਗਿਆ।ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਇੰਜ: ਜਸਪਾਲ ਸਿੰਘ ਦੇਸੂਵੀ ਪ੍ਰਧਾਨ ਵਿਸ਼ਵ ਸਾਹਿਤਕ ਕਵਿਤਾ ਵਿਚਾਰ ਮੰਚ,ਚੰਡੀਗੜ੍ਹ, ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਦੇ ਪ੍ਰਧਾਨ ਡਾ. ਜੀ. ਐੱਸ. ਆਨੰਦ ਅਤੇ ਗੁਰਦੀਪ ਸਿੰਘ ਸੱਗੂ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।ਸਮਾਗਮ ਦਾ ਆਗ਼ਾਜ਼ ਮੰਗਤ ਖ਼ਾਨ ਵੱਲੋਂ ਇੰਜ: ਜਸਪਾਲ ਦੇਸੂਵੀ ਦੀ ਰਚਨਾ 'ਨਾਨਕ ਤਾਂ ਇੱਕ ਕਲ ਕਲ ਵਗਦਾ ਚਸ਼ਮਾ ਹੈ' ਗਾ ਕੇ ਕੀਤਾ ਗਿਆ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਅਤੇ ਸਮਗਾਮ ਦੇ ਵਿਸ਼ੇ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਕਵੀ ਦਰਬਾਰ ਸੈਸ਼ਨ ਦੌਰਾਨ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਰਘਬੀਰ ਸਿੰਘ ਮਹਿਮੀ, ਬਚਨ ਸਿੰਘ ਗੁਰਮ, ਮਨਦੀਪ ਮੈਂਡੀ,ਜਗਜੀਤ ਸਾਹਨੀ, ਇੰਸ਼ਾਦ ਖੜਿਆਲਵੀ, ਸ਼ਾਮ ਸਿੰਘ ਪ੍ਰੇਮ, ਰਾਜੇਸ਼ਵਰ ਕੁਮਾਰ, ਤੇਜਿੰਦਰ ਅਨਜਾਨਾ, ਦਰਸ਼ਨ ਸਿੰਘ ਦਰਸ਼ ਪਸਿਆਣਾ, ਰਾਮ ਸਿੰਘ ਬੰਗ, ਕੁਲਵੰਤ ਸੈਦੋਕੇ, ਧੰਨਾ ਸਿੰਘ ਖਰੌੜ, ਕ੍ਰਿਸ਼ਨ ਲਾਲ ਧੀਮਾਨ, ਸਨੇਹਦੀਪ ਕੌਰ, ਹਰਜੀਤ ਕੌਰ, ਅਨੀਤਾ ਅਰੋੜਾ ਪਾਤੜਾਂ, ਗੁਰਪ੍ਰੀਤ ਸਿੰਘ ਢਿੱਲੋਂ, ਡਾ. ਜੀ.ਐੱਸ. ਆਨੰਦ, ਗੁਰਦੀਪ ਸਿੰਘ ਸੱਗੂ, ਮੰਗਤ ਖ਼ਾਨ ਅਤੇ ਇੰਜ: ਜਸਪਾਲ ਸਿੰਘ ਦੇਸੂਵੀ ਨੇ ਅਪਣੀਆਂ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਅਜ਼ੀਜ਼, ਰਿਪਨ ਖੁੱਲਰ, ਯਸ਼ਸ਼ਵੀ ਅਰੋੜਾ ਅਤੇ ਐੱਸ.ਐੱਨ. ਚੌਧਰੀ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਧੰਨਵਾਦ ਕਰਕੇ ਆਪਣੀ ਇੱਕ ਗ਼ਜ਼ਲ ਸਾਂਝੀ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ। ਅੰਤ ਵਿੱਚ ਪਿਛਲੇ ਦਿਨੀਂ ਵਫ਼ਾਤ ਪਾ ਗਏ ਸਾਹਿਤਕਾਰਾਂ ਅਮਰਜੀਤ ਕੌਰ ਆਸ਼ਟਾ ਜੀ, ਅੰਗਰੇਜ ਕਲੇਰ ਜੀ, ਡਾ. ਅਮਰ ਕੋਮਲ ਜੀ ਅਤੇ ਐਡਵੋਕੇਟ ਦਲੀਪ ਸਿੰਘ ਵਾਸਨ ਜੀ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਸਾਰੇ ਸਹਿਤਕਾਰਾਂ ਦੇ ਸਹਿਯੋਗ ਨਾਲ਼ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।