← ਪਿਛੇ ਪਰਤੋ
ਨੌਜਵਾਨ ਦੀ ਲਵਾਰਿਸ ਹਾਲਤ 'ਚ ਮਿਲੀ ਲਾਸ਼
ਦੀਪਕ ਜੈਨ
ਜਗਰਾਉਂ, 12 ਅਗਸਤ 2025 - ਮੰਗਲਵਾਰ ਦੀ ਦੁਪਹਿਰ ਜਗਰਾਉਂ ਥਾਣਾ ਸਿਟੀ ਪੁਲਿਸ ਨੂੰ ਸਾਇੰਸ ਕਾਲਜ ਦੀ ਬੈਕ ਸਾਈਡ ਗੋਲਿਆਂ ਵਾਲੇ ਪੁੱਲ ਦੇ ਨੇੜੇ ਇੱਕ ਨੌਜਵਾਨ ਦੀ ਲਾਵਾਰਿਸ ਲਾਸ਼ ਬਰਾਮਦ ਹੋਣ ਨਾਲ ਸ਼ਹਿਰ ਵਿੱਚ ਸਨਸਨੀ ਦਾ ਮਾਹੌਲ ਹੈ। ਡੀਐਸਪੀ ਜਸਜੋਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਿਸ ਮ੍ਰਿਤਕ ਨੌਜਵਾਨ ਦੀ ਲਾਵਾਰਿਸ ਲਾਸ਼ ਬਰਾਮਦ ਹੋਈ ਹੈ ਉਸਦਾ ਨਾਮ ਅਸ਼ਵਣੀ ਅਗਰਵਾਲ ਪੁੱਤਰ ਵਿਜੇ ਅਗਰਵਾਲ ਵਾਸੀ ਨੇੜੇ ਕੱਚਾ ਮਲਕ ਰੋਡ ਜਗਰਾਉਂ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਅੱਜ ਕਿਸੇ ਆਪਣੇ ਕੰਮ ਜਾ ਰਿਹਾ ਸੀ ਤਾਂ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਪੁਲਿਸ ਵੱਲੋਂ ਆਪਣੀ ਕਬਜ਼ੇ ਵਿੱਚ ਲੈ ਸਿਵਿਲ ਹਸਪਤਾਲ ਦੀ ਮਾਊਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਜਿਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਅੰਤਿਮ ਸੰਸਕਾਰ ਲਈ ਉਸਦੇ ਪਰਿਵਾਰਿਕ ਮੈਂਬਰਾਂ ਹਵਾਲੇ ਕਰ ਦਿੱਤੀ ਜਾਵੇਗੀ।
Total Responses : 7657