ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਦਿਵਸ ਸੰਬੰਧੀ ਗੁਰਮਤਿ ਸਮਾਗਮ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਦਸੰਬਰ 2025
ਗੁਰਦੁਆਰਾ ਪੰਥ ਮਾਤਾ ਸਾਹਿਬ ਕੌਰ ਬੰਗਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਤਾ ਸੀਤਲਾ ਮੰਦਿਰ ਪ੍ਰਬੰਧਕ ਕਮੇਟੀ, ਸਰਵ ਹਿਤਕਾਰੀ ਲੋਕ ਭਲਾਈ ਕਮੇਟੀ ਬੰਗਾ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਦਿਵਸ ਦੇ ਸੰਬੰਧ ਵਿੱਚ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪਰਮਜੀਤ ਸਿੰਘ ਰੂਮੀ ਪ੍ਰਚਾਰਕ ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ ਵੱਲੋਂ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ। ਉਪਰੰਤ ਭਾਈ ਸੁਖਦੇਵ ਸਿੰਘ ਬੰਗਿਆਂ ਵਾਲਿਆਂ ਦੇ ਜਥੇ ਵੱਲੋਂ ਸੰਗਤਾਂ ਨੂੰ ਮਨੋਹਰ ਕੀਰਤਨ ਨਾਲ ਜੋੜਿਆ ਗਿਆ। ਸੰਗਤਾਂ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸ ਸੰਬੰਧੀ ਸਾਂਝ ਪਾਉਂਦੇ ਹੋਏ ਪ੍ਰਧਾਨ ਜਸਵਿੰਦਰ ਸਿੰਘ ਮਾਨ ਤੇ ਸਕੱਤਰ ਜਤਿੰਦਰ ਸਿੰਘ ਮਾਨ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੁੱਚੀ ਦੁਨੀਆਂ ਦੇ ਅੰਦਰ ਵਿਲੱਖਣ ਸ਼ਹਾਦਤ ਹੈ ਅਤੇ ਇਸ ਮੌਕੇ ਤੇਬਾਬਾ ਦਵਿੰਦਰ ਕੌੜਾ ,ਬਾਬਾ ਸੁਧ ਸਿੰਘ ,ਐਸਪੀ ਰਿਟਾਇਰ ਜਸਵੀਰ ਸਿੰਘ ਰਾਏ , ਜਥੇ ਸਤਨਾਮ ਸਿੰਘ ਲਾਦੀਆਂ ਜਥੇ ਕੁਲਵਿੰਦਰ ਸਿੰਘ ਢਾਹਾਂ ,ਜਸਵਿੰਦਰ ਸਿੰਘ ਮਾਨ ਕੋਸਲਰ,ਜਤਿੰਦਰ ਸਿੰਘ ਮਾਨ ,ਜੀਤ ਸਿੰਘ ਭਾਟੀਆ ਕੋਸਲਰ,ਹਿੰਮਤ ਤੇਜਪਾਲ ਕੋਸਲਰ,ਵਿੱਕੀ ਖੋਸਲਾ ,ਬਲਬੀਰ ਸਿੰਘ ਝਿੱਕਾ,ਕੁਲਵਿੰਦਰ ਸਿੰਘ ਲਾਡੀ ,ਗ੍ਰੰਥੀ ਇਕਬਾਲ ਸਿੰਘ ,ਪਰਵੀਨ ਕੁਮਾਰ ,ਸ਼ਰਨਜੀਤ ਸਿੰਘ ,ਇਕਬਾਲ ਸਿੰਘ ,ਵਿਨੋਦ ਕੁਮਾਰ ,ਸੁਦੇਸ਼ ਕੁਮਾਰ ,ਰਕੇਸ਼ ਕੁਮਾਰ ,ਪੁੱਲਕਿਤ ਗੁਰਿੰਦਰਜੀਤ ਬੰਸਲ ,ਗੁਰਨਿੰਦਰ ਲਾਇਲ ,ਬਿਪਨ ,ਗੌਤਮ ਸੋਨੀ ,ਬਸੀ ਬਲਵੰਤ ਸਿੰਘ ਰਾਜਵਿੰਦਰ ਸਿੰਘ ਮਾਨ,ਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ