ਹੋਟਲ ਸਟਾਰ ਡੱਕ ਵੱਲੋਂ ਸਨਾਵਰਦੀਪ ਸਿੰਘ ਨੂੰ ਕੀਤਾ ਸਨਮਾਨਿਤ
ਫਰੀਦਕੋਟ,20 ਅਪ੍ਰੈਲ (ਪਰਵਿੰਦਰ ਸਿੰਘ ਕੰਧਾਰੀ) — ਹੋਟਲ ਸਟਾਰ ਡੱਕ ਵੱਲੋਂ ਸਨਾਵਰਦੀਪ ਸਿੰਘ ਨੂੰ UPSC ਪ੍ਰੀਖਿਆ ਵਿੱਚ 76ਵਾਂ ਰੈਂਕ ਹਾਸਲ ਕਰਨ ‘ਤੇ ਸਨਮਾਨਿਤ ਕਰਦੇ ਹੋਏ ਦਿਲੋਂ ਮੁਬਾਰਕਬਾਦ ਦਿੱਤੀ ਗਈ।
ਇਸ ਮੌਕੇ ਹੋਟਲ ਸਟਾਰ ਡੱਕ ਦੇ ਐਮ ਡੀ ਗੁਰਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਇਹ ਫ਼ਰੀਦਕੋਟ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਹੋਣਹਾਰ ਨੌਜਵਾਨ ਸਨਾਵਰਦੀਪ ਸਿੰਘ ਨੇ ਦੇਸ਼ ਭਰ ਵਿੱਚੋਂ 76ਵਾਂ ਸਥਾਨ ਹਾਸਲ ਕਰਕੇ IAS ਬਣਨ ਦੀ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ, ਸਗੋਂ ਸਮੂਹ ਇਲਾਕੇ ਲਈ ਵੀ ਮਾਣ ਅਤੇ ਖੁਸ਼ੀ ਦਾ ਮੌਕਾ ਹੈ।
ਗੁਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸਨਾਵਰਦੀਪ ਸਿੰਘ ਦੀ ਇਹ ਕਾਮਯਾਬੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਅਤੇ ਉਹ ਵੀ ਮਿਹਨਤ, ਲਗਨ ਅਤੇ ਹੌਸਲੇ ਨਾਲ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਉਤਸ਼ਾਹਿਤ ਹੋਣਗੇ। ਇਸ ਮੌਕੇ ਸਨਾਵਰਦੀਪ ਸਿੰਘ ਦੇ ਪਿਤਾ ਡਾ.ਕੁਲਦੀਪ ਸਿੰਘ ਅਤੇ ਮਾਤਾ ਡਾ.ਗਗਨਦੀਪ ਕੌਰ ਵੀ ਹਾਜ਼ਰ ਸਨ।