ਔਮਾਨ ਦੇਸ਼ ਦੇ ਸਲਾਲਾਹ ਸ਼ਹਿਰ ਵਿੱਚ ਇੰਡਿਅਨ ਸ਼ੋਸ਼ਲ ਕਲੱਬ ਵੱਲੋ 2026 ਦਾ ਪਹਿਲਾ ਕਰੋਕੇ ਸੰਗੀਤ ਪ੍ਰੋਗਰਾਮ
ਔਮਾਨ, 25 ਜਨਵਰੀ 2026: ਭਾਰਤ ਦੇਸ਼ ਤੋ ਵੱਖ-ਵੱਖ ਰਾਜਾ ਤੋ ਔਮਾਨ ਦੇਸ਼ ਵਿੱਚ ਵੱਸੇ ਭਾਰਤ ਦੇਸ਼ ਦੇ ਲੋਕਾ ਵੱਲੋ ਔਮਾਨ ਦੇਸ਼ ਵਿੱਚ ਇੰਡਿਅਨ ਸ਼ੋਸ਼ਲ ਕਲੱਬ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਦੇਸ਼ ਦੇ ਵਾਸੀਆ ਵੱਲੋ ਭਾਰਤ ਦੇਸ਼ ਦੇ ਰੀਤੀ-ਰਿਵਾਜ ਨੂੰ ਔਮਾਨ ਦੇਸ਼ ਵਿੱਚ ਬਰਕਰਾਰ ਰੱਖਦੇ ਹੋਏ ਸਮੇ ਸਮੇ ਸਭਿਆਚਾਰ ਪ੍ਰੋਗਰਾਮ ਦਾ ਨਿਰਮਾਣ ਕੀਤਾ ਜਾਂਦਾ ਹੈ ਜਿਸ ਤਹਿਤ ਬੀਤੀ ਰਾਤ ਨਵੇ ਸਾਲ 2026 ਦਾ ਪਹਿਲਾ ਕਰੋਕੇ ਸੰਗੀਤ ਪ੍ਰੋਗਰਾਮ ਔਮਾਨ ਦੇਸ਼ ਦੇ ਸਲਾਲਾਹ ਸ਼ਹਿਰ ਵਿੱਚ ਇੰਡਿਅਨ ਸ਼ੋਸ਼ਲ ਕਲੱਬ ਵੱਲੋ ਕਰਵਾਇਆ ਗਿਆ, ਜਿਸ ਵਿੱਚ ਬਾਲੀਵੁੱਡ ਫ਼ਿਲਮ ਅਦਾਕਾਰ ਧਰਮਿੰਦਰ ਦੇ ਸਵਰਗਵਾਸ ਉਪਰੰਤ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਫ਼ਿਲਮਾਂ ਨਾਲ ਸਬੰਧਿਤ ਗੀਤ ਗਾਏ ਤੇ ਉਪੰਰਤ ਇਸ ਦੌਰਾਨ ਭਾਰਤ ਪੰਜਾਬ ਤੋ ਔਮਾਨ ਸਲਾਲਾਹ ਸ਼ਹਿਰ ਆਏ ਭੱਦਰੂ ਫ਼ਿਲਮ ਪ੍ਰੋਡਕਸ਼ਨ ਦੇ MD ਜਸਵਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਇੰਡਿਅਨ ਸ਼ੋਸ਼ਲ ਕਲੱਬ ਪ੍ਰਧਾਨ ਰਕੇਸ਼ ਕੁਮਾਰ ਜਾਹ ਨੇ 2026 ਨੂੰ ਕੁੱਝ ਮਹੀਨੇ ਬਾਅਦ ਸ਼ੁਰੂ ਹੋਟ ਵਾਲੇ ਖਰੀਫ ਮੇਲੇ ਦੋਰਾਨ ਭਾਰਤ ਦੇਸ਼ ਤੋ ਔਮਾਨ ਵਿੱਚ ਆਉਣ ਵਾਲੇ ਕਲਾਕਾਰ ਦੇ ਪ੍ਰੋਗਰਾਮ ਸਬੰਧੀ ਵੀ ਭੱਦਰੂ ਫ਼ਿਲਮ ਪ੍ਰੋਡਕਸ਼ਨ ਦੇ MD ਜਸਵਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ।