ਟਰੈਫਿਕ ਪੁਲਿਸ ਮੁਲਾਜ਼ਮ ਨੇ ਲੱਭਿਆ ਮੋਬਾਈਲ ਪਹੁੰਚਾਇਆ ਮਾਲਕ ਤੱਕ
ਮੋਬਾਇਲ ਦੇ ਪੇ ਟੀ ਐਮ ਵਿੱਚ ਸੀ 1 ਲੱਖ ਤੋਂ ਵੱਧ ਰਕਮ
ਰੋਹਿਤ ਗੁਪਤਾ
ਗੁਰਦਾਸਪੁਰ 18 ਜਨਵਰੀ
ਟਰੈਫਿਕ ਪੁਲਿਸ ਗੁਰਦਾਸਪੁਰ ਵਿੱਚ ਤੈਨਾਤ ਏਐਸਆਈ ਗੁਰਮੀਤ ਸਿੰਘ ਨੇ ਇੱਕ ਵਾਰ ਫੇਰ ਇਮਾਨਦਾਰੀ ਦਿਖਾਈ ਹੈ। ਗੁਰਮੀਤ ਸਿੰਘ ਨੇ ਲਗਾਤਾਰ ਦੂਸਰੀ ਵਾਰ ਡਾਕਖਾਨਾ ਚੌਂਕ ਵਿੱਚ ਡਿਊਟੀ ਦੌਰਾਨ ਲੱਭਿਆ ਮਹਿੰਗਾ ਮੋਬਾਈਲ ਉਸਦੇ ਅਸਲੀ ਮਾਲਕ ਤੱਕ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਭਾਈ ਲਾਲੋ ਚੌਂਕ ਵਿੱਚ ਇੱਕ ਵਿਅਕਤੀ ਦਾ ਕਰੀਬ 25 ਹਜਾਰ ਰੁਪਏ ਕੀਮਤ ਦਾ ਲੱਭਿਆ ਮੋਬਾਈਲ ਇਸੇ ਟਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਮੋਬਾਇਲ ਦੇ ਮਾਲਕ ਤੱਕ ਪਹੁੰਚਾਇਆ ਗਿਆ ਸੀ ਤੇ ਹੁਣ ਸੰਨੀ ਨਾਮਕ ਨੌਜਵਾਨ ਦਾ ਡਿੱਗਿਆ ਮੋਬਾਇਲ ਉਸਨੂੰ ਵਾਪਸ ਕੀਤਾ ਹੈ। ਮੋਬਾਇਲ ਵਿੱਚ ਪੇ ਟੀ ਐਮ ਐਪ ਵਿੱਚ ਇਕ ਲੱਖ ਰੁਪਏ ਤੋਂ ਵੱਧ ਰਕਮ ਸੀ ਅਤੇ ਮੋਬਾਇਲ ਦੇ ਮਾਲਕ ਨੂੰ ਫਿਕਰ ਪੈ ਗਈ ਸੀ ਕਿ ਇਤਬਾਰ ਹੋਣ ਕਾਰਨ ਉਹ ਬੈਂਕ ਜਾ ਕੇ ਆਪਣੀ ਐਪ ਵਿੱਚੋਂ ਜਮਾ ਨਕਦੀ ਕਢਵਾਉਣ ਤੇ ਰੋਕ ਨਹੀਂ ਲਗਵਾ ਸਕਦਾ ।