ਨਜ਼ਾਇਜ਼ ਉਸਾਰੀ ’ਤੇ ਚੱਲਿਆ ਜਗਰਾਓਂ ਪ੍ਰਸ਼ਾਸਨ ਦਾ ਪੀਲਾ ਪੰਜਾ
ਭਾਰੀ ਪੁਲਿਸ ਦੀ ਮੌਜੂਦਗੀ ’ਚ ਕੀਤਾ ਘਰ ਢਹਿ-ਢੇਰੀ
ਮਾਲਕ ਪਤੀ-ਪਤਨੀ ਖਿਲਾਫ ਕਈ ਮਾਮਲੇ ਦਰਜ ਹੋਣ ’ਤੇ ਪਹਿਲਾਂ ਤੋਂ ਹੀ ਹਨ ਜ਼ੇਲ੍ਹ ’ਚ ਬੰਦ : ਐੱਸਐੱਸਪੀ
ਦੀਪਕ ਜੈਨ
ਜਗਰਾਓਂ, 1 ਜੁਲਾਈ 2025- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਨਜ਼ਾਇਜ ਉਸਾਰੀਆਂ ਖਿਲਾਫ ਜਗਰਾਓਂ ਪ੍ਰਸ਼ਾਸਨ ਵੱਲੋਂ ਇੱਕ ਨਜ਼ਾਇਜ ਤੋਰ ’ਤੇ ਉਸਾਰੀ ਕਰਕੇ ਬਣਾਇਆ ਗਿਆ ਘਰ ਅੱਜ ਭਾਰੀ ਪੁਲਿਸ ਫੋਰਸ ਦੀ ਮੌਜੁਦਗੀ ਵਿੱਚ ਢਹਿ-ਢੇਰੀ ਕਰ ਦਿੱਤਾ ਗਿਆ। ਸਥਾਨਕ ਕੋਠੇ ਖੰਜੂਰਾਂ ਰੋਡ ਨੇੜੇ ਪੰਜ ਨੰਬਰ ਚੂੰਗੀ ਵਿਖੇ ਬਣੇ ਹਰਪ੍ਰੀਤ ਸਿੰਘ ਲੌਂਗਾ ’ਤੇ ਉਸ ਦੀ ਪਤਨੀ ਇੰਦਰਜੀਤ ਕੌਰ ਜੋ ਕਿ ਨਸ਼ਾ ਤਸਕਰੀ ਦੇ ਤਹਿਤ ਦਰਜ ਕਈ ਮਾਮਲਿਆਂ ਦੇ ਚਲਦਿਆਂ ਉਨ੍ਹਾਂ ਦਾ ਨਜ਼ਾਇਜ ਉਸਾਰੀ ’ਤੇ ਬਣਿਆ ਘਰ ਢਹਿ-ਢੇਰੀ ਕਰ ਦਿੱਤਾ ਗਿਆ। ਮੋਕੇ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਸੁਖਦੇਵ ਸਿੰਘ ਰੰਧਾਵਾ ਸਮੇਤ ਕੌਂਸਲ ਦਾ ਸਮੂਹ ਅਮਲਾ ਬੁਲਡੋਜ਼ਰ ਸਮੇਤ ਪੁੱਜਿਆ ਜਿੰਨ੍ਹਾਂ ਨੇ ਇੱਕ ਆਲੀਸ਼ਾਨ ਬਣੀ ਕੋਠੀ ਨੂੰ ਕੁਝ ਘੰਟਿਆਂ ’ਚ ਹੀ ਢਹਿ-ਢੇਰੀ ਕਰ ਦਿੱਤਾ ਗਿਆ। ਇਸ ਮੋਕੇ ’ਤੇ ਭਾਰੀ ਪੁਲਿਸ ਫੋਰਸ ਸਮੇਤ ਪੁੱਜੇ ਜਗਰਾਓਂ ਦੇ ਐੱਸਐੱਸਪੀ ਡਾ. ਅੰਕੂਰ ਗੁਪਤਾ, ਡੀਐੱਸਪੀ ਜਸਜਯੋਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਨਜਾਇਜ਼ ਉਸਾਰੀਆਂ ਢਾਉਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰਸ਼ਾਸਨ ਨਾਲ ਰਬਤਾ ਕਰਕੇ ਇਸ ਨਜਾਇਜ਼ ਉਸਾਰੀ ਨੂੰ ਢਾਊਣ ਲਈ ਸਮਾਂ ਤੈਅ ਕੀਤਾ ਗਿਆ ਉਸੇ ਤਹਿਤ ਅੱਜ ਜਗਰਾਓਂ ਦੇ ਇਸ ਨਜ਼ਾਇਜ਼ ਘਰ ਨੂੰ ਢਹਿ-ਢੇਰੀ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਮਲੇ ਨਾਲ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਲਾਅ ਐਂਡ ਆਰਡਰ ਨੂੰ ਸਹੀ ਰੱਖਣ ਦੇ ਮਕਸਦ ਨਾਲ ਇਹ ਤੈਨਾਤੀ ਕੀਤੀ ਗਈ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਦੱਸਿਆ ਕਿ ਇਸ ਘਰ ਦੇ ਮਾਲਕ ਹਰਪ੍ਰੀਤ ਸਿੰਘ ਲੌਂਗਾ ’ਤੇ ਉਸ ਦੀ ਪਤਨੀ ਇੰਦਰਜੀਤ ਕੌਰ ਜੋ ਕਿ ਨਸ਼ਾ ਤਸਕਰੀ ਦੇ ਦਰਜ ਕਈ ਮਾਮਲ਼ਿਆਂ ’ਚ ਪਹਿਲਾਂ ਤੋਂ ਹੀ ਜ਼ੇਲ੍ਹ ਵਿੱਚ ਬੰਦ ਹਨ।
ਇਸ ਘਰ ਨੂੰ ਢਾਊਣਾ ਗਲਤ ਹੈ ਇਸ ਦਾ ਕੇਸ ਅਦਾਲਤ ਵਿੱਚ ਚਲ ਰਿਹਾ ਹੈ : ਵਕੀਲ ਰਾਜਾ : ਇਸ ਢਹਿ-ਢੇਰੀ ਕੀਤੇ ਘਰ ਦੇ ਮਾਲਕ ਹਰਪ੍ਰੀਤ ਸਿੰਘ ਲੌਂਗਾ ਦੇ ਵਕੀਲ ਰਾਜਵਿੰਦਰ ਸਿੰਘ ਰਾਜਾ ਵੀ ਆਪਣੀ ਟੀਮ ਨਾਲ ਮੋਕੇ ’ਤੇ ਪੁੱਜੇ ਜਿੰਨ੍ਹਾਂ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਗਲਤ ਦੱਸਿਆ, ਪਰ ਪੁਲਿਸ ਪ੍ਰਸ਼ਾਸਨ ਅੱਗੇ ਉਨ੍ਹਾਂ ਦੀ ਕੋਈ ਵੀ ਅਪੀਲ-ਦਲੀਲ ਨਹੀਂ ਚੱਲੀ ਅਤੇ ਘਰ ਢਾਊਣ ਦੀ ਕਾਰਵਾਈ ਜਾਰੀ ਰਹੀ। ਵਕੀਲ ਨੇ ਕਿਹਾ ਕਿ ਇਸ ਦਾ ਕੇਸ ਜਗਰਾਓਂ ਦੀ ਮਾਨਯੋਗ ਅਦਾਲਤ ਵਿੱਚ ਚਲ ਰਿਹਾ ਹੈ ਅਤੇ ਅਦਾਲਤ ਵੱਲੋਂ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਵੀ ਇਸ ਸਬੰਧੀ ਸੰਮਨ ਕੀਤੇ ਸਨ ਜੋ ਉਨ੍ਹਾਂ ਵੱਲੋਂ ਰਿਸੀਵ ਵੀ ਕੀਤੇ ਜਾ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਫਿਰ ਵੀ ਇਹ ਕਾਰਵਾਈ ਕੀਤੀ ਗਈ ਹੈ। ਵਕੀਲ ਰਾਜਾ ਨੇ ਦੱਸਿਆ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਦੇ ਨਾਲ ਨਹੀਂ ਹਾਂ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਮੂਹਿੰਮਾਂ ਦੇ ਨਾਲ ਹਾਂ, ਪਰ ਇਸ ਨਜਾਇਜ਼ ਉਸਾਰੀ ਦੇ ਕੇਸ ਦੀ ਅਗਲੀ ਤਾਰੀਖ 4 ਜੁਲਾਈ ਹੈ ਅਤੇ ਪ੍ਰਸ਼ਾਸਨ ਨੂੰ ਇਸ ਤਾਰੀਖ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਸੀ, ਉਨ੍ਹਾਂ ਕਿਹਾ ਕਿ ਇਸ ਸਾਰੀ ਕਾਰਵਾਈ ਵਾਰੇ ਜੱਜ ਸਾਹਿਬ ਨੂੰ ਜਾਣੂ ਕਰਵਾਇਆ ਜਾਵੇਗਾ, ਹੁੱਣ ਉਨ੍ਹਾਂ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਹੈ ਇਸ ਵਾਰੇ ਜਲਦ ਹੀ ਦੱਸਿਆ ਜਾਵੇਗਾ।
ਕਾਰਜ ਸਾਧਕ ਅਫਸਰ ਅਦਾਲਤ ਦੇ ਸੰਮਨਾਂ ਵਾਰੇ ਕੋਈ ਵੀ ਜਵਾਬ ਦਿੱਤੇ ਬਗੈਰ ਹੀ ਨਿਕਲ ਗਏ : ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਜਦ ਅਦਾਲਤ ਵੱਲੋਂ ਭੇਜੇ ਗਏ ਸੰਮਨ ਜੋ ਕਿ ਉਨ੍ਹਾਂ ਵੱਲੋਂ ਰਿਸੀਵ ਕੀਤੇ ਗਏ ਸਨ ਵਾਰੇ ਪੁੱਛਿਆ ਗਿਆ ਤਾਂ ਮੀਡੀਆ ਦੇ ਜਵਾਬ ਖਤਮ ਕਰਕੇ ਇਸ ਵਾਰੇ ਕੋਈ ਵੀ ਜਵਾਬ ਨਾਂ ਦੇ ਸਕੇ ਅਤੇ ਉੱਥੋਂ ਖਿਸਕ ਗਏ।