ਇੱਕੋ ਰਾਤ ਦੋ ਦੁਕਾਨਾਂ ਤੇ ਚੋਰੀ , ਗਰੀਬ ਨਾਈ ਦੀ ਸਾਰੇ ਦਿਨ ਦੀ ਕਮਾਈ ਤੇ ਇਨਵਰਟਰ ਬੈਟਰਾ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ _ਕਰਤਾਰਪੁਰ ਕੋਰੀਡੋਰ ਰੋਡ ਤੇ ਅੱਡਾ ਬਖਸ਼ੀਵਾਲ ਵਿਖੇ ਚੋਰਾਂ ਵੱਲੋਂ ਇੱਕੋ ਰਾਤ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇੱਕ ਡੇਅਰੀ ਦਾ ਸੈਂਟਰ ਲੋਕ ਲੱਗਾ ਹੋਣ ਕਾਰਨ ਉਹ ਸ਼ੈਟਰ ਤੋੜਨ ਵਿੱਚ ਕਾਮਯਾਬ ਨਹੀਂ ਹੋ ਪਾਏ ਪਰ ਇੱਕ ਗਰੀਬ ਨਾਈ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਉਸ ਦੇ ਅੰਦਰ ਪਈ ਉਸਦੀ ਸਾਰੇ ਦਿਨ ਦੀ ਕਮਾਈ 1100 ਰੁਪਏ ਅਤੇ ਇਨਵਰਟਰ ਦਾ ਬੈਟਰਾ ਚੋਰੀ ਕਰਕੇ ਲੈ ਗਏ ।
ਡੇਅਰੀ ਮਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਰਾਤ ਉਹ ਅੱਡਾ ਬਖਸ਼ੀਵਾਲ ਵਿਖੇ ਸਥਿਤ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ। ਸਵੇਰੇ ਜਦੋਂ ਆਇਆ ਤਾਂ ਉਸਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਹਾਲਾਂਕਿ ਉਸਦਾ ਸੈਂਟਰ ਲੋਕ ਲੱਗੇ ਹੋਣ ਕਾਰਨ ਚੋਰ ਦੁਕਾਨਦਾਰ ਸ਼ਟਰ ਚੁੱਕ ਨਹੀਂ ਪਾਏ ਅਤੇ ਚੋਰੀ ਹੋਣ ਤੋਂ ਬਚਾ ਹੋ ਗਿਆ ਪਰ ਉਸ ਦੇ ਨਾਲ ਦੀ ਦੁਕਾਨ ਜੇ ਉਹ ਗਿੱਲ ਮਸੀਹ ਦੀ ਹੈ। ਉਸ ਵਿੱਚ ਚੋਰਾਂ ਵੱਲੋਂ ਚੋਰੀ ਕੀਤੀ ਗਈ ।
ਉਧਰ ਗਿੱਲ ਮਸੀਹ ਨੇ ਦੱਸਿਆ ਕਿ ਉਸਦੀ ਨਾਈ ਦੀ ਦੁਕਾਨ ਹੈ ਅਤੇ ਰਾਤ ਨੂੰ ਦੁਕਾਨ ਬੰਦ ਕਰਦੇ ਸਮੇਂ ਉਹ ਪੈਸੇ ਦੁਕਾਨ ਦੇ ਗੱਲੇ ਵਿੱਚ ਹੀ ਰੱਖ ਗਿਆ ਸੀ ਜੋ 1100 ਦੇ ਕਰੀਬ ਸੀ। ਚੋਰਾਂ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿੱਚੋਂ ਸਾਰੇ ਪੈਸੇ ਕੱਢ ਲਏ ਗਏ ਅਤੇ ਨਾਲ ਹੀ ਜਾਂਦੇ ਜਾਂਦੇ ਇਨਵਰਟਰ ਦਾ ਬੈਟਰਾਂ ਵੀ ਚੁੱਕ ਕੇ ਲੈ ਗਏ। ਪੀੜਿਤ ਦੁਕਾਨਦਾਰਾਂ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਏ ।