SSP ਸਰਫ਼ਰਾਜ ਆਲਮ ਅਤੇ SP ਬਰਨਾਲਾ ਇਮਾਰਤਾਂ ਅਤੇ ਅਦਾਰਿਆਂ ਦੀ ਸੁਰੱਖਿਆ ਦੀ ਚੈਕਿੰਗ ਕਰਦੇ ਹੋਏ
ਬਰਨਾਲਾ 12 ਅਪ੍ਰੈਲ 2025 : SSP ਸਰਫ਼ਰਾਜ ਆਲਮ ਅਤੇ SP ਹੈੱਡਕੁਆਰਟਰ ਬਰਨਾਲਾ ਰਾਜੇਸ਼ ਛਿੱਬਰ ਵੱਲੋਂ ਜ਼ਿਲ੍ਹਾ ਵਿੱਚ ਪੁਲਿਸ ਦੀਆਂ ਪ੍ਰਮੁੱਖ ਇਮਾਰਤਾਂ ਅਤੇ ਅਦਾਰਿਆਂ ਦਾ ਵਿਆਪਕ ਸੁਰੱਖਿਆ ਨਿਰੀਖਣ ਕੀਤਾ ਗਿਆ ,ਇਸ ਮੌਕੇ ਉਹਨਾਂ ਵੱਲੋਂ ਸਖ਼ਤ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਅਤੇ ਅਧਿਕਾਰੀਆਂ, ਐਸ.ਐਚ.ਓਜ਼ ਅਤੇ ਤੈਨਾਤ ਬਲਾਂ ਨੂੰ ਸਾਰੇ ਪ੍ਰਬੰਧਾ ਬਾਰੇ ਬਾਰੀਕੀ ਨਾਲ ਜਾਣੂ ਕਰਵਾਇਆ ਗਿਆ ਅਤੇ ਹਰ ਸਮੇਂ ਚੌਕਸ ਅਤੇ ਸੁਚੇਤ ਰਹਿਣ ਦੀ ਹਦਾਇਤ ਕੀਤੀ ਗਈ