ਐਡਵੋਕੇਟ ਏਕਮਜੀਤ ਸਿੰਘ ਆਹਲੂਵਾਲੀਆ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਚੁਣੇ
ਅਸ਼ੋਕ ਵਰਮਾ
ਬਠਿੰਡਾ, 19 ਮਈ2026:ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ “ਬਠਿੰਡਾ ਵਾਲੇ” ਦੇ ਨਾਮ ਨਾਲ ਪ੍ਰਸਿੱਧ ਸੀਨੀਅਰ ਐਡਵੋਕੇਟ ਜਸਦੀਪ ਸਿੰਘ ਆਹਲੂਵਾਲੀਆ ਦੇ ਪੁੱਤਰ ਐਡਵੋਕੇਟ ਏਕਮਜੀਤ ਸਿੰਘ ਆਹਲੂਵਾਲੀਆ ਦੇ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਚੋਣਾਂ 2026 ਵਿੱਚ ਬਿਲੋ 10 ਸਾਲ ਕੈਟਾਗਰੀ ਹੇਠ ਐਗਜ਼ਿਕਿਊਟਿਵ ਮੈਂਬਰ ਚੁਣੇ ਜਾਣ ’ਤੇ ਕਾਨੂੰਨੀ ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ। ਐਡਵੋਕੇਟ ਏਕਮਜੀਤ ਸਿੰਘ ਆਹਲੂਵਾਲੀਆ ਨੇ ਆਪਣੀ ਲਗਨ, ਪੇਸ਼ੇਵਰ ਵਚਨਬੱਧਤਾ ਅਤੇ ਨੌਜਵਾਨ ਵਕੀਲਾਂ ਦੀ ਭਲਾਈ ਲਈ ਸਰਗਰਮ ਭੂਮਿਕਾ ਰਾਹੀਂ ਸਾਥੀ ਵਕੀਲਾਂ ਦਾ ਭਰੋਸਾ ਅਤੇ ਸਮਰਥਨ ਹਾਸਲ ਕੀਤਾ। ਉਨ੍ਹਾਂ ਦੀ ਇਹ ਜਿੱਤ ਨਵੀਂ ਪੀੜ੍ਹੀ ਦੇ ਕਾਨੂੰਨੀ ਪੇਸ਼ੇਵਰਾਂ ’ਤੇ ਕੀਤੇ ਗਏ ਭਰੋਸੇ ਦਾ ਪ੍ਰਤੀਕ ਮੰਨੀ ਜਾ ਰਹੀ ਹੈ।
ਕਾਨੂੰਨੀ ਭਾਈਚਾਰੇ ਦੇ ਮੈਂਬਰਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਖਾਸ ਤੌਰ ’ਤੇ ਨੌਜਵਾਨ ਵਕੀਲਾਂ ਦੇ ਹਿੱਤਾਂ ਅਤੇ ਭਲਾਈ ਲਈ ਸਰਗਰਮੀ ਨਾਲ ਕੰਮ ਕਰਨਗੇ।
ਸੀਨੀਅਰ ਐਡਵੋਕੇਟ ਜਸਦੀਪ ਸਿੰਘ ਆਹਲੂਵਾਲੀਆ ਅਤੇ ਪਰਿਵਾਰਕ ਮੈਂਬਰਾਂ ਨੇ ਚੋਣਾਂ ਦੌਰਾਨ ਦਿੱਤੀਆਂ ਅਸੀਸਾਂ, ਭਰੋਸੇ ਅਤੇ ਭਰਪੂਰ ਸਮਰਥਨ ਲਈ ਸਮੂਹ ਵਕੀਲਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।
- Download Babushahi App
-
-