ਗੁਰਦਾਸਪੁਰ ਵਿੱਚ ਵਾਪਰੀ ਲੁੱਟ ਦੀ ਵੱਡੀ ਵਾਰਦਾਤ
ਸੁਨਿਆਰੇ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ ਤੇ ਲੱਖਾ ਦੀ ਨਕਦੀ ਸੋਨੇ ਚਾਂਦੀ ਦੇ ਗਹਿਣੇ ਲੈ ਗਏ ਲੁਟੇਰੇ, ਪਰਿਵਾਰ ਅਨੁਸਾਰ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਸੀ ਲੁਟੇਰੇ
ਰੋਹਿਤ ਗੁਪਤਾ
ਗੁਰਦਾਸਪੁਰ , 5 ਮਾਰਚ 2026 :
ਗੁਰਦਾਸਪੁਰ ਦੀ ਸਕੀਮ ਨੰਬਰ 5 ਵਿੱਚ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਨੂੰ ਪੰਜ ਨਕਾਬਪੋਸ਼ ਹਥਿਆਰ ਬੰਦ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿੱਥੇ ਵਰੁਣ ਸਰਾਫ ਨਾਮ ਦੇ ਸੁਨਿਆਰੇ ਦੇ ਘਰ ਵੜ ਕੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰੇ ਕਰੀਬ 30_40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਰੁਪਏ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਲੈ ਗਏ ਹਨ। ਪਰਿਵਾਰ ਅਨੁਸਾਰ ਸਵੇਰੇ ਸਾਢੇ 8 ਵਜੇ ਦੇ ਕਰੀਬ ਪੰਜ ਹਥਿਆਰ ਬੰਦ ਲੁਟੇਰੇ ਗੇਟ ਖੜਕਾ ਕੇ ਉਹਨਾਂ ਦੇ ਘਰ ਵੜ ਗਏ । ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸੀ ਅਤੇ ਉਹਨਾਂ ਵੱਲੋਂ ਘਰ ਦੇ ਸਾਰੇ ਕੈਮਰੇ ਤੋੜ ਦਿੱਤੇ ਗਏ ਅਤੇ ਗੇਟ ਖੋਲਣ ਵਾਲੇ ਡਰਾਈਵਰ ਅਤੇ ਪੂਰੇ ਪਰਿਵਾਰ ਨੂੰ ਘਰ ਵਿੱਚ ਹੀ ਹਥਿਆਰਾਂ ਦੀ ਨੋਕ ਤੇ ਬੰਨ ਉਹਨਾਂ ਕੋਲੋਂ ਤਿਜੋਰੀ ਦੀ ਚਾਬੀ ਲੈ ਲਈ ਅਤੇ ਘਰ ਵਿੱਚ ਪਈ ਕਰੀਬ 40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਰੁਪਏ ਦੇ ਸੋਨੀ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Click to Follow Babushahi Facebook page →