ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ 2027 ਵਿੱਚ ਸਾਬਕਾ ਵਿਧਾਇਕ ਦੇ ਕੰਮ ਬੋਲਣਗੇ ਨਾ ਕੀ ਕਿਸੇ ਦਾ ਜੋਸ਼ ਤੇ ਗੱਲਾਂ.....ਗੁਰਪ੍ਰੀਤ ਸਿੰਘ ਜਖਵਾਲੀ
ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਲੈਕੇ ਪਾਈ ਗਈ ਆਪਣੀ ਲਿਖਤ ਨੂੰ ਫੇਸਬੁੱਕ ਦੇ ਮੁਤਾਬਿਕ ਦਸ ਹਜ਼ਾਰ ਤੋਂ ਵੱਧ ਪਾਠਕਾਂ ਨੇ ਪੜ੍ਹਿਆ ਅਤੇ ਅਪਣੇ ਅਪਣੇ ਵਿਚਾਰ ਪੇਸ਼ ਕੀਤੇ,ਜੇਕਰ ਗੱਲ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਅਤੇ ਈਸ਼ਰਪ੍ਰੀਤ ਸਿੰਘ ਸਿੱਧੂ ਉਹਨਾਂ ਦੀ ਗੱਲ੍ਹ ਕੀਤੀ ਜਾਵੇ ਤਾਂ ਸਭ ਤੋਂ ਵੱਧ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਨੂੰ ਲੋਕ ਪਸੰਦ ਕਰਦੇ ਹਨ, ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਨੂੰ ਪਸੰਦ ਕਰਨ ਦਾ ਕਾਰਨ ਜੇਕਰ ਵੇਖੀਏ ਤਾਂ ਉਸ ਵਿੱਚ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਵੱਲੋਂ ਕੀਤੇ ਗਏ ਵਿਕਾਸ ਅਤੇ ਉਹਨਾਂ ਦੇ ਕੰਮ ਬੋਲਦੇ ਹਨ, ਜਿੰਨੇ ਵੀ ਉਹਨਾਂ ਵੱਲੋਂ ਕੀਤੇ ਗਏ ਕੰਮ ਜੋ ਮੈਂ ਆਪ ਸਭ ਨਾਲ ਸਾਂਝੇ ਕਰ ਰਿਹਾ ਹਾਂ ਜਿਨਾਂ ਵਿੱਚੋਂ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਦੀਆਂ ਲਿੰਕ ਸੜਕਾਂ ਜੋਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ਼ ਜੋੜਦੀਆਂ ਹਨ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਨਵਾਂ ਬੱਸ ਸਟੈਂਡ , ਭਗੜਾਣੇ ਵਿਖੇ ਆਈਟੀਆਈ ਦਾ ਨਿਰਮਾਣ, ਚਨਾਰਥਲ ਕਲਾ ਨੂੰ ਸਬ ਤਹਿਸੀਲ ਦਾ ਦਰਜ਼ਾ ਦਿਵਾਇਆ,ਚਨਾਰਥਲ ਕਲਾਂ ਦਾਣਾ ਮੰਡੀ ਵਿਖੇ ਦਫਤਰ ਅਤੇ ਦਾਣਾ ਮੰਡੀ ਵਿੱਚ ਨਵੇਂ ਸੈਡ ਦਾ ਨਿਰਮਾਣ ਕਰਵਾਇਆ ਗਿਆ , ਐਸਡੀਐਮ ਦਫਤਰ ਅਤੇ ਤਹਿਸੀਲ ਦਾ ਦਫਤਰ ਸ਼੍ਰੀ ਫਤਿਹਗੜ੍ਹ ਸਾਹਿਬ, ਆਉਣ ਜਾਣ ਵਾਲੇ ਰਾਹੀਆਂ ਤੋਂ ਲੈ ਕੇ ਸਰਹੰਦ ਵਿਖੇ ਵਸਦੇ ਲੋਕਾਂ ਲਈ ਸਭ ਤੋਂ ਬੜੀ ਮੁਸ਼ਕਿਲ ਬਣੀ ਹੋਈ ਸੀ,
ਉਥੋਂ ਦੀ ਹੱਡਾ ਰੋੜੀ ਨੂੰ ਹਟਾਉਣ ਦਾ ਸੇਹਰਾ ਵੀ ਕੁਲਜੀਤ ਸਿੰਘ ਨਾਗਰਾ ਦੇ ਹਿੱਸੇ ਆਉਂਦਾ ਹੈ, ਹੱਡਾ ਰੋੜੀ ਚੁੱਕੇ ਜਾਣ ਤੇ ਸਰਹੰਦ ਵਾਸੀਆਂ ਨੇ ਅਤੇ ਆਉਣ ਜਾਣ ਵਾਲਿਆਂ ਨੇ ਇੱਕ ਸੁੱਕ ਦਾ ਸਾਹ ਲਿਆ ਹੈ, ਸਾਰੇ ਸਰਹੰਦ ਅਤੇ ਫਤਿਹਗੜ੍ਹ ਸਾਹਿਬ ਵਿੱਚ ਸੀਵਰੇਜ ਲਾਈਟਾਂ ਇੰਟਰਲਾਕ ਟਾਇਲਾਂ ਲਗਾਕੇ ਸਰਹੰਦ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਸੁੰਦਰ ਬਣਾਇਆ ਗਿਆ , ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੀ ਨਵੀਂ ਬਿਲਡਿੰਗ ਬਣਾਈ। ਅੰਡਰ ਬ੍ਰਿਜ ਰੇਲਵੇ ਦੇ ਪੁਲ ਬਣਾਉਣ ਤੱਕ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਬਣਵਾਏ। ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਚਾਰ ਮਾਰਗੀ ਬਣਾਈਆਂ। ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਬਣਾਇਆ ਗਿਆ, ਜੋਂ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ,ਬਹੁਤ ਸਾਰੇ ਪਿੰਡਾਂ ਵਿੱਚ ਸੰਤ ਸੀਚੇਵਾਲ ਮਾਡਲ ਬਣਾਏ ,ਗੰਦੇ ਪਾਣੀ ਦਾ ਨਿਕਾਸ ਕਰਵਾਇਆ। ਪਿੰਡਾਂ ਵਿੱਚ ਲੜਕੀਆਂ ਦੇ ਵਿਆਹ ਕਰਨ ਲਈ ਬਹੁਤ ਪਿੰਡਾਂ ਵਿੱਚ ਮੈਰਿਜ ਪੈਲਸ ਬਣਾਏ ਗਏ। ਪਿੰਡਾਂ ਵਿੱਚ ਜਿਮ ਲਗਵਾਏ। ਵਾਟਰ ਟੈਂਕਰ ਦਿੱਤੇ। ਪਿੰਡਾਂ ਵਿੱਚ ਸੋਲਰ ਲਾਈਟਾਂ ਅਤੇ ਸੋਲਰ ਮੋਟਰਾਂ ਲਗਵਾਈਆਂ,
ਇਹ ਸਨ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਦੀਆਂ ਪ੍ਰਾਪਤੀਆਂ ਰਹੀ, ਦੂਸਰੀ ਗੱਲ ਰਹੀ ਕਾਂਗਰਸ ਦੇ ਨੌਜਵਾਨ ਆਗੂ ਅਤੇ ਪੰਜਾਬ ਯੂਥ ਪ੍ਰਧਾਨ ਈਸ਼ਰਪ੍ਰੀਤ ਸਿੰਘ ਦੀ ਉਹਨਾਂ ਦਾ ਵੀ ਕਾਂਗਰਸ ਪਾਰਟੀ ਦੇ ਵਿੱਚ ਅਪਣਾ ਇੱਕ ਮੁਕਾਮ ਹੈ,ਉਹ ਅਜੇ ਲੋਕਾਂ ਵਿੱਚ ਵਿਚਰ ਰਹੇ ਹਨ, ਜੇਕਰ ਲੋਕ ਉਹਨਾਂ ਨਾਲ ਜੁੜ ਵੀ ਰਹੇ ਹਨ ਤਾਂ ਉਹ ਵੀ ਇੱਕ ਕਾਂਗਰਸ ਪਾਰਟੀ ਦੇ ਨਾਮ ਨਾਲ ਜੁੜ ਰਹੇ ਹਨ ਤੇ ਬਾਕੀ ਗੱਲ ਰਹੀ ਟਿਕਟ ਦੀ, ਹਲਕਾ ਵਿਧਾਇਕ ਕਾਂਗਰਸ ਦੀ ਟਿਕਟ ਕਿਸ ਨੂੰ ਦੇਣੀ ਹੈ, ਕਿਸ ਨੂੰ ਨਹੀਂ ਇਹ ਕਾਂਗਰਸ ਪਾਰਟੀ ਹਾਈਕਮਾਂਡ ਦਾ ਅਪਣਾ ਫ਼ੈਸਲਾ ਹੈ , ਜਿੱਥੋਂ ਤੱਕ ਉਮੀਦ ਹੈ ਜਦੋਂ ਵੀ ਟਿਕਟ ਦੀ ਵੰਡ ਹੁੰਦੀ ਹੈ ਤਾਂ ਪਹਿਲੇ ਆਧਾਰ ਤੇ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਦਾ ਨਾਮ ਸਭ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਹੈ, ਕਿਉਂਕਿ ਉਹਨਾਂ ਦਾ ਲੋਕਾਂ ਵਿੱਚ ਇੱਕ ਆਪਣਾ ਰੁਤਬਾ ਹੈ ਅਤੇ ਉਹਨਾਂ ਵੱਲੋਂ ਕੀਤੇ ਹੋਏ ਕੰਮ ਬੋਲਦੇ ਹਨ, ਕੁਝ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੁਲਜੀਤ ਸਿੰਘ ਨਾਗਰਾ ਤੋਂ ਕੋਈ ਵੀ ਵਰਕਰ ਨਰਾਜ਼ ਨਹੀਂ ਹੈ , ਨਰਾਜ਼ਗੀ ਦਲਬਦਲੂ ਨੂੰ ਜ਼ਰੂਰ ਹੈ, ਜੋ ਕੁਲਜੀਤ ਸਿੰਘ ਨਾਗਰਾ ਵਰਗੇ ਨੇਕ ਅਤੇ ਇਮਾਨਦਾਰ ਬੰਦੇ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਲੇ ਹਨ, ਹੁਣ ਉਹ ਆਪਣੇ ਔਗੁਣ ਛੁਪਾਉਣ ਲਈ ਕੁਲਜੀਤ ਸਿੰਘ ਨਾਗਰਾ ਨੂੰ ਚੰਗਾ ਮਾੜਾ ਆਖ ਰਹੇ ਹਨ, ਜੋ ਕਿ ਉਹਨਾਂ ਦੀ ਸਭ ਤੋਂ ਵੱਡੀ ਭੁੱਲ ਅਤੇ ਨਲਾਇਕੀ ਕਹੀ ਜਾ ਸਕਦੀ ਹੈ, ਰਹੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੀ ਗੱਲ੍ਹ ਅੱਜ ਕੱਲ੍ਹ ਰਾਜਨੀਤੀ ਵਿੱਚ ਕੁਝ ਲੋਕ ਸਿਰਫ਼ ਟਿਕਟ ਨੂੰ ਮੰਜ਼ਿਲ ਸਮਝ ਬੈਠੇ ਹਨ।
ਪਰ ਸੱਚ ਇਹ ਹੈ ਕਿ ਟਿਕਟ ਸੇਵਾ ਦਾ ਇਨਾਮ ਹੁੰਦੀ ਹੈ, ਟਿਕਟ ਕੋਈ ਮੰਗਣ ਦੀ ਚੀਜ਼ ਨਹੀਂ ਹੁੰਦੀ ਹੈ।ਜਿਨ੍ਹਾਂ ਨੇ ਮੁਸ਼ਕਿਲ ਵੇਲੇ ਪਾਰਟੀ ਦਾ ਝੰਡਾ ਚੁੱਕਿਆ ਅਤੇ ਵਰਕਰਾਂ ਦੇ ਨਾਲ ਖੜੇ ਰਹੇ,ਅਸਲ ਵਿੱਚ ਅਸਲੀ ਹੱਕ ਉਹਨਾਂ ਦਾ ਬਣਦਾ ਹੈ।
ਕੁਝ ਲੋਕ ਮੌਸਮ ਦੇ ਨਾਲ ਆਉਂਦੇ ਹਨ ਅਤੇ ਮੌਸਮ ਦੇ ਵਾਂਗੂੰ ਹੀ ਚਲੇ ਜਾਂਦੇ ਹਨ ,ਪਰ ਅਸਲੀ ਵਰਕਰ ਉਹ ਹੁੰਦੇ ਹਨ ਜੋ ਤੂਫ਼ਾਨ ਵਿੱਚ ਵੀ ਆਪਣੇ ਲੀਡਰ ਦੇ ਨਾਲ਼ ਖੜੇ ਰਹਿੰਦੇ ਹਨ। ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕਾਂਗਰਸ ਪਾਰਟੀ ਪੰਜ਼ਾਬ ਦੇ ਯੂਥ ਪ੍ਰਧਾਨ ਈਸ਼ਰਪ੍ਰੀਤ ਸਿੰਘ ਦਾ ਵੀ ਵਿਸ਼ਵਾਸ ਟਿਕਟ ਲਈ ਹਾਂ ਪੱਖੀ ਦਰਸਾਉਂਦਾ ਹੈ , ਜੇਕਰ ਉਹ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਵਿਚਰ ਰਹੇ ਹਨ ਤਾਂ ਕਿਤੇ ਨਾ ਕਿਤੇ ਜਰੂਰ ਕੋਈ ਉਹਨਾਂ ਨੂੰ ਵੀ ਹਾਂ ਪੱਖੀ ਹੁੰਗਾਰਾ ਮਿਲਿਆ ਹੋਣਾ ਹੈ, ਬਾਕੀ ਸਿਆਣੇ ਕਹਿੰਦੇ ਹਨ ਜਿੱਥੇ ਅੱਗ ਮੱਚਦੀ ਹੈ ਧੂੰਆ ਵੀ ਉੱਥੇ ਹੀ ਉਠਦਾ ਹੈ, ਜੇਕਰ ਨੌਜਵਾਨ ਆਗੂ ਈਸ਼ਰਪ੍ਰੀਤ ਸਿੰਘ ਇਸ ਟਿਕਟ ਲਈ ਕਾਂਗਰਸ ਵਰਕਰਾਂ ਅਤੇ ਹਲਕੇ ਦੇ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ, ਉਹਨਾਂ ਦੇ ਦੁੱਖ ਸੁੱਖ ਦੇ ਸਮਾਗਮਾਂ ਵਿੱਚ ਹਿੱਸੇ ਲੈ ਰਹੇ ਹਨ ਤਾਂ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਇਹ ਵੀ ਇੱਕ ਵਿਚਾਰਨ ਵਾਲੀ ਗੱਲ ਹੈ,ਬਾਕੀ ਸਮਾਂ ਸਮਰੱਥ ਹੈ ਆਉਣ ਵਾਲਾ 2027 ਹੀ ਦੱਸੇਗਾ,ਕਿ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਲਕਾ ਦਾ ਅਸਲ ਸੇਵਾਦਾਰ ਕੌਣ ਹੋਵੇਗਾ, ਜਿਸ ਨੂੰ ਵੀ 2027 ਦੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਮਾਂਡ ਮਿਲਦੀ ਹੈ ,ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇ ਅਤੇ ਇਮਾਨਦਾਰੀ ਨਾਲ ਹਲਕੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਨਿਰੰਤਰ ਵਿਚਰਦਾ ਰਹੇ ਜੇਕਰ ਸੇਵਾ ਨਿਭਾਉਂਦੇ ਸਮੇਂ ਪਿਛਲੀਆਂ ਗਲਤੀਆਂ ਜਾਂ ਕਮੀਆਂ ਰਹਿ ਗਈਆਂ ਹੋਣਗੀਆਂ ਉਸ ਤੋਂ ਸਬਕ ਲੈ ਕੇ ਆਪਣੇ ਵੱਲੋਂ ਬਣਦਾ ਹਲਕੇ ਲਈ ਵਧੀਆ ਕਰਨ ਦੀ ਕੋਸ਼ਿਸ਼ ਅਤੇ ਵਿਉਤਬੰਦੀ ਬਣਾਕੇ ਵਿਚਰਨਾ ਚਾਹੀਦਾ ਹੈ।
ਗੁਰਪ੍ਰੀਤ ਸਿੰਘ ਜਖਵਾਲੀ (ਸ਼੍ਰੀ ਫਤਿਹਗੜ੍ਹ ਸਾਹਿਬ)
ਮੋਬਾਇਲ ਨੰਬਰ:-98550 36444

-
ਗੁਰਪ੍ਰੀਤ ਸਿੰਘ ਜਖਵਾਲੀ (ਸ਼੍ਰੀ ਫਤਿਹਗੜ੍ਹ ਸਾਹਿਬ), writer
gurp
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.