ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਅੰਮ੍ਰਿਤਸਰ ਦਿਹਾਤੀ ਯੂਨਿਟ ਨੇ ਫੂਕਿਆ ਸਰਕਾਰ ਦਾ ਪੁਤਲਾ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 5 ਜਨਵਰੀ 2026- ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੱਦੇ ਤੇ ਪੱਤਰਕਾਰਾਂ, ਆਰ.ਟੀ.ਆਈ ਕਾਰਕੁਨਾਂ ਅਤੇ ਸੋਸ਼ਲ ਮੀਡੀਆ ਕਾਰਕੁਨਾਂ ਖ਼ਿਲਾਫ਼ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲੀਸ ਵੱਲੋਂ ਦਰਜ ਕੇਸ ਦੇ ਰੋਸ ਵਜੋਂ ਅੰਮ੍ਰਿਤਸਰ ਇਕਾਈ ਵੱਲੋਂ ਕਸਬਾ ਰਈਆ ਦੇ ਫੇਰੂਮਾਨ ਚੌਕ ਅਤੇ ਕਸਬਾ ਮਹਿਤਾ ਵਿਚ ਸਰਕਾਰ ਦੇ ਪੁਤਲੇ ਫੂਕੇ ਗਏ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਜਥੇਬੰਧਕ ਸਕੱਤਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਡਾ.ਰਾਜਿੰਦਰ ਰਿਖੀ ਦੀ ਯੋਗ ਅਗਵਾਈ ਹੇਠ ਕੱਢੇ ਗਏ ਰੋਸ ਮਾਰਚ ਅਤੇ ਅਰਥੀ ਫੂਕ ਮੁਜ਼ਾਹਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਪਾਰਟੀ, ਵਾਰਸ ਪੰਜਾਬ ਦੇ, ਅਕਾਲੀ ਦਲ ਅੰਮ੍ਰਿਤਸਰ, ਬੀਜੇਪੀ, ਆਰਐੱਮਪੀਆਈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਡੀਟੀਐਫ, ਸੀਪੀਐੱਮ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਅਤੇ ਪੱਤਰਕਾਰ ਭਾਈਚਾਰੇ ਨੂੰ ਪੂਰਨ ਹਮਾਇਤ ਦਾ ਐਲਾਨ ਕੀਤਾ। ਇਹ ਰੋਸ ਮਾਰਚ ਅਨਾਜ ਮੰਡੀ ਤੋ ਸ਼ੁਰੂ ਹੋ ਕੇ ਫੇਰੂਮਾਨ ਚੌਕ ਤੱਕ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਕਾਂਗਰਸ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ, ਬੀ ਜੇ ਪੀ ਦੇ ਜ਼ਿਲ੍ਹਾ ਸਕੱਤਰ ਜਨਰਲ ਰਾਜੇਸ਼ ਟਾਂਗਰੀ, ਵਾਰਸ ਪੰਜਾਬ ਦੇ ਪ੍ਰਗਟ ਸਿੰਘ ਮੀਆਵਿੰਡ, ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਬਲਜੀਤ ਸਿੰਘ, ਆਰ ਐੱਮ ਪੀ ਦੇ ਆਗੂ ਅਮਰੀਕ ਸਿੰਘ ਦਾਊਦ, ਡੀਟੀਐੱਫ਼ ਦੇ ਪੰਜਾਬ ਆਗੂ ਜਰਮਨਜੀਤ ਸਿੰਘ ਛੱਜਲਵੱਡੀ, ਪੰਜਾਬ ਫੀਲਡ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਹਰਜੀਪ੍ਰ੍ਰੀਤ ਸਿੰਘ ਕੰਗ, ਯੂਥ ਕਾਂਗਰਸ ਆਗੂ ਸੁਰਜਣ ਸਿੰਘ ਭਲਾਈਪੁਰ ਸਮੇਤ ਹਰੇਕ ਬੁਲਾਰੇ ਨੇ ਪੰਜਾਬ ਸਰਕਾਰ ਵੱਲੋਂ ਪ੍ਰੈੱਸ ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ ਅਤੇ ਆਪਣੀ ਪਾਰਟੀ ਵੱਲੋਂ ਪੱਤਰਕਾਰਾਂ ਨੂੰ ਸਮਰਥਨ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਪੁਤਲਾ ਫੂਕਣ ਉਪਰੰਤ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਚੇਅਰਪਰਸਨ ਅਤੇ ਸਕੱਤਰ ਦੇ ਨਾਂ ਤੇ ਨਾਇਬ ਤਹਿਸੀਲ ਦਾਰੂ ਬਾਬਾ ਬਕਾਲਾ ਸਾਹਿਬ ਰਾਹੀ ਭੇਜੇ ਇੱਕ ਰੋਸ ਪੱਤਰ ਰਾਹੀਂ ਬਠਿੰਡਾ ਜ਼ਿਲ੍ਹਾ ਯੂਨਿਟ ਦੇ ਪ੍ਰੈੱਸ ਸਕੱਤਰ ਸਾਥੀ ਮਨਦੀਪ ਸਿੰਘ ਮੱਕੜ, ਲੋਕ ਅਵਾਜ਼ ਟੀਵੀ ਦੇ ਮਨਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਆਰ.ਟੀ.ਆਈ ਕਾਰਕੁਨਾਂ ਸਮੇਤ ਸੋਸ਼ਲ ਮੀਡੀਆ ਕਾਰਕੁਨਾਂ ਖ਼ਿਲਾਫ਼ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲੀਸ ਵੱਲੋਂ ਦਰਜ ਕੀਤੇ ਕੇਸ ਵਿਰੁੱਧ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਇਸ ਕੇਸ ਨੂੰ ਫ਼ੌਰੀ ਖ਼ਾਰਜ ਕਰਨ ਜਾਂ ਵਾਪਸ ਲੈਣ ਲਈ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲੀਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ।
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਆਰਗੇਨਾਈਜ਼ਰ ਸੈਕਟਰੀ ਦਵਿੰਦਰ ਸਿੰਘ ਭੰਗੂ, ਪ੍ਰਧਾਨ ਅੰਮ੍ਰਿਤਸਰ ਰਜਿੰਦਰ ਰਿਖੀ ਅਤੇ ਬਲਰਾਜ ਸਿੰਘ ਰਾਜਾ ਨੇ ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਪ੍ਰੈੱਸ ਦੀ ਅਜ਼ਾਦੀ ਅਤੇ ਬੋਲਣ ਦੀ ਅਜ਼ਾਦੀ ਉਪਰ ਸਿੱਧਾ ਹਮਲਾ ਕਰਾਰ ਦਿੰਦੇ ਹੋਏ ਇਸ ਵਿਰੁੱਧ ਸੰਘਰਸ਼ ਦਾ ਸੱਦਾ ਦਿੱਤਾ ਹੈ।ਆਗੂਆਂ ਨੇ ਇਹ ਵੀ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਪ ਸਰਕਾਰ ਲੋਕਾਂ ਵੱਲੋਂ ਸਵਾਲ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਦੇ ਰਾਹ ਪੈ ਗਈ ਹੈ, ਜੋ ਕਿਸੇ ਸੂਰਤ ਵਿੱਚ ਬਰਦਾਸ਼ਤ ਯੋਗ ਨਹੀਂ ਹੈ।
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਆਰਗੇਨਾਈਜ਼ਿੰਗ ਸਕੱਤਰ ਦਵਿੰਦਰ ਸਿੰਘ ਭੰਗੂ, ਪ੍ਰਧਾਨ ਅੰਮ੍ਰਿਤਸਰ ਡਾ. ਰਜਿੰਦਰ ਰਿਖੀ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਰਾਜਾ ਨੇ ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਪ੍ਰੈੱਸ ਦੀ ਅਜ਼ਾਦੀ ਅਤੇ ਬੋਲਣ ਦੀ ਅਜ਼ਾਦੀ ਉਪਰ ਸਿੱਧਾ ਹਮਲਾ ਕਰਾਰ ਦਿੰਦੇ ਹੋਏ ਇਸ ਵਿਰੁੱਧ ਸੰਘਰਸ਼ ਦਾ ਸੱਦਾ ਦਿੱਤਾ ਹੈ।ਆਗੂਆਂ ਨੇ ਇਹ ਵੀ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵੱਲੋਂ ਸਵਾਲ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਦੇ ਰਾਹ ਪੈ ਗਈ ਹੈ, ਜੋ ਕਿਸੇ ਸੂਰਤ ਵਿੱਚ ਬਰਦਾਸ਼ਤ ਯੋਗ ਨਹੀਂ ਹੈ।
ਇਸ ਮੌਕੇ ਜੰਡਿਆਲਾ ਤੋ ਪਰਮਿੰਦਰ ਸਿੰਘ ਜੋਸਨ, ਮਹਿਤਾ ਚੌਕ ਤੋ ਸਤਨਾਮ ਸਿੰਘ ਜੱਜ, ਬਿਆਸ ਤੋ ਗੁਰਦਰਸ਼ਨ ਸਿੰਘ ਪ੍ਰਿੰਸ, ਬਾਬਾ ਬਕਾਲਾ ਤੋ ਰਾਕੇਸ਼ ਕੁਮਾਰ, ਸਤਨਾਮ ਘਈ, ਸੁਮੀਤ ਕਾਲੀਆ, ਡੀ.ਕੇ ਰੈਡੀ, ਵਿਸ਼ਵਜੀਤ ਸਿੰਘ, ਸੋਨਲ ਦਵੇਸਰ, ਹਰਜੀਪ੍ਰੀਤ ਸਿੰਘ ਕੰਗ ਪ੍ਰਧਾਨ ਫੀਲਡ ਪੱਤਰਕਾਰ, ਸ਼ਰਨਬੀਰ ਸਿੰਘ ਕੰਗ, ਰਣਜੀਤ ਸਿੰਘ ਸੰਧੂ, ਰਣਜੀਤ ਕੰਗ, ਮੰਗਲ ਸਿੰਘ, ਕਮਲਜੀਤ ਸੋਨੂੰ, ਦਵਿੰਦਰ ਸਿੰਘ, ਉਪਕਾਰ ਸਿੰਘ, ਬਲਜਿੰਦਰ ਸਿੰਘ ਬੱਲੀ, ਜਗਦੀਸ਼ ਸਿੰਘ ਬਮਰਾਹ, ਡਾ.ਦਲਜੀਤ ਸਿੰਘ, ਦਿਆਲ ਅਰੋੜਾ, ਜਸਪਾਲ ਸ਼ਰਮਾ ਜੰਡਿਆਲਾ, ਸੁਖਵਿੰਦਰ ਬਾਵਾ, ਜੋਗਿੰਦਰ ਸਿੰਘ, ਕਰਮਜੀਤ ਸਿੰਘ ਲਾਲੀ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ ਭੋਮਾ, ਰਾਜਵਿੰਦਰ ਸਿੰਘ ਰੰਧਾਵਾ, ਵਰਿੰਦਰ ਬਾਊ, ਅਕਾਸ਼ਦੀਪ ਸਿੰਘ, ਜੋਗੇਸ਼ ਕੁਮਾਰ, ਰਣਜੀਤ ਸਿੰਘ ਆਪਣੇ ਸਾਥੀਆ ਨਾਲ ਪੁੱਜੇ ਹੋਏ ਸਨ। ਇਸ ਮੌਕੇ ਹਰਦੇਵ ਸਿੰਘ ਕਾਲੇਕੇ, ਗੁਰਪ੍ਰੀਤ ਸਿੰਘ ਕਾਲੇਕੇ, ਫੌਜੀ ਸਤਨਾਮ ਸਿੰਘ, ਬਾਬਾ ਬਕਾਲਾ ਜੋਨ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ, ਪ੍ਰਧਾਨ ਅਮਰੀਕ ਸਿੰਘ ਜਮਾਲਪੁਰ, ਪ੍ਰਧਾਨ ਅਜੀਤ ਸਿੰਘ ਠੱਠੀਆਂ, ਮਨਦੀਪ ਧਰਦਿਓ, ਬਲਦੇਵ ਸਿੰਘ ਪ੍ਰਧਾਨ, ਜ਼ਿਲ੍ਹਾ ਪਰਿਸ਼ਦ ਮੈਂਬਰ ਦਿਲਜੀਤ ਸਿੰਘ ਭੱਪੀ, ਸਰਪੰਚ ਅਬੀ ਗਿੱਲ, ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਟਾਂਗਰਾ ਜੋਨ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ, ਪ੍ਰਧਾਨ ਬਲਦੇਵ ਸਿੰਘ ਭੰਗੂ, ਪ੍ਰਧਾਨ ਰੁਪਿੰਦਰ ਸਿੰਘ ਖੇਲਾ, ਅਕਾਲੀ ਦਲ ਵਾਰਸ ਪੰਜਾਬ ਪਵਿੱਤਰਜੀਤ ਸਿੰਘ ਬਹਾਦਰਪੁਰ, ਪੀਏ ਜਗਦੀਪ ਸਿੰਘ ਐਮਐਲਏ ਭਲਾਈਪੁਰ, ਜਸਵਿੰਦਰ ਸਿੰਘ ਕਾਲੇਕੇ ਜਈ ਵੀ ਹਾਜ਼ਰ ਸਨ।