ਲੁਧਿਆਣਾ 'ਚ ਪ੍ਰਧਾਨ ਮੰਤਰੀ ਨਿਤਨਯਾਹੂ ਦਾ ਪੁਤਲਾ ਫੂਕ ਕੀਤਾ ਰੋਸ ਵਿਖਾਵਾ
ਅਯਤੁੱਲਾਹ ਖਾਮੇਨੇਈ ਦੀ ਸ਼ਹਾਦਤ ਨੂੰ ਯਾਦ ਰੱਖਿਆ ਜਾਵੇਗਾ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ 1 ਮਾਰਚ 2026 : ਖਾੜੀ ਵਿੱਚ ਬੀਤੇ ਦੋ ਦਿਨਾਂ ਤੋਂ ਈਰਾਨ ਅਤੇ ਇਜਰਾਇਲ ਦੇ ਵਿੱਚ ਚੱਲ ਰਹੇ ਯੁੱਧ ਵਿੱਚ ਅੱਜ ਸਵੇਰੇ ਈਰਾਨ ਦੇ ਸੁਪਰੀਮ ਧਾਰਮਿਕ ਲੀਡਰ ਜਨਾਬ ਅਯਤੁੱਲਾਹ ਖਾਮੇਨੇਈ ਨੂੰ ਇੱਕ ਹਵਾਈ ਹਮਲੇ ਇਹ ਸ਼ਹੀਦ ਕਰ ਦਿੱਤਾ ਗਿਆ ਇਸ ਖਬਰ ਦੇ ਨਾਲ ਦੁਨੀਆਂ ਭਰ ਦੇ ਮੁਸਲਮਾਨਾਂ ਅਤੇ ਇਨਸਾਫ ਪਸੰਦ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਭਾਰੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨੇ ਇਜਰਾਇਲ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ਼ ਮੁਜਾਇਰਾ ਕੀਤਾ ਅਤੇ ਉਹਨਾਂ ਦੇ ਪ੍ਰਧਾਨ ਮੰਤਰੀ ਨਿਤਿਨਯਾਹੁ ਦਾ ਪੁਤਲਾ ਫੂਕ ਰੋਸ਼ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਜਾਮਾ ਮਸਜਿਦ ਵਿਚ ਦੁਪਹਿਰ ਦੀ ਨਮਾਜ਼ ਤੋ ਬਾਅਦ ਅਯਤੁੱਲਾਹ ਖਾਮੇਨੇਈ ਦੀ ਸ਼ਹਾਦਤ ਨੂੰ ਸਲਾਮ ਪੇਸ਼ ਕਰਦੇ ਹੋਏ ਵਿਸ਼ੇਸ਼ ਦੁਆ ਵੀ ਕਰਵਾਈ ਗਈ ਇਸ ਸ਼ੋਕ ਸਭਾ ਨੂੰ ਸੰਬੋਧਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਜਰਾਇਲ ਅਤੇ ਅਮਰੀਕਾ ਦਾ ਇਹ ਸਰਕਾਰੀ ਅੱਤਵਾਦ ਹੈ ਇਹਨਾਂ ਦੀ ਦਾਦਾਗਿਰੀ ਦੇ ਅੱਗੇ ਦੁਨੀਆ ਖਾਮੋਸ਼ ਹੈ ਕਿਉਂਕਿ ਇਨਸਾਫ ਦਵਾਉਣ ਵਾਲੇ ਵੀ ਇਹਨਾਂ ਦੀ ਗੁੰਡਾਗਰਦੀ ਦੇ ਅੱਗੇ ਬੇਬਸ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਅਯਤੁੱਲਾਹ ਖਾਮੇਨੇਈ ਸਿਰਫ ਇਰਾਨ ਹੀ ਨਹੀਂ ਬਲਕਿ ਦੁਨੀਆ ਭਰ ਦੇ ਮੁਸਲਮਾਨਾਂ ਦੇ ਲੀਡਰ ਸਨ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਭ ਸਲਾਮ ਪੇਸ਼ ਕਰਦੇ ਹਾਂ ਅਤੇ ਉਹਨਾਂ ਦੀ ਇਸ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਆਉਣ ਵਾਲੀਆਂ ਨਸਲਾਂ ਇਸ ਗੱਲ ਨੂੰ ਫ਼ਖ਼ਰ ਦੇ ਨਾਲ ਕਹਿ ਸਕਣਗੀਆਂ ਕਿ ਜਦ ਪੂਰੀ ਦੁਨੀਆ ਦੇ ਧੜਾਂਤ ਇਜਰਾਇਲ ਅਤੇ ਅਮਰੀਕਾ ਦੇ ਅੱਗੇ ਘੁਟਨੇ ਟੇਕ ਚੁੱਕੇ ਸਨ ਤਾਂ ਉਸ ਸਮੇਂ ਇੱਕ ਬੁੱਢਾ ਸ਼ੇਰ ਆਪਣੇ ਆਖਰੀ ਸਾਹਾਂ ਤੱਕ ਦੁਸ਼ਮਣ ਨਾਲ ਲੜਦਾ ਰਿਹਾ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਯਤੁੱਲਾਹ ਖਾਮੇਨੇਈ ਦੀ ਸ਼ਹਾਦਤ ਮੌਕੇ ਇਜਰਾਇਲ ਅਤੇ ਅਮਰੀਕਾ ਦੀ ਇਸ ਅੱਤਵਾਦੀ ਕਾਰਵਾਈ ਦੇ ਖਿਲਾਫ ਆਪਣਾ ਰੋਸ਼ ਯੂਐਨਓ ਵਿੱਚ ਦਰਜ ਕਰਵਾਏ ਅਤੇ ਇਰਾਨ ਦੇ ਨਾਲ ਆਪਣਾ ਦਹਾਕਿਆਂ ਪੁਰਾਨੇ ਰਿਸ਼ਤਿਆਂ ਨੂੰ ਦੇਖਦੇ ਹੋਏ ਕੌਮੀ ਸੋਗ ਐਲਾਲਣ । ਯੋਗ ਹੈ ਕੀ ਲੁਧਿਆਣਾ ਜਾਮਾ ਮਸਜਿਦ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਅਯਤੁੱਲਾਹ ਖਾਮੇਨੇਈ ਜ਼ਿੰਦਾਬਾਦ ਅਤੇ ਇਜਰਾਇਲ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ।
Click to Follow Babushahi Facebook page →