ਦਲਿਤਾਂ ਖਿਲਾਫ ਨਫਰਤ ਕਿ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ,16 ਅਕਤੂਬਰ 2025:ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਉੱਪਰ ਭਰੀ ਅਦਾਲਤ 'ਚ ਪਿਛਲੇ ਦਿਨੀਂ ਮਨੂੰਵਾਦੀ ਸੋਚ ਨਾਲ ਘੜੁੱਚ ਜੁੱਤੀ ਸੁੱਟਣ ਦੀ ਘਟਨਾ ਭਾਰਤ ਸਮਾਜ ਅੰਦਰ ਦਲਿਤਾਂ ਖ਼ਿਲਾਫ਼ ਜਾਤੀ ਨਫ਼ਰਤ ਦਾ ਖੁੱਲ੍ਹਾ ਪ੍ਰਗਟਾਵਾ ਅਤੇ ਮਨੁੱਖੀ ਤੇ ਜਮਹੂਰੀ ਕਦਰਾਂ ਕੀਮਤਾਂ ਦੀ ਘੋਰ ਉਲੰਘਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਕੇਂਦਰੀ ਹਕੂਮਤ, ਕਾਨੂੰਨ ਮਹਿਕਮੇ ਦੀ ਚੁੱਪੀ ਇੱਕ ਦਲਿਤ ਜੱਜ ਉਪਰ ਹਮਲੇ ਪ੍ਰਤੀ ਸਨਾਤਨੀ ਏਜੰਡੇ ਨੂੰ ਹੱਲਾਸ਼ੇਰੀ ਨੂੰ ਸੰਘ ਪ੍ਰੀਵਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਾਉਣ ਵਜੋਂ ਅੱਗੇ ਵਧਾਉਣਾ ਹੈ। ਇਨ੍ਹਾਂ ਹੀ ਦਿਨਾਂ ਵਿੱਚ ਜਾਤੀ ਨਫ਼ਰਤ ਤੇ ਵਿਤਕਰੇ ਦਾ ਸ਼ਿਕਾਰ ਹਰਿਆਣਾ ਦੇ ਉੱਚ ਪੁਲਸ ਅਧਿਕਾਰੀ ਵਾਈ ਪੀ ਕੁਮਾਰ ਨੂੰ ਉੱਚ ਜਾਤੀ ਨਾਲ ਸਬੰਧਤ ਆਪਣੇ ਹੀ ਡੀਜੀਪੀ ਅਤੇ ਇੱਕ ਐਸਪੀ ਹੱਥੋਂ ਘੋਰ ਵਿਤਕਰੇ ਦਾ ਸ਼ਿਕਾਰ ਹੁੰਦਿਆਂ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਆਗੂਆਂ ਨੇ ਦਲਿਤਾਂ ਉੱਪਰ ਇਨ੍ਹਾਂ ਹਮਲਿਆਂ ਦੇ ਇਤਿਹਾਸਕ ਪਿਛੋਕੜ ਵਿੱਚ ਜਾਂਦਿਆਂ ਕਿਹਾ ਕਿ ਭਾਰਤੀ ਸਮਾਜ ਵਿੱਚ, ਜਾਤ ਦਾ ਜੜ੍ਹਾਂ ਵਾਲਾ ਦਰਜਾਬੰਦੀ ਸਰਵ ਵਿਆਪਕ ਹੈ, ਜੋ ਦਲਿਤ, ਬਹੁਜਨ ਅਤੇ ਆਦਿਵਾਸੀ ਵਿਅਕਤੀਆਂ ਦੇ ਜੀਵਨ ਨੂੰ ਵੱਖ-ਵੱਖ ਪੈਮਾਨਿਆਂ 'ਤੇ ਪ੍ਰਸਿੱਧ ਅਤੇ ਸੰਸਥਾਗਤ ਹਿੰਸਾ ਰਾਹੀਂ ਪ੍ਰਭਾਵਿਤ ਕਰਦਾ ਹੈ। ਇਹ ਇੱਕ ਆਮ ਪ੍ਰਕਿਰਿਆ ਹੈ ਜੋ ਸਦੀਆਂ ਤੋਂ ਫੈਲੀ ਹੋਈ ਹੈ ਅਤੇ ਅੱਤਿਆਚਾਰਾਂ ਨੂੰ ਸਮਾਜਿਕ ਵਿਵਸਥਾ ਵਿੱਚ ਕੁਦਰਤੀ ਬਣਾਇਆ ਗਿਆ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਭਲੀਭਾਂਤ ਜਾਹਰ ਹੁੰਦਾ ਹੈ ਕਿ ਉੱਚ ਜਾਤੀ ਕੱਟੜ ਸਨਾਤਨੀਆਂ ਅੰਦਰ ਇਹ ਨਫਰਤ ਆਮ ਦਲਿਤਾਂ, ਔਰਤਾਂ ਆਦਿਵਾਸੀਆਂ, ਖਿਲਾਫ਼ ਨਿੱਤ ਵਾਪਰਦੀਆਂ ਬਲਾਤਕਾਰ ਅਤੇ ਹਿੰਸਾ ਦੀਆਂ ਬੇਹੱਦ ਕਰੂਰ ਵਾਰਦਾਤਾਂ ਦਾ ਕਿਆਸ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਦਲਿਤਾਂ 'ਤੇ ਹਿੰਸਾ ਦਾ ਵਧਿਆ ਹੋਇਆ ਸਰੀਰਕ ਪ੍ਰਭਾਵ, ਸਿਰਫ਼ ਖ਼ਤਰੇ ਦੀ ਧਾਰਨਾ ਤੋਂ ਇਲਾਵਾ, ਪੱਖਪਾਤ ਅਤੇ ਜਾਤੀ ਹੰਕਾਰ ਵਿੱਚ ਡੁੱਬੀ ਪ੍ਰਚਲਿਤ ਮਾਨਸਿਕਤਾ ਪ੍ਰਤੀ ਪ੍ਰਤੀਕਿਰਿਆਤਮਕ ਪ੍ਰਤੀਕਿਰਿਆ ਹੈ।ਇਨਕਲਾਬੀ ਕੇਂਦਰ ਪੰਜਾਬ ਭਾਰਤ ਸਮਾਜ ਅੰਦਰ ਜੜ੍ਹਾਂ ਜਮਾਈ ਬੈਠੇ ਜਾਤੀ ਮਨੂੰਵਾਦੀ ਵਿਤਕਰੇ ਖਿਲਾਫ਼ ਸਭਨਾਂ ਇਨਕਲਾਬੀ ਜਮਹੂਰੀਅਤ ਪਸੰਦ ਤਾਕਤਾਂ ਨੂੰ ਜਮਾਤੀ ਨਜ਼ਰੀਏ ਤੋਂ ਜਥੇਬੰਦਕ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੰਦਾ ਹੈ।