ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਜ਼ੀਰੋ ਟਾਲਰੈਂਸ-ਕਾਰਪੋਰੇਸ਼ਨ ਬਟਾਲਾ ਵਿਖੇ ਆਊਟਸੋਰਸ 'ਤੇ ਤਾਇਨਾਤ ਡਰਾਈਵਰ ਦੀਆਂ ਸੇਵਾਵਾਂ ਟਰਮੀਨੇਟ
ਸੂਮਹ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ-ਕਮਿਸ਼ਨਰ ਨਗਰ ਨਿਗਮ ਬਟਾਲਾ
ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ, 3 ਨਵੰਬਰ
ਪੰਜਾਬ ਸਰਕਾਰ ਵਲੋਂ ' ਯੁੱਧ ਨਸ਼ਿਆ ਵਿਰੁੱਧ' ਵਿੱਢੀ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ। ਨਸ਼ਾ ਵਿਰੋਧੀ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ ਡਰੱਗਸ ਦਾ ਕਾਰੋਬਾਰ ਤੇ ਡਰੱਗਸ ਕਰਨ ਵਾਲਿਆ ਵਿਰੁੱਧ ਸਖ਼ਤ ਸਿਕੰਜਾ ਕੱਸਿਆ ਗਿਆ ਹੈ।
ਜਿਸ ਦੇ ਚੱਲਦਿਆਂ ਨਗਰ ਨਿਗਮ ਬਟਾਲਾ ਵਿੱਚ ਡਰਾਈਵਰ ਸਾਗਰ ਪੁੱਤਰ ਸਾਈ ਦਾਸ, ਜੋ ਕਾਰਪੋਰੇਸ਼ਨ ਵਿੱਚ ਆਊਟਸੋਰਸ 'ਤੇ ਡਰਾਈਵਰ ਸੀ। ਕਰਮਚਾਰੀ ਡਿਊਟੀ ਤੋਂ ਅਕਸਰ ਗੈਰਹਾਜ਼ਿਰ ਰਹਿੰਦਾ ਸੀ ਅਤੇ ਉਸਦਾ ਦਾ ਡੋਪ ਟੈਸਟ ਕਰਵਾਇਆ ਗਿਆ। ਜਿਸ ਵਿੱਚ ਇਸਦਾ ਟੈਸਟ ਪੋਜ਼ਟਿਵ ਆਉਣ ਅਤੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਕਾਰਨ ਆਊਟਸੋਰਸ 'ਤੇ ਕੰਮ ਰਹੇ ਡਰਾਈਵਰ ਨੂੰ ਟਰਮੀਨੇਟ (ਸੇਵਾਵਾਂ ਸਮਾਪਤ) ਕਰ ਦਿੱਤਾ ਗਿਆ ਹੈ। ਗਰੇਟਿਸ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਜਾਰੀ ਕੀਤੇ ਪੱਤਰ ਤਹਿਤ ਉਕਤ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ।
ਇਸ ਮੌਕੇ ਗੱਲ ਕਰਦਿਆਂ ਵਿਕਰਮਜੀਤ ਸਿੰਘ ਪਾਂਥੇ, ਐੱਸ.ਡੀ.ਐੱਮ. ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਨਸ਼ੇ ਖਿਲਾਫ ਵਿੱਢੀ ਇਸ ਮੁਹਿੰਮ ਤਹਿਤ ਡਰੱਗ ਕਰਨ ਵਾਲੇ ਤੇ ਡਰੱਗਸ ਦਾ ਕਾਰੋਬਾਰ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ ਖਿਲਾਫ਼ ਕਾਰਪੋਰੇਸ਼ਨ ਸਖ਼ਤ ਹੈ।
ਉਨ੍ਹਾਂ ਕਾਰਪੋਰੇਸ਼ਨ ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਸ਼ਹਿਰ ਨੂੰ ਹੋਰ ਸਾਫ ਸੁੱਥਰਾ ਰੱਖਿਆ ਜਾ ਸਕੇ।