ਹੋਲਾ ਮੁਹੱਲਾ ਸੰਗਤਾਂ ਲਈ ਪਲਾਹੀ ਵਿਖੇ ਲੰਗਰ ਆਰੰਭ
ਫਗਵਾੜਾ, 2 ਮਾਰਚ 2026 ; ਫਗਵਾੜਾ ਤੋਂ ਤਿੰਨ ਕਿਲੋਮੀਟਰ ਦੂਰ ਇਤਹਾਸਿਕ ਨਗਰ ਪਲਾਹੀ ਵਿਖੇ ਹੋਲਾ ਮੁਹੱਲਾ ਲੰਗਰ ਕਮੇਟੀ ਵੱਲੋਂ ਦੋ ਦਿਨਾਂ ਲੰਗਰ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀਆਂ ਸੰਗਤਾਂ ਲਈ ਲਗਾਇਆ ਜਾ ਰਿਹਾ ਹੈ ਦਾ ਆਰੰਭ ਅਰਦਾਸ ਉਪਰੰਤ ਕੀਤਾ ਗਿਆ। ਇਹ ਲੰਗਰ ਦੋ ਦਿਨਾਂ - ਲਈ ਦੋ ਅਤੇ ਤਿੰਨ ਮਾਰਚ ਨੂੰ ਦਿਨ ਰਾਤ ਚਲੇਗਾ ਅਤੇ ਵੱਡੀ ਗਿਣਤੀ ‘ਚ ਸੰਗਤਾਂ ਲੰਗਰ ਛਕਣਗੀਆਂ। ਲੰਗਰ ਦੀ ਪ੍ਰਾਰੰਭਤਾ ਵਿਖੇ ਸੁਖਵਿੰਦਰ ਸਿੰਘ ਸਮਾਜ ਸੇਵਕ, ਨੰਬਰਦਾਰ ਸੁਰਜਨ ਸਿੰਘ, ਮਨੋਹਰ ਸਿੰਘ ਸੱਗੂ ਸਾਬਕਾ ਪੰਚ, ਗੁਰਚਰਨ ਸਿੰਘ ਪੰਚ, ਗੁਰਬਖ਼ਸ਼ ਕੌਰ ਪੰਚ, ਗੁਰਨਾਮ ਸਿੰਘ ਸੱਲ, ਜਸਬੀਰ ਸਿੰਘ ਬਸਰਾ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।