ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪ੍ਰਦਰਸ਼ਨੀ ਲਗਾਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਫ਼ਰਵਰੀ,2026
ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਿਲ ਗਹਿਲਾਂ ਵਿਖੇ ਇੰਚਾਰਜ ਸੁਨੀਤਾ ਦੇਵੀ ਦੀ ਯੋਗ ਅਗਵਾਈ ਹੇਠ ਸ੍ਰੀ ਗੁਰਜੀਤ, ਸਾਇੰਸ ਮਾਸਟਰ ਦੁਆਰਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਵਿਦਿਆਰਥੀਆਂ ਦੁਆਰਾ ਕੱਪੜਿਆਂ ਤੋਂ ਜਿਓਮੈਟਰੀ ਬਾਕਸ, ਥੈਲੇ, ਕੈਰੀ ਬੈਗ, ਕਿੱਟਾਂ ਅਤੇ ਰੱਦੀ ਕਾਗਜ਼ ਅਤੇ ਗੱਤੇ ਤੋਂ ਪੈਨ ਅਤੇ ਪੈਨਸਿਲ ਸਟੈਂਡ, ਗੁਲਦਸਤੇ, ਕੂੜਾਦਾਨ ਆਦਿ ਬਣਾਏ ਗਏ । ਇਸ ਉਪਰੰਤ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਵਿੱਚ ਸਕੂਲ ਮੁਖੀ ਵੱਲੋਂ ਮੋਮੈਂਟੋ ਦਿੱਤੇ ਗਏ ਅਤੇ ਬਾਕੀ ਪ੍ਰਤੀਯੋਗੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਦੇ ਕੇ ਉਹਨਾਂ ਦੀ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ । ਸ੍ਰੀ ਗੁਰਜੀਤ ਨੇ ਵਿਦਿਆਰਥੀਆਂ ਨੂੰ 3R ਤਹਿਤ ਕੂੜੇ ਪ੍ਰਬੰਧਨ, ਪਲਾਸਟਿਕ ਅਤੇ ਪਲਾਸਟਿਕ ਤੋਂ ਬਣੀਆਂ ਵਸਤੂਆਂ ਦੀ ਘੱਟ ਤੋਂ ਘੱਟ ਵਰਤੋਂ ਅਤੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਨਜੀਤ ਕੌਰ, ਵਿਨੇ ਕੁਮਾਰ, ਰੀਨਾ ਰਾਣੀ, ਰਜਨੀ ਬਾਲਾ, ਨਵਦੀਪ ਕੌਰ, ਦੀਪਿਕਾ, ਤਮੰਨਾ, ਪ੍ਰਿਆ ਅਤੇ ਹਰਮੇਸ਼ ਸਿੰਘ ਅਧਿਆਪਕ ਹਾਜ਼ਰ ਸਨ ।