ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਚ ਪਹੁੰਚੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ
ਕਿਹਾ - 2027 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਆਪਣੇ ਬਲਬੂਤੇ ਲੜੇਗੀ, ਪੰਜਾਬ 'ਚ ਪਾਰਟੀ ਦਾ ਆਧਾਰ ਹੋਇਆ ਮਜ਼ਬੂਤ
ਜ਼ੀਰਕਪੁਰ, 26 ਅਪ੍ਰੈਲ (2026):
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅੱਜ ਵਿਸ਼ੇਸ਼ ਤੌਰ 'ਤੇ ਜ਼ੀਰਕਪੁਰ ਸਥਿਤ ਭਾਜਪਾ ਦਫ਼ਤਰ ਵਿਖੇ ਪਹੁੰਚੇ। ਇਹ ਪ੍ਰੋਗਰਾਮ ਹਲਕਾ ਡੇਰਾਬਸੀ ਦੇ ਸੀਨੀਅਰ ਭਾਜਪਾ ਆਗੂ ਸ੍ਰੀ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਪ੍ਰੋਗਰਾਮ 'ਮਨ ਕੀ ਬਾਤ' ਨੂੰ ਸੁਣਨ ਲਈ ਉਲੀਕਿਆ ਗਿਆ ਸੀ।
ਇਸ ਮੌਕੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਪਾਰਟੀ ਦੀ ਭਵਿੱਖੀ ਰਣਨੀਤੀ ਬਾਰੇ ਕਈ ਅਹਿਮ ਐਲਾਨ ਕੀਤੇ।


ਸ੍ਰੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਭਾਜਪਾ ਹੁਣ ਪੰਜਾਬ ਵਿੱਚ ਕਿਸੇ ਦੇ ਸਹਾਰੇ ਦੀ ਮੁਥਾਜ ਨਹੀਂ ਹੈ। ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੀ ਮਜ਼ਬੂਤੀ ਨਾਲ ਆਪਣੇ ਬਲਬੂਤੇ 'ਤੇ ਲੜੇਗੀ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਵੀ ਭਾਜਪਾ ਆਪਣੇ ਚੋਣ ਨਿਸ਼ਾਨ 'ਤੇ ਹੀ ਲੜੇਗੀ, ਜਿਸ ਲਈ ਵਰਕਰਾਂ ਨੂੰ ਹੁਣੇ ਤੋਂ ਕਮਰ ਕੱਸ ਲੈਣੀ ਚਾਹੀਦੀ ਹੈ।
.jpeg)
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਕਾਰਨ ਪਾਰਟੀ ਦੀ ਪਕੜ ਦਿਨੋਂ-ਦਿਨ ਸੂਬੇ ਵਿੱਚ ਮਜ਼ਬੂਤ ਹੋ ਰਹੀ ਹੈ। ਭਾਜਪਾ ਹੁਣ ਪੰਜਾਬ ਵਿੱਚ ਇੱਕ ਵੱਡੀ ਸਿਆਸੀ ਤਾਕਤ ਵਜੋਂ ਉੱਭਰ ਚੁੱਕੀ ਹੈ। ਅਸੀਂ ਨਾ ਸਿਰਫ਼ ਵਿਧਾਨ ਸਭਾ ਬਲਕਿ ਸਥਾਨਕ ਚੋਣਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਾਂਗੇ।
.jpeg)
ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਅਸ਼ਵਨੀ ਸ਼ਰਮਾ ਦਾ ਸਵਾਗਤ ਕਰਦਿਆਂ ਹਲਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਮਿੰਟਾ ਜੀ , ਏਕਤਾ ਨਾਗਪਾਲ , ਮੁਕੇਸ਼ ਗਾਂਧੀ , ਮੰਡਲ ਪ੍ਰਧਾਨ ਸਤਪਾਲ ਬਾਂਸਲ , ਨੇਹਾ ਸ਼ਰਮਾ , ਪ੍ਰਦੀਪ ਸ਼ਰਮਾ , ਨਵੀਨ ਸਾਗਵਾਨ, ਸੁਧੀਰ ਬੱਤਰਾ , ਮੋਨੂੰ ਸ਼ਰਮਾ , ਅਮਰਿੰਦਰ ਰਾਜਾ , ਸੂਬੇਦਾਰ ਰਵਿੰਦਰ , ਹਰਦੀਪ ਸਿੰਘ ਸੈਣੀ , ਰਿੰਕੂ ਜਨੇਤਪੁਰ , ਪ੍ਰਦੀਪ ਅਮਲਾਲਾ, ਗੁਲਜ਼ਾਰ ਟਿਵਾਣਾ , ਗੁਰਮੀਤ ਟਿਵਾਣਾ , ਦਿਆਲ ਸੈਣੀ , ਸਨਅਤ ਭਾਰਤਵਾਜ , ਪੁਸ਼ਪਿੰਦਰ ਮਹਿਤਾ , ਦਵਿੰਦਰ ਧਨੌਨੀ , ਗੁਰਪ੍ਰੀਤ , ਢੇਰੂ ਲੰਬੜਦਾਰ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਆਗੂ ਅਤੇ ਵਰਕਰ ਹਾਜ਼ਰ ਸਨ ਜਿਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਪ੍ਰਣ ਲਿਆ।
.jpeg)
Click to Follow Babushahi Facebook page →