ਮਜ਼ਦੂਰਾਂ ਵੱਲੋਂ ਸ਼ਹਿਰ ਵਿਚ ਮਾਰਚ ਕਰਕੇ ਵਰ੍ਹਦੇ ਮੀਂਹ ਵਿੱਚ ਬੀ ਡੀ ਉ ਬਲਾਕ ਦਫਤਰ ਝੁਨੀਰ ਦਾ ਘਿਰਾਓ
ਅਸ਼ੋਕ ਵਰਮਾ
ਝੁਨੀਰ, 1 ਸਤੰਬਰ 2025 : ਅੱਜ ਝੁਨੀਰ ਸ਼ਹਿਰ ਅੰਦਰ ਵਰ੍ਹਦੇ ਮੀਂਹ ਵਿੱਚ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵੱਲੋਂ ਵਿਸ਼ਾਲ ਮਾਰਚ ਕੱਢਿਆ ਗਿਆ ਅਤੇ ਬੀ ਡੀ ਉ ਬਲਾਕ ਦਾ ਮੁੰਕਮਲ ਘਿਰਾਓ ਕੀਤਾ ਗਿਆ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਬਲਾਕ ਸਕੱਤਰ ਕਾਮਰੇਡ ਬਿੰਦਰ ਕੌਰ ਉੱਡਤ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਦਰਸ਼ਨ ਦਾਨੇਵਾਲੀਆ ਬਲਾਕ ਪ੍ਰਧਾਨ ਹਰਮੇਸ਼ ਭੰਮੇ ਨੇ ਬੀ ਡੀ ਉ ਨੂੰ ਮੰਗ ਪੱਤਰ ਸੌਂਪਿਆ ਗਿਆ ਬੀ ਡੀ ਉ ਨੇ ਵਿਸ਼ਵਾਸ ਦਿਵਾਇਆ ਕਿ ਮਨਰੇਗਾ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਬਾਕੀ ਮੰਗਾਂ ਮੁੱਖ ਮੰਤਰੀ ਨੂੰ ਭੇਜ ਦਿੱਤੀਆਂ ਜਾਣਗੀਆਂ। ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਘਰਾਂਗਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਮਨਰੇਗਾ ਨੂੰ ਬੰਦ ਕਰਨਾ ਚਾਹੁੰਦੀਆਂ ਹਨ ਪਰ ਮਜ਼ਦੂਰ ਜਮਾਤ ਇਹ ਮਜ਼ਦੂਰਾਂ ਦੇ ਹੱਕ ਵਿੱਚ ਬਣੇ ਮਨਰੇਗਾ ਕਾਨੂੰਨ ਨੂੰ ਖ਼ਤਮ ਨਹੀਂ ਹੋਣ ਦੇਣਗੇ।
ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਤੇ ਤੁਰੰਤ ਗੌਰ ਨਾ ਕੀਤੀ ਤਾਂ 17 ਸਤੰਬਰ ਨੂੰ ਮੁੱਖ ਮੰਤਰੀ ਦੇ ਘਰ ਦਾ ਅੱਠ ਮਜ਼ਦੂਰ ਜਥੇਬੰਦੀਆਂ ਵੱਲੋਂ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਮੇਟਾਂ ਨੂੰ ਪੱਕੇ ਕੀਤਾ ਜਾਵੇ ਅਤੇ ਵਧਦੀ ਮਹਿੰਗਾਈ ਕਰਕੇ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ, ਮਨਰੇਗਾ ਦੇ ਕੰਮ ਵਿੱਚ ਹਾਜ਼ਰੀ ਜ਼ੀਰੋ ਟਾਇਗ ਪਿੰਡ ਵਿੱਚ ਕੀਤੀ ਜਾਵੇ ਕਿਉਂਕਿ ਦੂਰ ਜਾਂਦੇ ਸਮੇਂ ਹਾਜ਼ਰੀ ਦਾ ਸਮਾਂ ਲੰਘ ਜਾਂਦਾ ਹੈ,ਜਿਸ ਨਾਲ ਮਨਰੇਗਾ ਵਰਕਰਾਂ ਦੀਆਂ ਗੈਰ ਹਾਜ਼ਰੀਆਂ ਲੱਗਦੀਆਂ ਹਨ,ਛੋਟੀ ਕਿਸਾਨੀ ਦੀ ਖੇਤੀ ਨੂੰ ਮਨਰੇਗਾ ਵਿੱਚ ਲਿਆਉਣ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ,ਮਨਰੇਗਾ ਵਿੱਚ ਠੇਕੇਦਾਰੀ ਸਿਸਟਮ ਲਿਆਉਣਾ ਬੰਦ ਕੀਤਾ ਜਾਵੇ
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਹੜ੍ਹਾਂ ਦੀ ਮਾਰ ਕਰਕੇ ਹੋਏ ਜਾਨੀ ਨੁਕਸਾਨ ਲਈ 10 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤਾ ਜਾਵੇ,ਹੜਾਂ ਦੀ ਮਾਰ ਕਰਕੇ ਮਜ਼ਦੂਰਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਹੋਏ ਨੁਕਸਾਨ ਲਈ 5 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਕਾਰਨ 70 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ,ਬੇਰੁਜ਼ਗਾਰਾਂ ਉੱਪਰ ਪਾਏ ਗਏ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਯੋਗਤਾ ਮੁਤਾਬਕ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ।ਇਸ ਘਿਰਾਓ ਨੂੰ ,ਅੰਗਰੇਜ਼ ਸਿੰਘ ਘਰਾਂਗਣਾ ,ਧਰਮਪਾਲ ਨੀਟਾ ਭੀਖੀ,ਨਿਰੰਜਣ ਸਿੰਘ ਮਾਖਾ,ਗੁਰਸੇਵਕ ਸਿੰਘ ਮਾਨ,ਰਣਜੀਤ ਸਿੰਘ ਝੁਨੀਰ,ਹਰਜਿੰਦਰ ਸਿੰਘ ਝੁਨੀਰ,ਮੱਘਰ ਸਿੰਘ ਝੁਨੀਰ,ਗਗਨਦੀਪ ਕੌਰ ਭਲਾਈਕੇ, ਜਸਵਿੰਦਰ ਕੌਰ ਮੀਆਂ,ਗੁਰਮੇਲ ਸਿੰਘ ਘੁੱਦੂਵਾਲਾ ਅਤੇ ਮੰਗਾ ਸਿੰਘ ਤਲਵੰਡੀ ਅਕਲੀਆ ਅਤੇ ਸਟੂਡੈਂਟ ਆਗੂਸੁਖਜੀਤ ਸਿੰਘ ਰਾਮਾਨੰਦੀ ਅਤੇ , ਕਿਸਾਨ ਯੂਨੀਅਨ ਏਕਤਾ ਡਕੌਂਦਾ(ਧਨੇਰ ਗਰੁੱਪ) ਵੱਲੋਂ ਬਲਜਿੰਦਰ ਸਿੰਘ ਖਿਆਲੀ ਚਹਿਲਾਂਵਾਲੀ ਨੇ ਵੀ ਸੰਬੋਧਨ ਕੀਤਾ ।