ਮੋਹਾਲੀ: MLA ਕੁਲਵੰਤ ਸਿੰਘ ਹੋਰਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਦਫਤਰਾਂ ਦੇ ਕੀਤੇ ਉਦਘਾਟਨ
ਦਿੱਤੀ ਗਈ ਇੱਕ -ਇੱਕ ਗਰੰਟੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ ਪੂਰੀ : ਕੁਲਵੰਤ ਸਿੰਘ
ਮੋਹਾਲੀ 18 ਮਈ ਮੋਹਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾ ਚੁੱਕੀ ਹੈ, ਅੱਜ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਆਮ ਵਾਲੇ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਦਫਤਰਾਂ ਦੇ ਉਦਘਾਟਨ ਕੀਤੇ ਗਏ , ਅਤੇ ਸਭਨਾ ਉਮੀਦਵਾਰਾਂ , ਸਮਰਥਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਆਦਮੀ ਪਾਰਟੀ ਦੇ ਉਮੀਦਵਾਰਾਂ ਜਿਤਾਉਣ ਦੇ ਲਈ ਦਿਲ ਨਾਲ ਸਾਂਝੇ ਤੌਰ ਤੇ ਕੰਮ ਕਰਨ, ਤਾਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੇ ਅੰਤਰ ਦੇ ਨਾਲ ਜਿੱਤ ਦਰਜ ਕਰਨ ਸਕਣ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਚੋਣ ਦਫਤਰਾਂ ਦੇ ਉਦਘਾਟਨ ਦੇ ਦੌਰਾਨ ਵਰਕਰਾਂ ਵਿੱਚ ਪਾਇਆ ਜਾ ਰਿਹਾ ਉਤਸ਼ਾਹ ਵੇਖਿਆ ਹੀ ਬਣਦਾ ਸੀ, ਹਰ ਕੋਈ ਵਰਕਰ ਅਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਆਪਣੇ ਪੱਧਰ ਤੇ ਪਹਿਲ ਕਦਮੀ ਕਰਦੇ ਹੋਏ ਆਪੋ- ਆਪਣੀਆਂ ਜਿੰਮੇਵਾਰੀਆਂ ਸੰਭਾਲੀਆਂ ਜਾ ਰਹੀਆਂ ਹਨ ਅਤੇ ਇਹਨਾਂ ਦਫਤਰਾਂ ਵਿਚ ਰਸਮੀ ਸਮਾਗਮਾਂ ਦੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰਤਾ ਨੇ ਇਹ ਸਾਫ ਜਾਹਿਰ ਕਰ ਦਿੱਤਾ ਹੈ ਕਿ ਲੋਕੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਬੇਹਦ ਖੁਸ਼ ਅਤੇ ਸੰਤੁਸ਼ਟ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਅਤੇ ਖਿੱਤੇ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਨੂੰ ਅਮਲ ਵਿੱਚ ਲਿਆਂਦਾ ਹੈ। ਤੇ ਦਿਨ ਪ੍ਰਤੀ ਦਿਨ ਪੰਜਾਬ ਦੇ ਵਿਕਾਸ ਦੀ ਰਫਤਾਰ ਵੀ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੀ ਹੱਦਬੰਦੀ ਵਿੱਚ ਜਿਹੜੇ 12 ਪਿੰਡ ਸ਼ਾਮਿਲ ਕੀਤੇ ਗਏ ਹਨ, ਉਹਨਾਂ ਦਾ ਵਿਕਾਸ ਵੀ ਜਲਦੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਕਿ ਇਹਨਾਂ ਪਿੰਡਾਂ ਦੇ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਹ ਲੋਕੀ ਸਹੀ ਮਾਇਨਿਆਂ ਦੇ ਵਿੱਚ ਸ਼ਹਿਰੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਣ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਕੋਲ ਝੂਠ ਬੋਲਣ ਤੋਂ ਇਲਾਵਾ ਹੋਰ ਕੁਝ ਨਹੀਂ ਰਹਿ ਗਿਆ, ਉਹ ਸਿਰਫ ਦੂਸ਼ਣਬਾਜ਼ੀ ਲਗਾਉਣ ਤੱਕ ਹੀ ਸੀਮਤ ਰਹਿ ਗਏ ਹਨ, ਕਿਉਂਕਿ ਉਹ ਆਪਣੇ ਉਮੀਦਵਾਰਾਂ ਦੀ ਹਾਰ ਪੂਰੀ ਤਰ੍ਹਾਂ ਭਾਂਪ ਚੁੱਕੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਅੱਜ ਵਾਰਡ ਨੰਬਰ -18 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ- ਪੰਕਜ ਹੋਂਡਾ, ਕੁਲਵਿੰਦਰ ਕੌਰ ਵਾਰਡ ਨੰਬਰ -15 , ਯੁਗਵਿੰਦਰ ਕੌਰ -ਪਤਨੀ ਅਮਰਜੀਤ ਸਿੰਘ ਵਾਰਡ ਨੰਬਰ- 19 , ਅਮਰਜੀਤ ਸਿੰਘ ਵਾਰਡ ਨੰਬਰ 16 ਅਤੇ ਵਾਰਡ ਨੰਬਰ -14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਕਰਮ ਸੰਧੂ ਦੇ ਚੋਣ ਦਫਤਰਾਂ ਦਾ ਉਦਘਾਟਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ - ਕੁਲਵਿੰਦਰ ਕੌਰ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪੁਰਾਣੀ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਹਨਾਂ ਨੇ 1995 ਦੇ ਵਿੱਚ ਮਿਊਨਸੀਪਲ ਕਮੇਟੀ ਦੀ ਪਹਿਲੀ ਚੋਣ ਇਸੇ ਏਰੀਏ ਵਿੱਚੋਂ ਲੜੀ ਸੀ , ਜਿਸ ਦੀ ਬਦੌਲਤ ਉਹ ਮੀਤ ਪ੍ਰਧਾਨ ਅਤੇ ਫਿਰ ਸੀਨੀਅਰ ਮੀਤ ਪ੍ਰਧਾਨ ਬਣੇ ਅਤੇ ਸਨ 2000 ਵਿੱਚ ਉਹਨਾਂ ਨੇ ਫਿਰ ਇਸੇ ਹਲਕੇ ਤੋਂ ਚੋਣ ਜਿੱਤੀ ਅਤੇ ਫਿਰ ਸੀਨੀਅਰ ਮੀਤ ਪ੍ਰਧਾਨ ਬਣੇ, ਸਨ 2000 ਵਿੱਚ ਉਹਨਾਂ ਨੇ ਫਿਰ ਇਸੇ ਹਲਕੇ ਤੋਂ ਚੋਣ ਜਿੱਤੀ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਪਹਿਲੀ ਚੋਣ ਉਹਨਾਂ ਨੂੰ 100 ਵੋਟਾਂ ਦੇ ਫਰਕ ਨਾਲ ਜਦਕਿ ਦੂਸਰੀ ਵਾਰ ਲੜੀ ਚੋਣ 500 ਵੋਟਾਂ ਦੇ ਫਰਕ ਨਾਲ ਜਿਤਾਈ, ਮੈਂ, ਮੇਰਾ ਪੂਰਾ ਪਰਿਵਾਰ ਅਤੇ ਮੇਰੇ ਬੱਚੇ ਕਦੇ ਵੀ ਇਸ ਏਰੀਏ ਦੇ ਲੋਕਾਂ ਦੇ ਇਸ ਅਹਿਸਾਨ ਨੂੰ ਨਹੀਂ ਭੁਲਾ ਸਕਦੇ ਉਹਨਾਂ ਕਿਹਾ ਕਿ ਇਸੇ ਏਰੀਏ ਦੇ ਲੋਕਾਂ ਨੇ ਫਿਰ ਮੇਰੇ ਬੇਟੇ ਸਰਬਜੀਤ ਨੂੰ ਸਭ ਤੋਂ ਛੋਟੀ ਉਮਰ ਦਾ ਕੌਂਸਲਰ ਬਣਾਇਆ, ਅਤੇ ਇਸੇ ਦੌਰਾਨ ਫਿਰ ਮੈਨੂੰ ਮੋਹਾਲੀ ਕਾਰਪੋਰੇਸ਼ਨ ਦਾ ਪਹਿਲਾ ਮੇਅਰ ਬਣਨ ਦਾ ਮੌਕਾ ਮਿਲਿਆ ਅਤੇ ਅੱਜ ਮੈਂ ਤੁਹਾਡੇ ਲੋਕਾਂ ਦੀ ਬਦੌਲਤ ਹੀ ਮੋਹਾਲੀ ਹਲਕੇ ਦਾ ਵਿਧਾਇਕ ਬਣ ਕੇ ਤੁਹਾਡੇ ਸਾਹਮਣੇ ਹਾਂ, ਮੇਰਾ ਘਰ ਫੇਸ -10 ਦੇ ਵਿੱਚ 538 ਨੰਬਰ ਸੀ, ਉਸ ਵੇਲੇ ਮੇਰੀ ਚੋਣ ਵਿੱਚ ਗੁਰਬਖਸ਼ ਸਿੰਘ , ਮੋਹਨ ਸਿੰਘ ਅਤੇ ਸਵਿਤਾ ਮਿਸ਼ਰਾ ਹੋਰਾਂ ਨੇ ਬਹੁਤ ਕੰਮ ਕੀਤਾ ਅਤੇ ਅੱਜ ਇਸ ਏਰੀਏ ਦੇ ਵਿੱਚ ਬਸ਼ਿੰਦੇ ਮੋਹਨ ਸਿੰਘ ਦੀ ਪਤਨੀ ਕੁਲਵਿੰਦਰ ਕੌਰ- ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਹਨ ਅਤੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲਾ ਪਰਿਵਾਰ ਹੈ ਅਤੇ ਮੇਰੀ ਸਭਨਾਂ ਨੂੰ ਅਪੀਲ ਹੈ ਕਿ 26 ਮਈ ਨੂੰ ਆਪਣੀ ਕੀਮਤੀ ਵੋਟ ਕੁਲਵਿੰਦਰ ਕੌਰ ਨੂੰ ਝਾੜੂ ਚੋਣ ਨਿਸ਼ਾਨ ਤੇ ਪਾ ਕੇ ਕਾਮਯਾਬ ਕੀਤਾ ਜਾਵੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 1995 ਤੋਂ ਹੁਣ ਤੱਕ ਮੇਰੀਆਂ ਇੱਥੇ ਬਹੁਤ ਅਭੁਲ ਯਾਦਾਂ ਹਨ ਅਤੇ ਜਿਨਾਂ ਨੂੰ ਮੈਂ ਕਦੇ ਵੀ ਨਹੀਂ ਭੁਲਾ ਸਕਦਾ, ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹਨਾਂ ਸਭ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ 70 ਦੇ ਕਰੀਬ ਪੰਜਾਬ ਦੇ ਨੌਜਵਾਨਾਂ ਨੂੰ ਪੱਕੀਆਂ ਦਿੱਤੀਆਂ ਜਾ ਚੁੱਕੀਆਂ ਹਨ, ਇਸ ਮੌਕੇ ਤੇ ਨਾਨਕ ਸਿੰਘ, ਰਮਨਜੀਤ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਸਮਾਣਾ, ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਹਾਜ਼ਰ ਰਹੇ,
- Download Babushahi App
-
-