ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਹੋਈ।
ਟ੍ਰੰਪ ਦੇ ਕਲਾਵੇ ਚੋ ਬਾਹਰ ਆਵੇ ਕੇਂਦਰ ਸਰਕਾਰ
ਬਰਨਾਲਾ :- 1 ਮਾਰਚ 2026
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ਼੍ਰੀ ਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕੀ ਅਮਰੀਕਾ ਦੀ ਸ਼ਹਿ ਤੇ ਇਰਾਨ ਵੱਲੋ ਇਜ਼ਰਾਈਲ ਤੇ ਵਿੱਢੇ ਹਮਲੇ ਅਤਿ ਮੰਦਭਾਗੇ ਤਾਂ ਹਨ ਹੀ ਪਰ ਉਸਤੋਂ ਵੀ ਮੰਦਭਾਗਾ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜੰਗ ਤੋਂ ਸਿਰਫ ਦੋ ਦਿਨ ਪਹਿਲਾਂ ਇਜ਼ਰਾਈਲ ਫ਼ੇਰੀ ਤੇ ਜਾਣਾ ਹੈ ਬਿਹਤਰ ਇਹ ਹੁੰਦਾ ਆਪਣੀ ਫ਼ੇਰੀ ਦੀ ਵਰਤੋਂ ਤਣਾਅ ਘੱਟ ਕਰਨ ਲਈ ਕਰਦੇ ਹੁਣ ਵੀ ਉਹਨਾਂ ਨੂੰ ਸਥਿੱਤੀ ਸਪੱਸ਼ਟ ਕਰਨੀ ਚਾਹੀਦੀ ਹੈ ਕੀ ਉਹ ਜੰਗ ਦੇ ਹੱਕ ਚ ਹਨ ਜਾਂ ਵਿਰੋਧ ਚ ਹਨ। ਆਗੂਆਂ ਅੱਗੇ ਕਿਹਾ ਕੀ ਪੁਲਿਸ ਸਟੇਟ ਚ ਤਬਦੀਲ ਹੋ ਚੁੱਕੇ ਪੰਜਾਬ ਵਿੱਚ ਆਏ ਦਿਨ ਪੰਜਾਬ ਪੁਲਿਸ ਦੇ ਕਾਰਨਾਮੇ ਸਾਹਮਣੇ ਆ ਰਹੇ ਹਨ। ਆਪ ਸਰਕਾਰ ਨੇ ਪੁਲਿਸ ਦੀ ਵਾਂਗਾ ਕੁੱਝ ਇਸ ਕਦਰ ਖੁੱਲ੍ਹੀਆਂ ਛੱਡੀਆਂ ਹਨ ਕਿਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਜਿਉਂਦ ਪਿੰਡ ਵਿੱਚ ਕਿਸਾਨਾਂ ਤੇ ਤੱਸਦਦ ਕਰ ਲੱਤਾਂ ਤੋੜਦੀ ਹੈ,ਕੀਤੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਹੈ ਜਿਸਦੀ ਜੱਥੇਬੰਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਇਨਸਾਫ਼ ਦੀ ਮੰਗ ਕਰਦੀ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕੀ ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਚੋ ਖੇਤੀ,ਡੇਅਰੀ ਨੂੰ ਬਾਹਰ ਰੱਖਣ ਲਈ, ਬਿਜਲੀ ਬਿੱਲ, ਬੀਜ ਬਿੱਲ,ਲੇਬਰ ਕੋਡ,ਜੀ ਰਾਮ ਜੀ ਰੱਦ ਕਰਨ ਲਈ ਅਤੇ ਅਤਿ ਸੰਵੇਦਨਸ਼ੀਲ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਤਿੰਨ ਮਹੀਨਿਆਂ ਤੋਂ ਮੋਦੀ ਸਰਕਾਰ ਤੇ ਸੰਯੁਕਤ ਮੋਰਚੇ ਵੱਲੋ ਦਬਾਅ ਬਣਾਇਆ ਹੋਇਆ ਹੈ ਇਸ ਦਬਾਅ ਨੂੰ ਜਾਰੀ ਰੱਖਦੇ ਹੋਏ 10 ਮਾਰਚ ਦੀ ਬਰਨਾਲਾ ਮਹਾਂ ਰੈਲੀ ਰੱਖੀ ਗਈ ਹੈ ਜਿਸ ਵਿੱਚ ਜੱਥੇਬੰਦੀ ਵੱਡੀ ਪੱਧਰ ਤੇ ਸ਼ਮੂਲੀਅਤ ਕਰੇਗੀ। ਉਹਨਾਂ ਅੱਗੇ ਕਿਹਾ ਕੀ ਕੇਂਦਰ ਸਰਕਾਰ ਯੂਰੀਆ ਖਾਦ ਤੇ ਗੈਸ ਸਿਲੰਡਰਾਂ ਦੀ ਤਰ੍ਹਾਂ ਨਕਦ ਸਬਸਿਡੀ ਸਿੱਧੀ ਖਾਤਿਆ ਵਿੱਚ ਪਾਉਣ ਦੀ ਯੋਜਨਾ ਬਣਾ ਰਹੀ ਤਾਂ ਕੀ ਡੂੰਘੀ ਸਾਜ਼ਿਸ਼ ਨਾਲ ਗੈਸ ਸਿਲੰਡਰਾਂ ਦੀ ਸਬਸਿਡੀ ਤਰ੍ਹਾਂ ਯੂਰੀਆ ਖਾਦ ਤੇ ਮਿਲਦੀ ਸਬਸਿਡੀ ਨੂੰ ਵੀ ਖ਼ਤਮ ਕੀਤਾ ਜਾ ਸਕੇ ਜਿਸ ਨੂੰ ਜੱਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ। ਇਸ ਸਮੇਂ ਸੂਬਾ ਖਜ਼ਾਨਚੀ ਰਾਮ ਸਿੰਘ ਮਟੋਰੜਾ,ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ,ਸੂਬਾ ਸਹਿ ਖਜ਼ਾਨਚੀ ਦਲਜਿੰਦਰ ਸਿੰਘ ਗੁਰਨਾ,ਮਾਨਸਾ ਤੋਂ ਮਹਿੰਦਰ ਸਿੰਘ ਭੈਣੀਬਾਘਾ,ਲੱਛਮਣ ਸਿੰਘ ਚੱਕ ਅਲੀਸ਼ੇਰ,ਰਾਜ ਅਕਲੀਆ,ਪਟਿਆਲਾ ਤੋਂ ਜਗਮੇਲ ਸਿੰਘ ਸੁਧੇਵਾਲ, ਹਰਭਗਵਾਨ ਸਿੰਘ,ਸੰਗਰੂਰ ਤੋਂ ਸਤਨਾਮ ਸਿੰਘ ਮਾਨ,ਫ਼ਰੀਦਕੋਟ ਤੋਂ ਸੁਖਦੇਵ ਸਿੰਘ ਫੌਜੀ,ਗੁਰਜੀਤ ਸਿੰਘ ਦੱਬੜੀਖਾਨਾ, ਬਠਿੰਡਾ ਤੋਂ ਰਾਜਮਹਿੰਦਰ ਸਿੰਘ ਕੋਟਭਾਰਾ,ਮਲੇਰਕੋਟਲਾ ਤੋਂ ਹਰਦੇਵ ਸਿੰਘ ਮਹੋਲੀ,ਬਰਨਾਲਾ ਤੋਂ ਦਰਸ਼ਨ ਸਿੰਘ ਉੱਗੋਕੇ,ਦਰਸ਼ਨ ਸਿੰਘ ਮਹਿਤਾ,ਸਿਕੰਦਰ ਸਿੰਘ ਭੂਰੇ,ਫਾਜ਼ਿਲਕਾ ਤੋਂ ਗੁਰਵਿੰਦਰ ਸਿੰਘ ਮੰਨੇਵਾਲਾ,ਫਿਰੋਜ਼ਪੁਰ ਤੋਂ ਸੁਖਚੈਨ ਸਿੰਘ,ਛਿੰਦਰ ਸਿੰਘ, ਕਪੂਰਥਲਾ ਤੋਂ ਧਰਮਿੰਦਰ ਸਿੰਘ ਦਿਓਲ ਆਦਿ ਆਗੂ ਹਾਜ਼ਰ ਸਨ।
Click to Follow Babushahi Facebook page →