ਪ੍ਰਾਇਮਰੀ ਸਕੂਲ ਜਰਖੜ ਦੇ ਸਰਵੋਤਮ ਵਿਦਿਆਰਥੀ ਸਾਈਕਲ ਅਤੇ ਟਰਾਫੀਆਂ ਨਾਲ ਕੀਤੇ ਸਨਮਾਨਿਤ
ਜਰਖੜ ਸਕੂਲ ਨੇ ਖੇਡਾਂ ਅਤੇ ਸਿੱਖਿਆ ਵਿੱਚ ਪੰਜਾਬ ਪੱਧਰ ਤੇ ਮੱਲਾ ਮਾਰੀਆਂ ਹਨ-- ਸੰਧੂ/ਜਰਖੜ
ਸੁਖਮਿੰਦਰ ਭੰਗੂ
ਲੁਧਿਆਣਾ 30 ਮਾਰਚ 2026- ਸਰਕਾਰੀ ਪ੍ਰਾਇਮਰੀ ਸਕੂਲ ਜਰਖੜ ਵਿਖੇ ਅੱਜ ਵਿਦਿਅਕ ਸੈਸ਼ਨ ਦੇ ਨਤੀਜਿਆਂ ਦੌਰਾਨ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਇਸ ਦੌਰਾਨ ਜਿੱਥੇ ਬੱਚਿਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ, ਉੱਥੇ ਹੀ ਸਰਵੋਤਮ ਵਿਦਿਆਰਥਣ ਨੂੰ ਸਾਈਕਲ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਗੁਰਪ੍ਰੀਤ ਸਿੰਘ ਸੰਧੂ (BPO ਡੇਹਲੋਂ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਖਦੀਪ ਕੌਰ ਅਤੇ ਸਰਦਾਰ ਜਸਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਪੰਜਾਬ ਪੱਧਰੀ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਨਮਾਨਿਤ ਵਿਦਿਆਰਥੀਆਂ ਦੀ ਸੂਚੀ
ਸਮਾਗਮ ਦੌਰਾਨ ਵੱਖ-ਵੱਖ ਜਮਾਤਾਂ ਵਿੱਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਸਾਈਕਲ ਸਨਮਾਨ- ਤੀਸਰੀ ਜਮਾਤ ਦੀ ਸਰਵੋਤਮ ਵਿਦਿਆਰਥਣ ਨਵਜੋਤ ਕੌਰ ਨੂੰ ਜਰਖੜ ਹਾਕੀ ਅਕੈਡਮੀ ਵੱਲੋਂ ਸਾਈਕਲ ਭੇਂਟ ਕੀਤਾ ਗਿਆ।
- ਪਹਿਲੀ ਜਮਾਤ: ਅਸ਼ਮੀਤ ਕੌਰ (ਪਹਿਲਾ), ਹਰਨੂਰਜੀਤ ਸਿੰਘ (ਦੂਜਾ), ਮਨਪ੍ਰੀਤ ਕੌਰ (ਤੀਜਾ)।
- ਦੂਜੀ ਜਮਾਤ: ਪਰਨੀਤ ਕੌਰ (ਪਹਿਲਾ), ਹਰਸ਼ਦੀਪ ਕੌਰ (ਦੂਜਾ), ਰਾਧਾ (ਤੀਜਾ)।
- ਤੀਜੀ ਜਮਾਤ: ਨਵਜੋਤ ਕੌਰ (ਪਹਿਲਾ), ਵਰਲੀਨ ਕੌਰ (ਦੂਜਾ), ਗੁਰਕੀਰਤ ਸਿੰਘ (ਤੀਜਾ)।
- ਚੌਥੀ ਜਮਾਤ: ਨਿਸ਼ਾਨ ਸਿੰਘ (ਪਹਿਲਾ), ਗੁਰਪ੍ਰੀਤ ਸਿੰਘ (ਦੂਜਾ), ਸੁਖਪ੍ਰੀਤ ਕੌਰ (ਤੀਜਾ)।
- ਪੰਜਵੀਂ ਜਮਾਤ: ਬਲਵਿੰਦਰ ਸਿੰਘ (ਪਹਿਲਾ), ਹਰਸੀਰਤ ਕੌਰ (ਦੂਜਾ), ਹਰਜੋਤ ਸਿੰਘ ਅਤੇ ਸੰਜੇ ਕੁਮਾਰ (ਸਾਂਝਾ ਤੀਜਾ)।
ਜਗਰੂਪ ਸਿੰਘ ਜਰਖੜ ਨੇ ਸਕੂਲ ਸਟਾਫ਼ ਦੀ ਹੌਸਲਾ ਅਫਜ਼ਾਈ ਲਈ 5100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਸਕੂਲ ਦੇ ਸਰਵੋਤਮ ਮੁੰਡੇ ਅਤੇ ਕੁੜੀ, ਦੋਵਾਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਜਰਖੜ ਸਕੂਲ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਭਰ ਵਿੱਚ ਆਪਣਾ ਨਾਂ ਰੌਸ਼ਨ ਕੀਤਾ ਹੈ।
ਸਮਾਗਮ ਦੌਰਾਨ ਬੱਚਿਆਂ ਨੇ ਸੱਭਿਆਚਾਰਕ ਗੀਤਾਂ 'ਤੇ ਕੋਰਿਓਗ੍ਰਾਫੀ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸ੍ਰੀਮਤੀ ਇੰਦਰਜੀਤ ਕੌਰ ਐਚਟੀਸੀ ਘਵੱਦੀ, ਕੋਆਰਡੀਨੇਟਰ ਮਨਪ੍ਰੀਤ ਸਿੰਘ ,ਸਰਪੰਚ ਸੰਦੀਪ ਸਿੰਘ ਜਰਖੜ ,ਪ੍ਰੀਤ ਮਹਿੰਦਰ ਸਿੰਘ ਨਿੱਪੀ , ਤਪਿੰਦਰ ਸਿੰਘ ਗੋਗਾ, ਜੰਗ ਸਿੰਘ, ਸ਼ਿੰਗਾਰਾ ਸਿੰਘ ਕੁਲਦੀਪ ਸਿੰਘ ਘਵੱਦੀ ,ਆਕਾਸਦੀਪ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ ਗਰੇਵਾਲ , ਸ੍ਰੀ ਅਜੈ ਕੁਮਾਰ ਅਤੇ ਹੋਰ ਸਕੂਲ ਦਾ ਸਮੂਹ ਸਟਾਫ ਬੱਚਿਆਂ ਦੇ ਮਾਪੇ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਪ੍ਰਾਇਮਰੀ ਸਕੂਲ ਜਰਖੜ ਦੇ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰ ਗੀਤਾਂ ਉੱਤੇ ਕੋਰਿਓਗ੍ਰਾਫੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਅਗਲੇ ਵਰ੍ਹੇ ਪ੍ਰਾਇਮਰੀ ਸਕੂਲ ਜਰਖੜ ਦੇ ਸਰਵੋਤਮ ਮੁੰਡੇ ਅਤੇ ਕੁੜੀਆਂ ਨੂੰ ਸਾਈਕਲ ਦੇਖ ਕੇ ਸਨਮਾਨਿਆ ਜਾਵੇਗਾ।
Click to Follow Babushahi Facebook page →