ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵੋਟਰਾਂ ਦੀ ਮੈਪਿੰਗ ਲਈ ਵਿਸ਼ੇਸ਼ ਮੁਹਿੰਮ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 24 ਫਰਵਰੀ 2026 : ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜ਼ੇਸ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, 92-ਬਠਿੰਡਾ (ਸ਼ਹਿਰੀ) ਸ. ਬਲਕਰਨ ਸਿੰਘ ਮਾਹਲ ਵੱਲੋਂ ਦੱਸਿਆ ਗਿਆ ਹੈ ਕਿ ਹਲਕੇ ਵਿੱਚ ਵੋਟਰਾਂ ਦੀ ਮੈਪਿੰਗ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਮੈਪਿੰਗ ਦੀ ਪ੍ਰਤੀਸ਼ਤ ਦਰ ਨੂੰ ਵਧਾਉਣ ਲਈ ਸੈਕਟਰ ਅਫਸਰਾਂ, ਬੀ.ਐਲ.ਓਜ਼ ਅਤੇ ਸਵੀਪ ਟੀਮਾਂ ਨੂੰ ਸਾਂਝੇ ਤੌਰ ‘ਤੇ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਐਸ.ਆਈ.ਆਰ ਕੈਂਪ ਦੌਰਾਨ 25 ਫਰਵਰੀ ਦਿਨ ਬੁੱਧਵਾਰ ਸ੍ਰੀ ਮਾਨਵ ਗਰਗ, ਏ.ਟੀ.ਈ. ਮੋਬਾਇਲ ਨੰਬਰ 99155-87533 ਵੱਲੋਂ ਬੂਥ ਨੰਬਰ 11 ਤੋਂ 19 ਤੱਕ ਅਤੇ ਸ੍ਰੀ ਅਸੀਮ ਕੁਮਾਰ ਮੋਬਾਇਲ ਨੰਬਰ 99886-58342 ਵੱਲੋਂ ਬੂਥ ਨੰਬਰ 126 ਤੋਂ 134 ਤੱਕ ਦੇ ਵੋਟਰਾਂ ਦੀ ਮੈਪਿੰਗ ਕਰਵਾਈ ਜਾਵੇਗੀ।
ਇਸੇ ਤਰ੍ਹਾਂ 26 ਫਰਵਰੀ ਦਿਨ ਵੀਰਵਾਰ ਨੂੰ ਸ਼੍ਰੀ ਦਵਿੰਦਰ ਸਿੰਘ, ਏ.ਡੀ.ਓ., ਮੋਬਾਈਲ 98766-10094 ਵੱਲੋਂ ਬੂਥ ਨੰਬਰ 20 ਤੋਂ ਲੈਕੇ 28 ਅਤੇ 30 ਤੱਕ ਅਤੇ ਸ੍ਰੀ ਸਰਬਜੀਤ ਸਿੰਘ ਮੋਬਾਇਲ ਨੰਬਰ 92561-00480 ਵੱਲੋਂ ਬੂਥ ਨੰਬਰ 140,141,144,145,146,147,154,155 ਅਤੇ 156 ਦੇ ਵੋਟਰਾਂ ਦੀ ਮੈਪਿੰਗ ਕੀਤੀ ਜਾਵੇਗੀ।
27 ਫਰਵਰੀ ਸ਼ੁੱਕਰਵਾਰ ਨੂੰ ਸ਼੍ਰੀ ਗੁਰਜੀਤ ਵਿਰਕ ਏ.ਏ.ਈ, ਮੋਬਾਈਲ ਨੰਬਰ 90233-22977 ਵੱਲੋਂ ਬੂਥ ਨੰਬਰ 29, 31, 32, 33, 34, 35, 41, 42 ਅਤੇ 43 ਅਤੇ ਸ੍ਰੀ ਸੱਤਪਾਲ ਸਿੰਘ ਮੋਬਾਇਲ ਨੰਬਰ 98721-51560 ਵੱਲੋਂ ਬੂਥ ਨੰਬਰ 135,136,139,142,143,151,152,153 ਅਤੇ 160 ਦੇ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇਗੀ।
28 ਫਰਵਰੀ ਸ਼ਨੀਵਾਰ ਨੂੰ ਸ੍ਰੀ ਭੀਮ ਸੈਨ ਮੋਬਾਇਲ ਨੰਬਰ 94177-78797 ਵੱਲੋਂ ਬੂਥ ਨੰਬਰ 36 ਤੋਂ 40 ਅਤੇ 44 ਤੋਂ 48 ਤੱਕ ਅਤੇ ਸ੍ਰੀ ਜਤਿੰਦਰ ਕੁਮਾਰ ਮੋਬਾਇਲ ਨੰਬਰ 81465-82442 ਵੱਲੋਂ ਬੂਥ ਨੰਬਰ 161,162,163,166,167,168,169,170,171 ਅਤੇ 172 ਦੇ ਵੋਟਰਾਂ ਦੀ ਮੈਪਿੰਗ ਕੀਤੀ ਜਾਵੇਗੀ।
ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਸਬੰਧਤ ਬੂਥਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਤਾਰੀਖਾਂ ਨੂੰ ਕੈਂਪ ਵਿੱਚ ਪਹੁੰਚ ਕੇ ਆਪਣੀ ਮੈਪਿੰਗ ਜ਼ਰੂਰ ਕਰਵਾਕੇ ਲੋਕਤੰਤਰਕ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਓਣ।