Punjab ਦੇ ਇਸ Bus Stand 'ਤੇ ਹੋਈ 'ਫਾ*ਇਰਿੰਗ'! 1 ਦੀ ਮੌ*ਤ, ਜਾਣੋ ਕੀ ਹੈ ਪੂਰਾ ਮਾਮਲਾ?
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 18 ਨਵੰਬਰ, 2025 : ਪੰਜਾਬ ਦੇ ਅੰਮ੍ਰਿਤਸਰ ਤੋਂ ਅੱਜ (ਮੰਗਲਵਾਰ) ਇੱਕ ਵੱਡੀ ਅਤੇ ਹਿੰਸਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੱਸ ਦੀ ਟਾਈਮਿੰਗ ਨੂੰ ਲੈ ਕੇ ਹੋਏ ਇੱਕ ਮਾਮੂਲੀ ਵਿਵਾਦ ਨੇ ਅਚਾਨਕ ਹਿੰਸਕ ਰੂਪ ਲੈ ਲਿਆ, ਜਿਸ ਤੋਂ ਬਾਅਦ ਮੌਕੇ 'ਤੇ ਫਾਇਰਿੰਗ ਹੋ ਗਈ। ਇਸ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ।
CCTV ਖੰਗਾਲ ਰਹੀ ਪੁਲਿਸ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਤੁਰੰਤ ਬੱਸ ਸਟੈਂਡ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਅਨੁਸਾਰ, ਹਮਲਾਵਰਾਂ ਦੀ ਪਛਾਣ ਅਤੇ ਘਟਨਾਕ੍ਰਮ ਨੂੰ ਸਪੱਸ਼ਟ ਕਰਨ ਲਈ ਆਸ-ਪਾਸ ਲੱਗੇ CCTV (ਸੀਸੀਟੀਵੀ) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਜਲਦ ਹੋਣਗੀਆਂ ਗ੍ਰਿਫ਼ਤਾਰੀਆਂ
ਪੁਲਿਸ ਨੇ ਕਿਹਾ ਹੈ ਕਿ ਫਾਇਰਿੰਗ 'ਚ ਸ਼ਾਮਲ ਲੋਕਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਇਲਾਕੇ 'ਚ ਤਣਾਅ ਨੂੰ ਦੇਖਦਿਆਂ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।