ਖੰਨਾ ਪੁਲਿਸ ਵੱਲੋਂ ਨਜਾਇਜ ਅਸਲੇ ਸਮੇਤ ਦੋ ਦੋਸ਼ੀ ਕਾਬੂ
-ਮੁਕੱਦਮਾ ਨੰਬਰ 213 ਮਿਤੀ 09.10.2025 ਅ/ਧ 25-54-59 ਅਸਲਾ ਐਕਟ, ਥਾਣਾ ਸਦਰ।
ਸੁਖਮਿੰਦਰ ਭੰਗੂ
ਖੰਨਾ/ ਲੁਧਿਆਣਾ 16 ਅਕਤੂਬਰ 2025 - ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਆਈ.ਪੀ.ਐਸ. ਅਤੇ ਸਤਿੰਦਰ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਲੁਧਿਆਣਾ, ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜਯੋਤੀ ਯਾਦਵ ਬੈਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ), ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਆਈ), ਦੀ ਅਗਵਾਈ ਹੇਠ ਸਬ-ਇੰਸਪੈਕਟਰ ਸਤਨਾਮ ਸਿੰਘ, ਮੁੱਖ ਅਫਸਰ ਥਾਣਾ, ਸਦਰ, ਸਬ ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈਲ, ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ|
9 ਅਕਤੂਬਰ ਨੂੰ ਇੰਚਾਰਜ ਨਾਰਕੋਟਿਕ ਸੈਲ, ਖੰਨਾ ਆਪਣੀ ਪੁਲਿਸ ਪਾਰਟੀ ਨਾਲ ਬਾ ਸਿਲਸਿਲਾ ਨਾਕਾਬੰਦੀ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸਾਹਮਣੇ ਪ੍ਰਿਸਟਾਇਨ ਮਾਲ, ਨੇੜੇ ਰੇਕੀ ਸੈਂਟਰ ਖੰਨਾ, ਜੀ.ਟੀ.ਰੋਡ ਬਾਹੱਦ ਪਿੰਡ ਅਲੋੜ ਮੋਜੂਦ ਸੀ ਤਾਂ ਪੁਲਿਸ ਪਾਰਟੀ ਨੇ ਗੋਬਿੰਦਗੜ ਸਾਇਡ ਤੋਂ ਸਰਵਿਸ ਲਾਇਨ ਪਰ ਇੱਕ ਕਾਰ ਕਰੂਜ ਨੰਬਰੀ MH-05-AU-7007 ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ। ਜਿਸ ਵਿਚ ਦੇ ਨੌਜਵਾਨ ਸਵਾਰ ਸੀ। ਕਾਰ ਚਾਲਕ ਅੱਗੇ ਪੁਲਿਸ ਪਾਰਟੀ ਨੂੰ ਦੇਖ ਕਰ ਘਬਰਾ ਕਰ ਕਾਰ ਪਿੱਛੇ ਨੂੰ ਮੋੜਨ ਲੱਗੇ, ਜਿਸਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਿਨਾਹ ਪਰ ਰੋਕ ਕੇ ਕਾਬੂ ਕੀਤਾ ਗਿਆ। ਜਿਹਨਾਂ ਤੋ ਨਾਮ ਪਤਾ ਪੁਛਿਆ ਗਿਆ, ਇਹਨਾਂ ਦੋ ਨੋਜਵਾਨਾਂ ਨੇ ਆਪਣੇ ਨਾਮ ਗੁਰਿੰਦਰ ਸਿੰਘ ਉਰਫ ਗਿੰਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਨਮਾਜਰਾ, ਥਾਣਾ ਨਵਾਂ ਸ਼ਹਿਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਵਿੰਦਰ ਸਿੰਘ ਉਰਫ ਇੰਦਰ ਪੁੱਤਰ ਲੇਟ ਲਖਵੀਰ ਸਿੰਘ ਵਾਸੀ ਕਾਹਲੋਂ, ਥਾਣਾ ਰਾਹੋਂ, ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਉਕਤਾਨ ਵਿਅਕਤੀਆਂ ਦੀ ਤਲਾਸ਼ੀ ਕਰਨ ਪਰ ਹਰਵਿੰਦਰ ਸਿੰਘ ਉਰਫ ਇੰਦਰ ਦੀ ਪੈਂਟ ਦੇ ਡੱਬ ਵਿੱਚੋਂ ਇੱਕ ਪਿਸਟਲ 32 ਬੋਰ ਸਮੇਤ ਖਾਲੀ ਮੈਗਜੀਨ ਬ੍ਰਾਮਦ ਹੋਇਆ ਅਤੇ ਗੁਰਿੰਦਰ ਸਿੰਘ ਉਰਫ ਗਿੰਦਾ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ 02 ਜਿੰਦਾ ਰੋਂਦ 32 ਬੋਰ ਬ੍ਰਾਮਦ ਹੋਏ। ਉਕਤਾਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 213 ਮਿਤੀ 09.10.2025 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮੇ ਦੀ ਅਗੇਰਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।