ਹਲਕਾ ਜਗਰਾਉਂ ਦਾ ਹਰ ਘਰ ਮੇਰਾ ਆਪਣਾ ਪਰਿਵਾਰ ਹੈ : ਪ੍ਰੇਮ ਸਿੰਘ ਭੰਗੂ
ਪ੍ਰੇਮ ਸਿੰਘ ਭੰਗੂ ਵੱਲੋਂ 2027 ਦੀਆਂ ਚੋਣਾਂ ਲੜਨ ਦਾ ਦਿੱਤਾ ਗਿਆ ਸੰਕੇਤ
ਜਗਰਾਉਂ, 30 ਮਾਰਚ (ਦੀਪਕ ਜੈਨ)
ਇੰਸਪੈਕਟਰ ਪ੍ਰੇਮ ਸਿੰਘ ਭੰਗੂ ਪੁਲਿਸ ਮਹਿਕਮੇ ਵਿੱਚ ਲੰਬਾ ਸਮਾਂ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤੀ ਤੋਂ ਬਾਅਦ ਹੁਣ ਸਰਗਰਮ ਰਾਜਨੀਤੀ ਵਿੱਚ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ, ਜਿਸ ਸਬੰਧੀ ਉਹਨਾਂ ਨੇ ਪ੍ਰੈੱਸ ਨਾਲ ਗੱਲ ਬਾਤ ਕਰਦੇ ਹੋਏ ਇਹ ਸੰਕੇਤ ਵੀ ਦਿੱਤਾ ਕਿ ਉਹ ਪੰਜਾਬ ਦੀਆਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਜਗਰਾਉਂ ਤੋਂ ਚੋਣ ਲੜਨ ਦੇ ਚਾਹਵਾਨ ਹਨ, ਜਿਸ ਲਈ ਬਕਾਇਦਾ ਉਹਨਾਂ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।
ਪ੍ਰੈਸ ਨਾਲ ਗੱਲ ਕਰਦੇ ਹੋਏ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਮੈਂ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਪੁਲੀਸ ਮਹਿਕਮੇ ਦੀ ਸੇਵਾ ਕੀਤੀ ਹੈ ਅਤੇ ਮੈਂ ਲੁਧਿਆਣਾ ਦਿਹਾਤੀ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਮੁੱਖ ਅਫਸਰ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਜਿਸ ਕਾਰਨ ਮੈਨੂੰ ਹਲਕਾ ਜਗਰਾਉਂ ਵਿੱਚ ਵੀ ਲੋਕਾਂ ਵਿੱਚ ਵਿਚਰਣ ਦਾ ਮੌਕਾ ਮਿਲਿਆ ਹੈ ਇਹੀ ਕਾਰਨ ਹੈ ਕੀ ਹਲਕਾ ਜਗਰਾਉਂ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਮੈਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕੀ ਹਲਕੇ ਦੇ ਲੋਕਾਂ ਦੀਆਂ ਕੀ ਸਮੱਸਿਆਵਾਂ ਹਨ ਉਹਨਾਂ ਦੀਆਂ ਕੀ ਮੰਗਾਂ ਹਨ ਅਤੇ ਉਹ ਮੰਗਾਂ ਕਿਸ ਤਰ੍ਹਾਂ ਪੂਰੀਆਂ ਕਰਨੀਆਂ ਹਨ ਇਹ ਮੈਂ ਬਹੁਤ ਹੀ ਚੰਗੀ ਤਰ੍ਹਾਂ ਸਮਝਦਾ ਹਾਂ, ਇਸ ਲਈ ਮੈਂ ਹਮੇਸ਼ਾ ਹੀ ਹਲਕਾ ਜਗਰਾਉਂ ਦੇ ਹਰ ਘਰ ਨੂੰ ਆਪਣੇ ਪਰਿਵਾਰ ਵਾਂਗੂੰ ਹੀ ਸਮਝਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਬਤੌਰ ਪੁਲਿਸ ਅਫਸਰ ਹਲਕਾ ਜਗਰਾਉਂ ਵਿੱਚ ਸੇਵਾ ਕੀਤੀ ਹੈ ਉਸੇ ਤਰ੍ਹਾਂ ਮੈਂ ਹੁਣ ਸਮਾਜ ਸੇਵਕ ਦੇ ਤੌਰ ਤੇ ਵੀ ਲੋਕਾਂ ਦੀ ਸੇਵਾ ਕਰ ਸਕਾਂ, ਜਿਸ ਲਈ ਮੈਨੂੰ ਹਲਕਾ ਜਗਰਾਉਂ ਦੇ ਲੋਕਾਂ ਦੇ ਸਹਿਯੋਗ ਅਤੇ ਉਹਨਾਂ ਦੇ ਆਸ਼ੀਰਵਾਦ ਦੀ ਬਹੁਤ ਜਰੂਰਤ ਹੈ ਮੈਂ ਬਹੁਤ ਜਲਦੀ ਹੀ ਹਲਕਾ ਜਗਰਾਉਂ ਵਿੱਚ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਰਿਹਾ ਹਾਂ ਜਿਸ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਹਲਕਾ ਜਗਰਾਉਂ ਦੇ ਸਾਰੇ ਹੀ ਲੋਕਾਂ ਦਾ ਮੈਨੂੰ ਭਰਪੂਰ ਪਿਆਰ ਅਤੇ ਸਾਥ ਮਿਲੇਗਾ।