ਗੁਰਮਤਿ ਪ੍ਰਸਨੋਤਰੀ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 24 ਫ਼ਰਵਰੀ,2026
ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਸਰਕਾਰੀ ਕਾਲਜ ਮਹੈਣ ਦੇ ਬੀ.ਏ ਭਾਗ ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜੋਨ ਵਲੋਂ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਅੰਤਰ ਕਾਲਜ ਯੁਵਕ ਮੇਲੇ ਵਿਚ ਭਾਗ ਲਿਆ। ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਲੋਂ ਇਸ ਵਿਚ ਸਭਿਆਚਾਰਿਕ ਤੇ ਕਵਿਜ ਗਤਿਵਿਧੀਆਂ ਦੀ ਇੰਚਾਰਜ ਡਾ : ਦਿਲਰਾਜ ਕੌਰ ਦੀ ਅਗਵਾਈ ਵਿਚ ਭੇਜੇ ਗਏ ਵਿਦਿਆਰਥੀਆਂ ਵਿੱਚੋਂ ਬੀ .ਏ ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਰਮਨਦੀਪ ਕੌਰ ਨੇ ਗੁਰਮਤਿ ਪ੍ਰਸਨੋਤਰੀ ਵਿਚੋ ਪੂਰੇ ਜੋਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਬੀ .ਏ ਭਾਗ ਦੂਜਾ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਦਸਤਾਰ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸ੍ਰੀ ਮਨਦੀਪ ਸਿੰਘ (ਜੋਨ ਸਕੱਤਰ) , ਸ੍ਰੀ ਬਿਕਰਮਜੀਤ ਸਿੰਘ ( ਪ੍ਰਧਾਨ) , ਸ੍ਰੀ ਹਰਜੀਤ ਸਿੰਘ ( ਸਟੇਟ ਪ੍ਰਧਾਨ ) , ਸ੍ਰੀ ਸਮਸ਼ੇਰ ਸਿੰਘ ਕੋਟਲਾ (ਖੇਤਰੀ ਸਕੱਤਰ) , ਸ੍ਰੀ ਜਸਕੀਰਤ ਸਿੰਘ (ਕਵਿਜ ਇੰਚਾਰਜ) ਅਤੇ ਸ੍ਰੀ ਹਰਪ੍ਰੀਤ ਸਿੰਘ ( ਅਡਿਸਨਲ ਜੋਨ ਸਕੱਤਰ ) ,, ਸ੍ਰੀ ਹਰਮਿੰਦਰ ਸਿੰਘ ਨੰਗਲ ( ਸਾਬਕਾ ਚੀਫ ਸਕੱਤਰ ) ਅਤੇ ਸ੍ਰੀ ਇੰਦਰਪਾਲ ਸਿੰਘ ਚੱਡਾ (ਡਾਇਰੈਕਟਰ ਓਵਰਸੀਜ ) ਵਲੋਂ ਇੰਚਾਰਜ ਡਾ : ਦਿਲਰਾਜ ਕੌਰ ਅਤੇ ਵਿਦਿਆਰਥੀ ਰਮਨਦੀਪ ਕੌਰ ਅਤੇ ਅਮਨਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਬਾਕੀ ਵਿਦਿਆਰਥੀਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਕਾਲਜ ਪਹੁੰਚਣ ਤੇ ਡਾ: ਦਿਲਰਾਜ ਕੌਰ ਅਤੇ ਵਿਦਿਆਰਥੀ ਰਮਨਦੀਪ ਕੌਰ, ਅਮਨਦੀਪ ਸਿੰਘ ਅਤੇ ਜਸਕਰਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋ : ਬੌਬੀ, ਪ੍ਰੋ : ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸਰਨਦੀਪ ਵਿਸ਼ੇਸ਼ ਤੌਰ ਤੇ ਹਾਜਰ ਸਨ।