ਜੰਗਲਾਤ ਵਰਕਰਜ ਯੂਨੀਅਨ ਵਲੋ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਚ 6 ਨਵੰਬਰ ਨੂੰ ਸੰਘਰਸ਼ ਕਰਨ ਦਾ ਐਲਾਨ
30 ਜੁਲਾਈ ਨੂੰ ਨਿਯੁਕਤੀ ਪੱਤਰ ਦੇਕੇ ਪੱਕੇ ਕੀਤੇ, ਕਾਮਿਆਂ ਨੂੰ ਕੱਚੇ ਕਾਮਿਆਂ ਵਾਲੀ ਤਨਖ਼ਾਹ ਦੇ ਕੇ ਸਰਕਾਰ ਨੇ ਕੀਤਾ ਕੋਝਾ ਮਜ਼ਾਕ* :- ਰਣਜੀਤ ਸਿੰਘ ਭਗੋਵਾਲ
ਰੋਹਿਤ ਗੁਪਤਾ
ਗੁਰਦਾਸਪੁਰ 3 ਨਵੰਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406-22 ਬੀ ਚੰਡੀਗੜ੍ਹ ਨਾਲ ਸੰਬਧਤ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਫੀਲਡ ਕਾਮਿਆਂ ਦੀ ਇਕੋ-ਇਕ ਸਿਰਮੌੌਰ ਸੰਘਰਸ਼ੀਲ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭਗੋਵਲ ਨੇ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕਾਮਿਆ ਦੀਆ ਮੰਗਾਂ ਸਬੰਧੀ ਵਣ ਮੰਤਰੀ ਅਤੇ ਵਿੱਤ ਮੰਤਰੀ ਜੀ ਨਾਲ ਅਨੇਕਾਂ ਮੀਟਿੰਗਾਂ ਹੋਇਆ, ਜਿਸ ਵਿੱਚ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਲਗਾਤਾਰ ਸਾਲ 2006 ਤੱਕ 10ਸਾਲ ਪੂਰੇ ਕਰਦੇ ਰਹਿੰਦੇ 14 ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਅਤੇ ਸੀਨੀਅਰ ਅਨਪੜ੍ਹ ਕਾਮਿਆ ਨੂੰ ਬਿੰਨਾ ਸ਼ਰਤ ਪੱਕੇ ਕੀਤੇ ਜਾਣ ਪਰ ਇਕ ਵੀ ਅਨਪੜ੍ਹ ਕਾਮਾ ਪੱਕਾ ਨਹੀ ਕੀਤਾ ਗਿਆ, ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਸੀਨੀਅਰ ਅਨਪੜ੍ਹ ਕਾਮਿਆ ਪੰਜਾਬ ਸਰਕਾਰ ਨੇ ਮਾਨਯੋਗ ਹਾਈ ਕੋਰਟ ਫੈਸਲੇ ਅਧੀਨ ਰੈਗੂਲਰ ਕੀਤੇ ਹਨ। ਪੰਜਾਬ ਸਰਕਾਰ ਵੱਲੋ ਬਾਕੀ ਸੀਨੀਅਰ ਅਨਪੜ੍ਹ ਕਾਮਿਆ ਨੂੰ ਪੱਕਿਆ ਕਰਨ ਲਈ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੂੰ ਮਿਤੀ 30 ਜੁਲਾਈ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇਕੇ ਪੱਕੇ ਕੀਤੇ ਕਾਮਿਆਂ ਨੂੰ ਕੱਚੇ ਕਾਮਿਆਂ ਵਾਲੀਆਂ ਤਨਖਾਹਾਂ ਦੇ ਕੇ ਸਰਕਾਰ ਨੇ ਕੀਤਾ ਕੋਜਾ ਮਜਾਕ। ਜਿਸ ਕਾਰਨ ਫੀਲਡ ਦੇ ਕਾਮਿਆ ਵਿੱਚ ਭਾਰੀ ਰੋਸ ਬੇਚੈਨੀ ਪਾਈ ਜਾ ਰਹੀ ਹੈ।ਜਿਸ ਦੇ ਲਈ ਜਥੇਬੰਦੀ ਨੇ ਫੈਸਲਾ ਕੀਤਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਹੋ ਰਹੀ ਜਿਮਨੀ ਚੋਣ ਵਿਖੇ ਮਿਤੀ 6 ਨਵੰਬਰ ਨੂੰ ਰੋਸ ਧਰਨਾ ਦੇਣ ਉਪਰੰਤ ਸਹਿਰ ਵਿਚ ਝੰਡਾ ਮਾਰਚ ਕੱਢਿਆ ਜਾਵੇਗ, ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਿਆ ਕਰਵਾਉਣ ਲਈ, ਵਿਭਾਗ ਵਿਚ ਨਵੇਂ ਕੰਮ ਚਲਾਉਣ ਲਈ, ਰੁੱਖਾਂ ਅਤੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ ਝੰਡਾ ਮਾਰਚ ਕੀਤਾ ਜਾ ਰਿਹਾ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਅਕਾਲੀ, ਕਾਂਗਰਸ ਸਰਕਾਰਾਂ ਦੇ ਸਮੇਂ ਜੰਗਲਾਤ ਦੇ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਗਏ ਸਨ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ, ਇਹ ਸਰਕਾਰ 16-05-2023 ਪਾਲਿਸੀ ਵਿਚ ਕਬਰ ਹੋ ਰਹੇ ਸੀਨੀਅਰ ਅਨਪੜ੍ਹ ਕੱਚੇ ਕਾਮਿਆ ਨੂੰ ਪੱਕਾ ਕਰਨਾ ਤਾਂ ਦੂਰ ਦੀ ਗੱਲ ਸਗੋਂ ਮਾਣਯੋਗ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਦੁਆਰਾ 378 ਵਰਕਰਾਂ ਨੂੰ ਉਮਰ ਹੱਦ ਅਤੇ ਵਿੱਦਿਅਕ ਛੋਟ ਦਿੱਤੀ ਗਈ ਹੈ। ਪਰ ਇਹ ਸਰਕਾਰ ਵੱਲੋਂ ਜੰਗਲਾਤ ਵਿਭਾਗ ਦੇ 506 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ 58 ਸਾਲ ਦੀ ਰਿਟਾਇਰਮੈਂਟ ਸ਼ਰਤ ਲਗਾਈ ਗਈ ਹੈ। ਇਸ ਦੇ ਨਾਲ ਹੀ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੀ ਫਾਈਨਲ ਸੀਨੀਅਰਤਾ ਸੂਚੀ 16-05-2023 ਵਿਚ ਜੋ ਵਰਕਰ ਅਨਪੜ੍ਹ ਅਤੇ 378,506 ਤੋ ਸੀਨੀਅਰ ਹਨ। ਉਨ੍ਹਾਂ ਵਰਕਰਾਂ ਨੂੰ ਪੱਕੇ ਕਰਨ ਤੋਂ ਛੱਡਿਆ ਜਾ ਰਿਹਾ ਹੈ। ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਵੀ ਕਰਮਚਾਰੀਆਂ ਦੇ ਹੱਕ ਦੀ ਗੱਲ ਕੀਤੀ ਪਰ ਇਹ ਸਰਕਾਰ ਮਜਦੂਰਾਂ ਮੁਲਾਜ਼ਮਾਂ ਦੇ ਵਿਰੋਧੀ ਹੈ।ਜਿਸ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਮੇਂ ਹੋਰਨਾ ਤੋਂ ਇਲਾਵਾ ਬਲਵਿੰਦਰ ਸਿੰਘ ਗੁਰਦਾਸਪੁਰ, ਰੂਪ ਬਸੰਤ ਅਲੀਵਾਲ, ਕੁਲਵੰਤ ਸਿੰਘ ਅਲੀਵਾਲ, ਜਸਵੰਤ ਸਿੰਘ, ਬਲਜੀਤ ਸਿੰਘ ਅਲੀਵਾਲ, ਸੁਰਿੰਦਰ ਕੁਮਾਰ ਧਾਰੀਵਾਲ, ਨਿਰਮਲ ਸਿੰਘ ਗੁਰਦਾਸਪੁਰ, ਬਲਵਿੰਦਰ ਸਿੰਘ ਅਲੀਵਾਲ ਅਤੇ ਬਲਜੀਤ ਸਿੰਘ ਦਾਬਾਂਵਾਲੀ ਆਦਿ ਆਗੂ ਵੀ ਹਾਜਰ ਹੋਏ।