ਆਕਸਫੋਰਡ ਸਕੂਲ ਭਗਤਾ ਭਾਈ ਦੀ ਵਿਦਿਆਰਥਣ ਰਵਨੀਤ ਕੌਰ ਬਣੀ ਸੀਏ
ਅਸ਼ੋਕ ਵਰਮਾ
ਭਗਤਾ ਭਾਈ, 5 ਮਾਰਚ 2026 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ’ ਇੱਕ ਅਜਿਹਾ ਵਿੱਦਿਅਕ ਅਦਾਰਾ ਹੈ ਜੋ ਵਿਦਿਆਰਥੀਆਂ ਦੀ ਸੰਪੂਰਨ ਕੁਸ਼ਲਤਾ ਨਾਲ ਅਗਵਾਈ ਕਰਦਾ ਹੈ ਅਤੇ ਵਿਦਿਆਰਥੀ ਸਫਲਤਾ ਦੀਆਂ ਮੰਜ਼ਿਲਾਂ ਨੂੰ ਛੂੰਹਦਾ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸੰਸਥਾ ਦੀ 2017-2018 ਸੈਸ਼ਨ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਕਮਲਜੀਤ ਕੌਰ ਅਤੇ ਹਰਜੀਤ ਸਿੰਘ ਸਿੱਧੂ , ਵਾਸੀ ਦਿਆਲਪੁਰਾ ਮਿਰਜ਼ਾ , ਆਪਣੀ ਕਰੜੀ ਮਿਹਨਤ ਸਦਕਾ ਚਾਰਟਡ ਅਕਾਊਂਟੈਂਟ ਬਣੀ ਹੈ।ਜ਼ਿਕਰਯੋਗ ਹੈ ਕਿ ਰਵਨੀਤ ਕੌਰ ਨਰਸਰੀ ਜਮਾਤ ਤੋਂ ਹੀ ਇਸ ਸਕੂਲ ਦੀ ਵਿਦਿਆਰਥਣ ਰਹੀ ਹੈ । ਇਹ ਬਚਪਨ ਤੋਂ ਹੀ ਬਹੁਤ ਮਿਹਨਤੀ ਸੀ, ਜੋ ਵੀ ਮਨ ਵਿੱਚ ਠਾਨ ਲੈਂਦੀ ਸੀ, ਉਸ ਨੂੰ ਪ੍ਰਾਪਤ ਕਰਨ ਦਾ ਜ਼ਜ਼ਬਾ ਰੱਖਦੀ ਸੀ । ਉਹ ਪੜ੍ਹਾਈ ਵਿੱਚ ਹੀ ਨਹੀਂ , ਭਿੰਨ-ਭਿੰਨ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਮੋਹਰੀ ਰਹਿੰਦੀ ਸੀ।
ਰਵਨੀਤ ਨੇ ਦੱਸਿਆ ਕਿ ਉਸਨੇ ਫਾਊਂਡੇਸ਼ਨ ਜੂਨ 2021 ਵਿੱਚ ਸੀ. ਓੇ .ਇੰਟਰ ਮਈ 2023 ਵਿੱਚ ਅਤੇ ਆਰਟੀਕਲਸ਼ਿਪ 2023-2025 ਵਿੱਚ ਕਲੀਅਰ ਕੀਤਾ ਸੀ । ਆਕਸਫੋਰਡ ਸੰਸਥਾ ਨੂੰ ਆਪਣੀ ਸਫਲਤਾ ਦਾ ਸਿਹਰਾ ਦਿੰਦਿਆਂ ਰਵਨੀਤ ਨੇ ਕਿਹਾ ਕਿ ਮੇਰੀ ਪੜ੍ਹਾਈ ਦਾ ਜੋ ਅਧਾਰ ਇਸ ਸੰਸਥਾ ਵਿੱਚ ਬਣਿਆ ਹੈ , ਜੋ ਅਗਵਾਈ ਇਸ ਸੰਸਥਾ ਵਿੱਚੋਂ ਮਿਲੀ ਹੈ ਉਸ ਨੇ ਹੁਣ ਤੱਕ ਉਸ ਉੱਤੇ ਆਪਣੀ ਪਕੜ ਬਣਾਈ ਹੋਈ ਹੈ , ਜਿਸ ਕਾਰਨ ਮੈਂ ਇਹ ਪ੍ਰਾਪਤੀ ਕਰ ਸਕੀ ਹਾਂ । ਰਵਨੀਤ ਦੇ ਪਿਤਾ ਹਰਜੀਤ ਸਿੰਘ ਸਿੱਧੂ ਜ ਜੰਗਲਾਤ ਮਹਿਕਮੇ ਵਿੱਚੋਂ ਬਤੌਰ ਬਲਾਕ ਅਫਸਰ ਸੇਵਾ ਮੁਕਤ ਹੋਏ ਹਨ ।
ਉਨ੍ਹਾਂ ਕਿਹਾ ਕਿ ਜਿੱਥੇ ਇਸ ਪ੍ਰਾਪਤੀ ਵਿੱਚ ਬੱਚੇ ਦੀ ਮਿਹਨਤ ਅਤੇ ਮਾਪਿਆਂ ਦੀ ਘਾਲਣਾ ਦਾ ਯੋਗਦਾਨ ਹੈ , ਉੱਥੇ ਅਸੀਂ ਆਕਸਫੋਰਡ ਸੰਸਥਾ ਦੇ ਹਮੇਸ਼ਾ ਰਿਣੀ ਰਹਾਗੇਂ , ਜਿੱਥੋਂ ਬੱਚੇ ਨੂੰ ਯੋਗ ਅਗਵਾਈ ਮਿਲੀ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਦਾ ਧੰਨਵਾਦ ਕੀਤਾ । ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਰਵਨੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਹੋਰ ਅੱਗੇ ਵਧਣ ਦਾ ਅਸ਼ੀਰਵਾਦ ਦਿੱਤਾ। ਸ਼੍ਰੀ ਬਾਂਸਲ਼ ਨੇ ਰਵਨੀਤ ਦੀ ਇਸ ਪ੍ਰਾਪਤੀ ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਨੂੰ ਅਥਾਹ ਖੁਸ਼ੀ ਹੋ ਰਹੀ ਹੈ ਕਿ ਇਸ ਸੰਸਥਾ ਦੇ ਵਿਦਿਆਰਥੀ ਆਪਣੀ ਮਿਹਨਤ ਸਦਕਾ ਬੁਲੰਦੀਆਂ ਨੂੰ ਛੂਹ ਰਹੇ ਹਨ ਅਤੇ ਉੱਚੇ ਅਹੁਦਿਆਂ ਉੱਤੇ ਬਿਗਜਮਾਨ ਹੋ ਕੇ ਸਮਾਜ਼ , ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
Click to Follow Babushahi Facebook page →