ਖੰਨਾ ਦੇ ਇਸ ਪਿੰਡ 'ਚ ਪੰਚਾਇਤੀ ਜ਼ਮੀਨ ਬੋਲੀ ਨੂੰ ਲੈਕੇ ਹੋਇਆ ਵਿਵਾਦ: ਪਿੰਡ ਵਾਸੀਆਂ ਨੇ ਕੀਤਾ ਵਿਰੋਧ
ਰਵਿੰਦਰ ਢਿੱਲੋਂ
ਖੰਨਾ, 18 ਜੁਲਾਈ 2025 - ਖੰਨਾ ਦੇ ਪਿੰਡ ਰਸੂਲੜਾ ਵਿਖੇ ਪੰਚਾਇਤੀ ਜ਼ਮੀਨ ਬੋਲੀ ਨੂੰ ਲੈਕੇ ਵਿਵਾਦ ਹੋਇਆ ਹੈ। ਪਿੰਡ ਵਾਸੀਆਂ ਨੇ ਬੋਲੀ ਦਾ ਵਿਰੋਧ ਕੀਤਾ। ਖੇਤੀਬਾੜੀ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਸਾਡੀ ਮਲਕੀਅਤ ਵਾਲੀ ਜ਼ਮੀਨ ਜਬਰਦਸਤੀ ਖੋਹੀ ਜਾ ਰਹੀ ਹੈ। 175 ਛੋਟੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ। ਬੀਡੀਪੀਓ ਨੇ ਕਿਹਾ ਕਿ ਪੰਚਾਇਤ ਆਪਣੀ ਜ਼ਮੀਨ ਛੁਡਵਾ ਰਹੀ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ 70 ਸਾਲਾਂ ਤੋਂ ਉਹ ਜ਼ਮੀਨ ਚ ਖੇਤੀ ਕਰ ਰਹੇ ਹਨ। ਰਿਕਾਰਡ ਚ ਵੀ ਉਹ ਮਾਲਕ ਹਨ। ਇਸਦੇ ਬਾਵਜੂਦ ਧੱਕਾ ਕਰਕੇ ਨੋਟਿਸ ਕਢੇ ਗਏ ਅਤੇ ਜ਼ਮੀਨ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ। 175 ਲੋਕਾਂ ਨੂੰ ਨੋਟਿਸ ਦਿੱਤਾ ਗਿਆ ਹੈ। ਅਦਾਲਤ ਚ ਕੇਸ ਚੱਲ ਰਿਹਾ ਹੈ। ਇਸਦੇ ਬਾਵਜੂਦ ਬੀਡੀਪੀਓ ਬੋਲੀ ਕਰਾਉਣ ਆ ਗਏ।
ਦੂਜੇ ਪਾਸੇ ਬੀਡੀਪੀਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਉਪਰ ਪੰਚਾਇਤ ਦਾ ਹੱਕ ਹੈ। 6 ਲੋਕਾਂ ਨੇ ਖੁਦ ਕਬਜ਼ਾ ਛੱਡ ਦਿੱਤਾ ਹੈ। ਬਾਕੀਆਂ ਤੋਂ ਜ਼ਮੀਨ ਖ਼ਾਲੀ ਕਰਾਉਣ ਲਈ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਨਿਯਮਾਂ ਅਨੁਸਾਰ ਬੋਲੀ ਕਰਾਈ ਜਾ ਰਹੀ ਹੈ।