ਮਹਿੰਦਰ ਸਿੰਘ ਕੇ ਪੀ ਦੇ ਪੁੱਤਰ ਰਿਚੀ ਕੇ ਪੀ ਦੀ ਸੜਕ ਹਾਦਸੇ ਵਿਚ ਮੌਤ
ਬਾਬੂਸ਼ਾਹੀ ਨੈਟਵਰਕ
ਜਲੰਧਰ, 14 ਸਤੰਬਰ, 2025: ਦੋ ਵਾਰ ਐਮ ਪੀ ਰਹੇ ਮਹਿੰਦਰ ਸਿੰਘ ਕੇ ਪੀ ਦੇ ਪੁੱਤਰ ਰਿਚੀ ਕੇ ਪੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਰਿਚੀ ਕੇ ਪੀ ਆਪਣੀ ਫਾਰਚੂਨਰ ਕਾਰ ਵਿਚ ਜਾ ਰਹੇ ਸਨ ਜਦੋਂ ਮਾਤਾ ਰਾਣੀ ਚੌਕ ਵਿਚ ਉਹਨਾਂ ਦੀ ਕਾਰ ਨਾਲ ਇਕ ਕਰੇਟਾ ਕਾਰ ਆ ਟਕਰਾਈ। ਉਹਨਾਂ ਨੂੰ ਗੰਭੀਰ ਹਾਲਤ ਵਿਚ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਉਹਨਾਂ ਦੀ ਮੌਤ ਹੋ ਗਈ। ਉਹ 36 ਸਾਲਾਂ ਦੇ ਸਨ।
- Download Babushahi App
-
-