ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ’ਚ ਮੋਹਿਤ ਗੁਪਤਾ ਦਾ ਉਭਾਰ: ਸੁਖਬੀਰ ਬਾਦਲ ਦੀ ਸੋਸ਼ਲ ਇੰਜੀਨੀਅਰਿੰਗ ਦਾ ਸੰਕੇਤ ??
Gurpreet Singh Preet
ਚੰਡੀਗੜ੍ਹ / Bathinda, 9 ਜੁਲਾਈ 2025 – ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ’ਚ ਇੱਕ ਨਵਾਂ ਗੈਰ-ਸਿੱਖ ਹਿੰਦੂ ਚਿਹਰਾ ਉੱਭਰਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਲ ਹੀ ’ਚ ਜਾਰੀ ਕੀਤੀ ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ ’ਚ ਮੋਹਿਤ ਗੁਪਤਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਇਸ ਸੂਚੀ ’ਚ ਇਕੱਲੇ ਗੈਰ-ਸਿੱਖ ਹਿੰਦੂ ਨੇਤਾ ਹਨ। ਇਹ ਮੂਵ ਪਾਰਟੀ ਦੀ ਸੋਸ਼ਲ ਇੰਜੀਨੀਅਰਿੰਗ ਅਤੇ ਇੰਕਲੂਸਿਵ ਪੁਲਿਟੀਕਲ ਸਟਰੈਟੇਜੀ ਦਾ ਸਪਸ਼ਟ ਸੰਕੇਤ ਮੰਨੀ ਜਾ ਰਹੀ ਹੈ।
ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੇ ਜੰਮਪਲ ਮੋਹਿਤ ਗੁਪਤਾ ਇੱਕ ਮੁਕਾਬਲਤਨ ਨੌਜਵਾਨ ਪ੍ਰੋ-ਐਕਟਿਵ ਸਿਆਸਤਦਾਨ ਹਨ। ਉਨ੍ਹਾਂ ਆਪਣੀ ਰਾਜਨੀਤੀ ਦੀ ਸ਼ੁਰੂਆਤ ਬੀ ਜੇ ਪੀ ਤੋਂ ਕੀਤੀ ਅਤੇ ਲੰਮਾ ਸਮਾਂ ਇਸ ਪਾਰਟੀ ਵਿਚ ਵੱਖ ਵੱਖ ਅਹੁਦਿਆਂ ਤੇ ਸਰਗਰਮੀ ਨਾਲ ਕੰਮ ਕੀਤਾ .
ਮੋਹਿਤ ਗੁਪਤਾ ਤਿੰਨ ਵਾਰ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ, ਭਾਜਪਾ ਯੂਥ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ, ਅਤੇ ਭਾਜਪਾ ਦੇ ਵਪਾਰੀ ਸੈੱਲ ਦੀ ਨੈਸ਼ਨਲ ਕੋਰ ਕਮੇਟੀ ਦੇ ਮੈਂਬਰ ਰਹੇ। ਇਸ ਤੋਂ ਇਲਾਵਾ, ਉਹ ਭਾਜਪਾ ਯੂਥ ਵਿੰਗ ਦੀ ਨੈਸ਼ਨਲ ਵਰਕਿੰਗ ਕਮੇਟੀ ਦੇ ਤਿੰਨ ਵਾਰ ਅਤੇ ਸੂਬਾ ਵਰਕਿੰਗ ਕਮੇਟੀ ਦੇ ਚਾਰ ਵਾਰ ਮੈਂਬਰ ਵੀ ਰਹੇ।
ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਬਾਅਦ, ਮੋਹਿਤ ਗੁਪਤਾ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਪੋਕਸਪਰਸਨ ਵਜੋਂ ਸੇਵਾਵਾਂ ਨਿਭਾਈਆਂ। ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਪ੍ਰਤੀ ਉਨ੍ਹਾਂ ਦੀ ਲੌਇਲਟੀ ਉਸ ਸਮੇਂ ਵੀ ਅਟੱਲ ਰਹੀ ਜਦੋਂ ਪਾਰਟੀ ਨੂੰ ਪੁਲਿਟੀਕਲ ਡਾਊਨ ਫਾਲ ਅਤੇ ਸੰਕਟ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਡੈਡੀਕੇਸ਼ਨ ਅਤੇ ਅਣਥੱਕ ਸੇਵਾ ਨੇ ਉਨ੍ਹਾਂ ਨੂੰ ਪਾਰਟੀ ਦੀ ਕੋਰ ਲੀਡਰਸ਼ਿਪ ’ਚ ਅਹਿਮ ਸਥਾਨ ਦਿਵਾਇਆ।

ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਮੋਹਿਤ ਗੁਪਤਾ ਦੀ ਨਿਯੁਕਤੀ ’ਤੇ ਕਿਹਾ, “ਮੋਹਿਤ ਗੁਪਤਾ ਦੀ ਸ਼ਮੂਲੀਅਤ ਨਾ ਸਿਰਫ਼ ਅਰਬਨ ਹਿੰਦੂ ਕਮਿਊਨਿਟੀ ਦੀ ਰੈਪ੍ਰਜ਼ੈਂਟੇਸ਼ਨ ਨੂੰ ਮਜ਼ਬੂਤ ਕਰਦੀ ਹੈ, ਸਗੋਂ ਸੁਖਬੀਰ ਬਾਦਲ ਦੀ ਇੰਕਲੂਸਿਵ ਪੁਲਿਟੀਕਲ ਸਟਰੈਟੇਜੀ ਵੱਲ ਸੰਕੇਤ ਕਰਦੀ ਹੈ, ਜੋ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਸ਼ ਕਰ ਰਹੀ ਹੈ।”
ਅਕਾਲੀ ਦਲ ਦੇ ਖ਼ਜ਼ਾਨਚੀ ਐਨ.ਕੇ. ਸ਼ਰਮਾ ਤੋਂ ਬਾਅਦ, ਮੋਹਿਤ ਗੁਪਤਾ ਦਾ ਉਭਾਰ ਪਾਰਟੀ ਦੀ ਸੋਸ਼ਲ ਡਾਇਵਰਸਿਟੀ ਅਤੇ ਪੁਲਿਟੀਕਲ ਰੀਪ੍ਰਜ਼ੈਂਟੇਸ਼ਨ ਦੀ ਦਿਸ਼ਾ ’ਚ ਇੱਕ ਹੋਰ ਕਦਮ ਹੈ। ਸਮਝਿਆ ਜਾਂਦਾ ਹੈ ਕਿ ਇਹ ਨਿਯੁਕਤੀ ਅਕਾਲੀ ਦਲ ਵੱਲੋਂ ਆਪਣੀ ਸਾਖ ਨੂੰ ਮੁੜ ਬਹਾਲ ਕਰਨ ਦੀ ਰਣਨੀਤੀ ਦਾ ਹਿੱਸਾ ਹੈ।