ਪਰਵਾਸੀ ਮਜ਼ਦੂਰਾਂ ਵਲੋਂ ਮ੍ਰਿਤਕ ਲੜਕੇ ਹਰਵੀਰ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 14 ਸਤੰਬਰ,2025
ਅੱਜ ਪਰਵਾਸੀ ਮਜਦੂਰਾਂ ਨੇ ਇੱਥੇ ਮੀਟਿੰਗ ਕਰਕੇ ਹੁਸ਼ਿਆਰਪੁਰ ਪੁਰ ਵਿਖੇ ਪੰਜ ਸਾਲ ਦੇ ਹਰਵੀਰ ਸਿੰਘ ਨਾਮੀ ਲੜਕੇ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਕ ਪਰਵਾਸੀ ਦੋਸ਼ੀ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।ਮੀਟਿੰਗ ਤੋਂ ਪਹਿਲਾਂ ਉਹਨਾਂ ਦੋ ਮਿੰਟ ਦਾ ਮੌਨ ਧਾਰਕੇ ਹਰਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੀਟਿੰਗ ਵਿਚ ਪਰਵਾਸੀ ਮਜਦੂਰ ਯੂਨੀਅਨ, ਰੇਹੜੀ ਵਰਕਰ ਯੂਨੀਅਨ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਅਤੇ ਜੁਗੜੂ ਰੇਹੜਾ ਵਰਕਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਯੂਨੀਅਨਾਂ ਦੇ ਆਗੂਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਹਰਵੀਰ ਸਿੰਘ ਦਾ ਕਤਲ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ।ਇਸ ਮੌਕੇ ਪਰਵੀਨ ਕੁਮਾਰ ਨਿਰਾਲਾ, ਸ਼ਿਵ ਨੰਦਨ ਕੁਮਾਰ, ਸਲੀਮ ਅਨਸਾਰੀ,ਆਜਾਦ ਖਾਨ,ਓਮ ਪ੍ਰਕਾਸ਼, ਬੱਬਲੂ ਕੁਮਾਰ ਸਾਹਨੀ, ਅਮਰ ਨਾਥ ਯਾਦਵ, ਸਤੇਂਦਰ ਕੁਮਾਰ ਰਾਜੂ,ਮੁਕੇਸ਼ ਸ਼ਾਹ,ਗੋਪਾਲ ਚੌਹਾਨ, ਅਖਿਲੇਸ਼ ਯਾਦਵ, ਰਾਜੇਸ਼ ਯਾਦਵ,ਅਮ੍ਰਿਤ ਪਾਸਵਾਨ, ਬੱਬਲੂ ਪਾਸਵਾਨ, ਕਪਿਲ ਕੁਮਾਰ, ਰਾਮ ਬ੍ਰਿਸ਼ ਆਗੂਆਂ ਨੇ ਸੰਬੋਧਨ ਕੀਤਾ।