ਚੰਡੀਗੜ੍ਹ ਯੂਨੀਵਰਸਿਟੀ, ਸਰਹੱਦੀ ਤਣਾਅ ਵਿਚਕਾਰ ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ ਅਤੇ ਵਿਕਰਮ ਬੱਤਰਾ ਸਕਾਲਰਸ਼ਿਪ ਸਕੀਮ ਰਾਹੀਂ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਕਰ ਰਹੀ ਵਿੱਤੀ ਸਹਾਇਤਾ ਪ੍ਰਦਾਨ
ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ 12 ਸਾਲਾਂ ਵਿੱਚ ਸੁਰੱਖਿਆ ਬਲਾਂ ਦੇ 5,723 ਬੱਚਿਆਂ ਨੂੰ 5.70 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਕੀਤੀ ਪ੍ਰਦਾਨ
ਭਵਿੱਖ ਦੇ ਫੌਜੀ ਲੀਡਰਾਂ ਨੂੰ ਸਿਖਲਾਈ ਦੇ ਰਹੀ ਹੈ ਚੰਡੀਗੜ੍ਹ ਯੂਨੀਵਰਸਿਟੀ , ਐਨਸੀਸੀ ਵਿੰਗ ਰਾਹੀਂ 43 ਵਿਦਿਆਰਥੀਆਂ ਨੂੰ ਮਿਲਿਆ ਕਮਿਸ਼ਨ
ਸੁਰੱਖਿਆ ਬਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਤੇ ਸੇਵਾ ਨੂੰ ਸ਼ਰਧਾਂਜਲੀ ਹਨ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਦੋ ਸਕਾਲਰਸ਼ਿਪ ਸਕੀਮਾਂ : ਸਤਨਾਮ ਸਿੰਘ ਸੰਧੂ ਸੰਸਦ ਮੈਂਬਰ (ਰਾਜ ਸਭਾ) ਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ
ਚੰਡੀਗੜ੍ਹ:
ਪਾਕਿਸਤਾਨ ਨਾਲ ਚੱਲ ਰਹੇ ਸਰਹੱਦੀ ਤਣਾਅ ਦੇ ਵਿਚਕਾਰ, ਚੰਡੀਗੜ੍ਹ ਯੂਨੀਵਰਸਿਟੀ ਭਾਰਤੀ ਹਥਿਆਰਬੰਦ ਬਲਾਂ, ਭਾਰਤੀ ਸੈਨਾ ਦੇ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀਆਂ ਦੋ ਵਿਸ਼ੇਸ਼ ਸਕਾਲਰਸ਼ਿਪ ਸਕੀਮਾਂ, ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ (AFEWS) ਅਤੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ ਨਾਲ ਸਮਰਥਨ ਦੇ ਰਹੀ ਹੈ। ਇਹ ਸਕੀਮਾਂ ਸੁਰੱਖਿਆ ਬਲਾਂ, ਉਨ੍ਹਾਂ ਦੇ ਬੱਚਿਆਂ ਅਤੇ ਪਤੀ/ਪਤਨੀ ਲਈ ਭਾਰਤੀ ਸੁਰੱਖਿਆ ਬਲਾਂ ਦੀ ਅਟੁੱਟ ਸੇਵਾ ਪ੍ਰਤੀ ਸ਼ੁਕਰਾਨੇ ਵਜੋਂ ਦਿਤੀਆਂ ਜਾ ਰਹੀਆਂ ਹਨ।
ਪਿਛਲੇ 12 ਸਾਲਾਂ ਵਿੱਚ, ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਨੇ 5,723 ਵਿਦਿਆਰਥੀਆਂ ਨੂੰ ਸੁਰੱਖਿਆ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਹਨ, ਜੋ ਕਿ 5.70 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਹੈ - ਇਹ ਰਾਸ਼ਟਰ ਦੀ ਸੇਵਾ ਕਰਨ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਯੂਨੀਵਰਸਿਟੀ ਦੀ ਸਥਾਈ ਵਚਨਬੱਧਤਾ ਨੂੰ ਦਿਖਾਉਂਦਾ ਹੈ।
ਇਸ ਵਿੱਤੀ ਸਹਾਇਤਾ ਤੋਂ ਇਲਾਵਾ, ਯੂਨੀਵਰਸਿਟੀ ਭਵਿੱਖ ਦੇ ਫੌਜੀ ਲੀਡਰ ਬਨਾਉਣ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਕਿਉਂਕਿ ਇਸਦੇ ਐਨਸੀਸੀ ਵਿੰਗ ਨੇ ਉਨ੍ਹਾਂ 43 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ ਜੋ ਸਫਲਤਾਪੂਰਵਕ ਭਾਰਤੀ ਹਥਿਆਰਬੰਦ ਬਲਾਂ ਵਿੱਚ ਕਮਿਸ਼ਨ ਹੋਏ ਹਨ। ਸਿੱਖਿਆ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਸੇਵਾ ਨੂੰ ਜੋੜਨ ਵਾਲੀ ਇੱਕ ਸੰਪੂਰਨ ਪਹੁੰਚ ਨਾਲ ਨੌਜਵਾਨਾਂ ਵਿੱਚ ਦੇਸ਼ ਭਗਤੀ, ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਨੂੰ ਪੈਂਦਾ ਕਰਨ ਵਿੱਚ ਯੂਨੀਵਰਸਿਟੀ ਦੀ ਭੂਮਿਕਾ ਦਾ ਪ੍ਰਮਾਣ ਹੈ।
ਚੰਡੀਗੜ੍ਹ ਯੂਨੀਵਰਸਿਟੀ ਆਪਣੀ ਸੰਸਥਾਗਤ ਸਮਾਜਿਕ ਜ਼ਿੰਮੇਵਾਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦੇਸ਼ ਦੀ ਸੇਵਾ ਕਰ ਰਹੇ ਭਾਰਤੀ ਸੈਨਾ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਯੂਨੀਵਰਸਿਟੀ ਨੇ ਮਿਆਰੀ ਸਿੱਖਿਆ ਵਿੱਚ ਮੋਹਰੀ ਹੋਣ ਦੇ ਨਾਲ-ਨਾਲ, ਅਕਾਦਮਿਕ ਸਾਲ 2025-2026 ਵਿਚ ਸੈਨਾ ਸੁਰੱਖਿਆ ਬਲਾਂ ਦੇ ਬੱਚਿਆਂ ਲਈ ਵੀ ਨਵੇਂ ਅਤੇ ਪ੍ਰਭਾਵਸ਼ਾਲੀ ਵਜ਼ੀਫੇ ਦੇ ਵਿਕਲਪ ਸ਼ਾਮਲ ਕੀਤੇ ਹਨ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ ਸਕੀਮ ਕਾਰਗਿਲ ਜੰਗ ਦੇ ਸ਼ਹੀਦਾਂ ਦੇ ਬੱਚਿਆਂ ਲਈ ਅਤੇ ਸੁਰੱਖਿਆ ਬਲਾਂ ਜਵਾਨਾਂ ਦੇ ਬੱਚਿਆਂ ਲਈ ਵਜ਼ੀਫ਼ਾ ਸਕੀਮ, ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ (ਏਐਫਈਡਬਲਿਊਐਸ) ਅਧੀਨ ਸੁਰੱਖਿਆ ਕਰਮਚਾਰੀਆਂ ਦੇ ਬੱਚਿਆਂ ਪਤੀ/ਪਤਨੀ ਲਈ ਰਿਆਇਤ ਅਤੇ ਸਰਹੱਦਾਂ ਅਤੇ ਸਾਡੀਆਂ ਜ਼ਿੰਦਗੀਆਂ ਦੀ ਹਮੇਸ਼ਾ ਰਾਖੀ ਕਰਨ ਵਾਲੇ ਸਾਡੇ ਸੁਰੱਖਿਆ ਬਲਾਂ ਪ੍ਰਤੀ ਸਲਾਮੀ ਦੇ ਪ੍ਰਤੀਕ ਵਜੋਂ ਸ਼ੁਰੂ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਵੱਖ-ਵੱਖ ਸ਼੍ਰੇਣੀਆਂ ਦੇ ਸੁਰੱਖਿਆ ਬਲਾਂ, ਉਨ੍ਹਾਂ ਦੇ ਬੱਚਿਆਂ ਅਤੇ ਪਤਨੀਆਂ ਲਈ ਸਾਰਿਆਂ ਕੋਰਸਾਂ ਵਿੱਚ ਸੀਟਾਂ ਰਾਖਵੀਆਂ ਕਰਨ ਅਤੇ ਫੀਸ ਵਿੱਚ ਛੋਟ ਦੇਣ ਦੀ ਸਕੀਮ ਵੀ ਤਿਆਰ ਕੀਤੀ ਹੈ। ਇਹ ਸਕੀਮ ਸਾਡੇ ਸਮਾਜ ਦੇ ਵਿਸ਼ੇਸ਼ ਵਰਗਾਂ ਪ੍ਰਤੀ ਸਾਡੀ ਸਮਾਜਿਕ ਜ਼ਿੰਮੇਵਾਰੀ ਦਾ ਵੀ ਹਿੱਸਾ ਹੈ। ਏਐਫਈਡਬਲਿਊਐਸ ਵੱਖ-ਵੱਖ ਸ਼੍ਰੇਣੀਆਂ ਦੇ ਭਾਰਤੀ ਸੈਨਾ ਦੇ ਜਵਾਨਾਂ ਦੇ ਬੱਚਿਆਂ ਅਤੇ ਪਤਨੀਆਂ ਲਈ ਸਾਰੇ ਕੋਰਸਾਂ ਵਿੱਚ ਸੀਟਾਂ ਰਾਖਵੀਆਂ ਕਰਨ ਦੀ ਇੱਕ ਵਿਲੱਖਣ ਸਕੀਮ ਹੈ। ਇਸ ਸਕੀਮ ਅਧੀਨ ਦਾਖਲ ਹੋਣ ਵਾਲੇ ਵੱਖ-ਵੱਖ ਸ਼੍ਰੇਣੀਆਂ ਦੇ ਸੈਨਾ ਦੇ ਜਵਾਨਾਂ ਦੇ ਬੱਚਿਆਂ ਅਤੇ ਪਤਨੀ ਨੂੰ ਨਿਰਧਾਰਤ ਸਮੈਸਟਰ ਫੀਸ ਵਿੱਚ ਮੁਫਤ ਸਿੱਖਿਆ ਦਾ ਲਾਭ ਵੀ ਦਿੱਤਾ ਜਾਵੇਗਾ।
ਚੰਡੀਗੜ੍ਹ ਯੂਨੀਵਰਸਿਟੀ ਦੀ ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ (ਏਐਫਈਡਬਲਯੂਐਸ) ਦੇ ਤਹਿਤ, ਸਾਰੇ ਕੋਰਸਾਂ ਵਿੱਚ 5% ਸੀਟਾਂ ਸੁਰੱਖਿਆ ਬਲ ਸ਼ਹੀਦਾਂ ਅਤੇ ਉਨ੍ਹਾਂ ਦੇ ਨਿਰਭਰ ਪਰਿਵਾਰ ਦੇ ਬੱਚਿਆਂ ਅਤੇ ਪਤੀ/ਪਤਨੀ ਲਈ ਰਾਖਵੀਆਂ ਹਨ। ਇਹ ਸਕੀਮ ਜੰਗੀ ਵਿਧਵਾਵਾਂ, ਜੰਗੀ ਪੀੜਤਾਂ, ਅਤੇ ਅਪਾਹਜ ਸੁਰੱਖਿਆ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 15% ਤੱਕ ਅਕਾਦਮਿਕ ਫੀਸ ਵਿੱਚ ਛੋਟ ਪ੍ਰਦਾਨ ਕਰਦੀ ਹੈ, ਅਤੇ ਸੇਵਾਮੁਕਤ ਅਤੇ ਸੇਵਾ ਕਰ ਰਹੇ ਰੱਖਿਆ ਅਤੇ ਅਰਧਸੈਨਿਕ ਕਰਮਚਾਰੀਆਂ ਦੇ ਬੱਚਿਆਂ ਅਤੇ ਪਤੀ/ਪਤਨੀ ਲਈ 10% ਛੋਟ ਪ੍ਰਦਾਨ ਕਰਦੀ ਹੈ। ਇੱਕ ਵਾਧੂ ਵਿਵਸਥਾ ਅਧਿਐਨ ਛੁੱਟੀ 'ਤੇ ਗਏ ਸੇਵਾ ਕਰ ਰਹੇ ਅਧਿਕਾਰੀਆਂ ਲਈ 1% ਸੀਟਾਂ (ਘੱਟੋ ਘੱਟ ਇੱਕ ਪ੍ਰਤੀ ਕੋਰਸ) ਰਾਖਵੀਂ ਰੱਖਦੀ ਹੈ, ਜਿਨ੍ਹਾਂ ਨੂੰ 20% ਸਮੈਸਟਰ ਫੀਸ ਵਿੱਚ ਵੀ ਛੋਟ ਮਿਲਦੀ ਹੈ। ਬਹਾਦਰੀ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ, ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ ਕਾਰਗਿਲ ਯੁੱਧ ਦੇ ਨਾਇਕਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਵਿੱਚ ਤਿੰਨ ਸਾਲਾਂ ਵਿੱਚ 20 ਰਾਖਵੀਆਂ ਸੀਟਾਂ, ਕਾਰਗਿਲ ਸ਼ਹੀਦਾਂ ਦੇ ਬੱਚਿਆਂ ਲਈ 15% ਅਕਾਦਮਿਕ ਫੀਸ ਮਾਫੀ, ਅਤੇ ਸੰਘਰਸ਼ ਵਿੱਚ ਜ਼ਖਮੀ ਹੋਏ ਸੁਰੱਖਿਆ ਕਰਮਚਾਰੀਆਂ ਦੇ ਬੱਚਿਆਂ ਲਈ 10% ਮਾਫੀ ਸ਼ਾਮਲ ਹੈ। ਇਹ ਸਕਾਲਰਸ਼ਿਪ ਪੂਰੇ ਕੋਰਸ ਦੀ ਮਿਆਦ ਲਈ ਲਾਗੂ ਹੁੰਦੀ ਹੈ ਅਤੇ ਇਸ ਵਿੱਚ ਕੁੱਲ 25 ਲੱਖ ਰੁਪਏ ਦੀ ਸਹਾਇਤਾ ਸ਼ਾਮਲ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਐਨਸੀਸੀ ਵਿੰਗ ਨੇ ਰਾਸ਼ਟਰ ਦੀ ਸੇਵਾ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਹੈ। ਐਨਸੀਸੀ ਵਿੰਗ ਦੇ 43 ਕੈਡਿਟਾਂ ਨੂੰ ਭਾਰਤੀ ਫੌਜ ਵਿੱਚ ਅਧਿਕਾਰੀ ਵਜੋਂ ਕਮਿਸ਼ਨ ਮਿਲਿਆ ਹੈ ਅਤੇ 520 ਕੈਡਿਟਾਂ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਐਨਸੀਸੀ ਵਿੰਗ ਖੇਤਰ ਵਿੱਚ ਸਿਖਲਾਈ ਪ੍ਰਾਪਤ ਕੈਡਿਟਾਂ ਦੇ ਸਭ ਤੋਂ ਵੱਡੇ ਦਲ ਵਿੱਚੋਂ ਇੱਕ ਵਜੋਂ ਉੱਭਰਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਐਨਸੀਸੀ ਵਿੰਗ ਨੇ 11 ਸਾਲਾਂ ਦੀ ਛੋਟੀ ਮਿਆਦ ਵਿੱਚ 43 ਵਿਦਿਆਰਥੀਆਂ ਨੇ ਕਮਿਸ਼ਨ ਪ੍ਰਾਪਤ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦਾ ਐਨਸੀਸੀ ਵਿੰਗ ਭਵਿੱਖ ਦੇ ਹਥਿਆਰਬੰਦ ਬਲਾਂ ਦੇ ਨੇਤਾਵਾਂ ਦੇ ਲਾਂਚਪੈਡ ਵਜੋਂ ਉੱਭਰਿਆ ਹੈ ਪਿਛਲੇ ਦਹਾਕੇ ਵਿੱਚ 43 ਕੈਡਿਟ ਭਾਰਤੀ ਹਥਿਆਰਬੰਦ ਬਲਾਂ ਵਿੱਚ ਕਮਿਸ਼ਨ ਪ੍ਰਾਪਤ ਅਧਿਕਾਰੀਆਂ ਵਜੋਂ ਸ਼ਾਮਲ ਹੋਏ ਹਨ। ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਨਿਯੁਕਤ ਕਰਕੇ ਮਹੱਤਵਪੂਰਨ ਪ੍ਰਗਤੀ ਕਰਨ ਤੋਂ ਇਲਾਵਾ, ਉਨ੍ਹਾਂ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਵੀ ਪੂਰਾ ਕਰਨ ਵਿੱਚ ਮਦਦ ਕਰ ਰਹੀ ਹੈ ਜੋ ਭਾਰਤੀ ਹਥਿਆਰਬੰਦ ਬਲਾਂ ਵਿੱਚ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਚੰਡੀਗੜ੍ਹ ਯੂਨੀਵਰਸਿਟੀ ਵਿੱਚ 2013 ਵਿੱਚ ਸਥਾਪਿਤ ਰਾਸ਼ਟਰੀ ਕੈਡਿਟ ਕੋਰ (ਐਨਸੀਸੀ) ਵਿੰਗ, 11 ਸਾਲਾਂ ਦੀ ਛੋਟੀ ਜਿਹੀ ਮਿਆਦ ਵਿੱਚ, ਭਾਰਤੀ ਹਥਿਆਰਬੰਦ ਬਲਾਂ ਲਈ ਅਧਿਕਾਰੀਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਜੋਂ ਉੱਭਰਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਐਨਸੀਸੀ ਵਿੰਗ ਵਿੱਚ ਸੇਵਾਮੁਕਤ ਹਥਿਆਰਬੰਦ ਬਲ ਅਧਿਕਾਰੀਆਂ ਦੇ ਪੇਸ਼ੇਵਰ ਮਾਰਗਦਰਸ਼ਨ ਵਿੱਚ ਸਿਖਲਾਈ ਪ੍ਰਾਪਤ ਵੱਖ-ਵੱਖ ਵਿਦਿਅਕ ਖੇਤਰਾਂ ਤੋਂ 43 ਕੈਡਿਟ (ਸੀਯੂ ਵਿਦਿਆਰਥੀ) ਨੂੰ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ, ਭਾਰਤੀ ਫੌਜ ਵਿੱਚ 26 ਕੈਡਿਟ, ਭਾਰਤੀ ਜਲ ਸੈਨਾ ਵਿੱਚ 13 ਕੈਡਿਟ ਅਤੇ ਭਾਰਤੀ ਹਵਾਈ ਸੈਨਾ ਵਿੱਚ 4 ਕੈਡਿਟ ਜੋ ਵੱਖ-ਵੱਖ ਭੂਮਿਕਾਵਾਂ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ।
11 ਸਾਲਾਂ ਦੀ ਛੋਟੀ ਜਿਹੀ ਮਿਆਦ ਵਿੱਚ 520 ਤੋਂ ਵੱਧ ਕੈਡਿਟਸ ਪਾਸ ਆਊਟ ਹੋਣ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਐਨਸੀਸੀ ਵਿੰਗ ਵਿੱਚ ਐਨਸੀਸੀ ਕੈਡਿਟਸ (ਹੁਣ ਤੱਕ ਸਿਖਲਾਈ ਪ੍ਰਾਪਤ) ਦੀ ਸਭ ਤੋਂ ਵੱਡੀ ਟੁਕੜੀਆਂ ਵਿੱਚੋਂ ਇੱਕ ਹੈ। ਕੁੱਲ 520 ਕੈਡਿਟਸ ਵਿੱਚੋਂ 379 ਪੁਰਸ਼ ਅਤੇ 141 ਮਹਿਲਾ ਕੈਡਿਟਸ ਸਨ, ਜਿਨ੍ਹਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਐਨਸੀਸੀ ਵਿੰਗ ਵਿੱਚ ਪੇਸ਼ੇਵਰਾਂ ਦੁਆਰਾ ਟ੍ਰੈਕਿੰਗ, ਪਰਬਤਾਰੋਹੀ, ਰਾਫਟਿੰਗ, ਹਥਿਆਰ ਸਿਖਲਾਈ, ਨਕਸ਼ਾ ਪੜ੍ਹਨ, ਸਵੈ-ਰੱਖਿਆ ਅਤੇ ਹੋਰ ਗਤੀਵਿਧੀਆਂ ਵਿੱਚ ਸਿਖਲਾਈ ਦਿੱਤੀ ਗਈ ਸੀ। 8 ਪ੍ਰਤੀਸ਼ਤ ਦੀ ਪ੍ਰਭਾਵਸ਼ਾਲੀ ਚੋਣ ਦਰ (ਕੁੱਲ 520 ਸਿਖਲਾਈ ਪ੍ਰਾਪਤ ਕੈਡਿਟਸ ਵਿੱਚੋਂ 43 ਨੂੰ ਅਧਿਕਾਰੀ ਵਜੋਂ ਕਮਿਸ਼ਨ ਦਿੱਤਾ ਗਿਆ) ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਦਾ ਐਨਸੀਸੀ ਵਿੰਗ ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਾਲੀ ਨਰਸਰੀ ਵਜੋਂ ਉੱਭਰਿਆ ਹੈ।
ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਰੈਂਕ ਹਾਸਲ ਕਰਨ ਵਾਲੇ ਸੀਯੂ ਦੇ ਵਿਦਿਆਰਥੀ ਅਕਸਰ ਆਪਣੀ ਸਫਲਤਾ ਦਾ ਸਿਹਰਾ ਐਨਸੀਸੀ ਵਿੰਗ ਦੇ ਸਖ਼ਤ ਸਿਖਲਾਈ ਕੈਂਪਾਂ, ਅਨੁਸ਼ਾਸਿਤ ਦਿਨਚਰਿਆ ਅਤੇ ਪ੍ਰੇਰਕ ਮਾਰਗਦਰਸ਼ਨ ਨੂੰ ਦਿੰਦੇ ਹਨ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਐਨਸੀਸੀ ਵਿੰਗ ਦੀ ਸ਼ੁਰੂਆਤ 23 ਪੰਜਾਬ ਬਟਾਲੀਅਨ ਐਨਸੀਸੀ ਰੋਪੜ ਦੇ ਅਧੀਨ 2013 ਵਿੱਚ ਕੀਤੀ ਗਈ ਸੀ। ਹਰ ਸਾਲ ਫੌਜ ਲਈ 54 ਸੀਟਾਂ, ਹਵਾਈ ਸੈਨਾ ਲਈ 18 ਅਤੇ ਜਲ ਸੈਨਾ ਲਈ 18 ਸੀਟਾਂ ਰਾਖਵੀਆਂ ਹੁੰਦੀਆਂ ਹਨ। ਮਹਿਲਾ ਕੈਡਿਟਾਂ ਲਈ 33 ਪ੍ਰਤੀਸ਼ਤ ਸੀਟਾਂ ਰਾਖਵੀਆਂ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਪੂਰੀ ਐਨਸੀਸੀ ਟੁਕੜੀ ਨੂੰ ਤਿੰਨ ਡਿਵੀਜ਼ਨਾਂ, ਸਾਰਾਗੜ੍ਹੀ ਪਲਟੂਨ, ਲੌਂਗੇਵਾਲਾ ਪਲਟੂਨ ਅਤੇ ਕਾਰਗਿਲ ਪਲਟੂਨ ਵਿੱਚ ਵੰਡਿਆ ਗਿਆ ਹੈ। ਇੱਥੇ ਐਨਸੀਸੀ ਡਿਵੀਜ਼ਨ ਕੈਡਿਟਾਂ ਲਈ ਵੱਖ-ਵੱਖ ਸਾਲਾਨਾ ਕੈਂਪਾਂ ਦਾ ਆਯੋਜਨ ਕਰਦਾ ਹੈ, ਜਿਸ ਵਿੱਚ ਸਿਖਲਾਈ ਵਜੋਂ ਟ੍ਰੈਕਿੰਗ, ਪਰਬਤਾਰੋਹੀ, ਰਾਫਟਿੰਗ, ਸ਼ੂਟਿੰਗ, ਨਕਸ਼ਾ ਪੜ੍ਹਨਾ, ਸਵੈ-ਰੱਖਿਆ ਅਤੇ ਹੋਰ ਗਤੀਵਿਧੀਆਂ ਸ਼ਾਮਲ ਹਨ।
ਸੀਯੂ ਦੇ ਐਨਸੀਸੀ ਕੈਡਿਟਾਂ ਨੇ ਰਾਸ਼ਟਰੀ ਪੱਧਰ ਦੇ ਐਨਸੀਸੀ ਕੈਂਪਾਂ ਅਤੇ ਮੁਕਾਬਲਿਆਂ ਦੌਰਾਨ ਕਈ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਸਰਵੋਤਮ ਪੁਰਸ਼ ਅਤੇ ਮਹਿਲਾ ਕੈਡਿਟ ਪੁਰਸਕਾਰ, ਟ੍ਰੈਕਿੰਗ ਅਤੇ ਸ਼ੂਟਿੰਗ ਵਿੱਚ ਸੋਨ ਤਗਮੇ ਅਤੇ ਆਲ ਇੰਡੀਆ ਵਾਯੂ ਸੈਨਾ ਕੈਂਪ (ਏਆਈਵੀਐਸਸੀ-2019) ਵਿੱਚ ਸੋਨ ਤਗਮੇ ਜਿੱਤੇ ਹਨ।”
ਸੰਸਦ ਮੈਂਬਰ (ਰਾਜ ਸਭਾ ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, ",ਅਸੀਂ ਹਮੇਸ਼ਾ ਇਹ ਮੰਨਿਆ ਹੈ ਕਿ ਇੱਕ ਰਾਸ਼ਟਰ ਦੀ ਤਾਕਤ ਸਿਰਫ਼ ਉਸਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਹੀ ਨਹੀਂ ਹੁੰਦੀ, ਸਗੋਂ ਇਸ ਗੱਲ ਵਿੱਚ ਵੀ ਹੁੰਦੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਸਨਮਾਨ ਅਤੇ ਸਮਰਥਨ ਕਿਵੇਂ ਕਰਦਾ ਹੈ ਜੋ ਸਾਡੇ ਦੇਸ਼ ਦੀ ਸੇਵਾ ਵਿਚ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਰਹਿੰਦੇ ਹਨ। ਅਜਿਹੇ ਸਮੇਂ ਵਿੱਚ, ਜਦੋਂ ਸਾਡੇ ਬਹਾਦਰ ਜਵਾਨ ਵਧ ਰਹੇ ਤਣਾਅ ਦੇ ਵਿਚਕਾਰ ਚੌਕਸ ਖੜ੍ਹੇ ਹਨ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਵਚਨਬੱਧਤਾ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।"
"ਅਜਿਹਾ ਕਰਨ ਦੀ ਭਾਵਨਾ ਨਾਲ ਯੂਨੀਵਰਸਿਟੀ ਨੇ ਆਰਮਡ ਫੋਰਸਿਜ਼ ਐਜੂਕੇਸ਼ਨਲ ਵੈਲਫੇਅਰ ਸਕੀਮ (ਏਐਫਈਡਬਲਯੂਐਸ) ਅਤੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਸਕਾਲਰਸ਼ਿਪ ਲਾਗੂ ਕੀਤੀ ਹੈ। ਇਹ ਪਹਿਲਕਦਮੀਆਂ, ਜੋ ਕਿ ਮੌਜੂਦਾ ਭਾਰਤ-ਪਾਕਿਸਤਾਨ ਤਣਾਅ ਤੋਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਹਨ, ਸੁਰੱਖਿਆ ਬਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਪ੍ਰਤੀ ਸਾਡਾ ਡੂੰਘਾ ਧੰਨਵਾਦ ਅਤੇ ਸਤਿਕਾਰ ਪ੍ਰਗਟ ਕਰਨ ਦੇ ਸਾਧਨ ਵਜੋਂ ਹੋਰ ਵੀ ਮਹੱਤਵਪੂਰਨ ਹੋ ਜਾਂਦੀਆਂ ਹਨ। ਇਹ ਸਕੀਮਾਂ ਸਾਡੀ ਇਸ ਅਟੁੱਟ ਵਚਨਬੱਧਤਾ ਦਾ ਪ੍ਰਤੀਬਿੰਬ ਹਨ ਕਿ ਸਾਡੇ ਫੌਜੀ ਯੋਧਿਆਂ ਦੇ ਬੱਚਿਆਂ ਅਤੇ ਪਤਨੀਆਂ ਦੀ ਵਿੱਤੀ ਰੁਕਾਵਟਾਂ ਦੇ ਬੋਝ ਤੋਂ ਬਿਨਾਂ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ। ਇੱਕ ਯੂਨੀਵਰਸਿਟੀ ਹੋਣ ਦੇ ਨਾਤੇ, ਅਸੀਂ ਪੱਕਾ ਵਿਸ਼ਵਾਸ ਰੱਖਦੇ ਹਾਂ ਕਿ ਸਾਡੇ ਰਾਸ਼ਟਰ ਦਾ ਭਵਿੱਖ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਹੈ, ਅਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦਾ ਸਮਰਥਨ ਕਰੀਏ ਜਿਨ੍ਹਾਂ ਨੇ ਇੰਨਾ ਕੁਝ ਕੁਰਬਾਨ ਕੀਤਾ ਹੈ। ਸਾਡੀਆਂ ਸਕਾਲਰਸ਼ਿਪ ਸਕੀਮਾਂ ਅਤੇ ਐਨਸੀਸੀ ਸਿਖਲਾਈ ਪ੍ਰੋਗਰਾਮ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਧੰਨਵਾਦ ਕਹਿਣ ਦਾ ਸਾਡਾ ਤਰੀਕਾ ਹੈ ਜੋ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ। ਅਸੀਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ।"
ਸੰਧੂ ਨੇ ਕਿਹਾ, "ਇਹ ਸਕੀਮਾਂ ਸਿਰਫ਼ ਵਿੱਤੀ ਲਾਭ ਲਈ ਹੀ ਨਹੀਂ ਹਨ - ਇਹ ਡੂੰਘੇ ਰਾਸ਼ਟਰੀ ਧੰਨਵਾਦ ਦਾ ਪ੍ਰਗਟਾਵਾ ਹਨ। ਸੁਰੱਖਿਆ ਬਲਾਂ ਦੇ ਪਰਿਵਾਰਾਂ ਦੀ ਸਿੱਖਿਆ ਵਿੱਚ ਨਿਵੇਸ਼ ਕਰਕੇ, ਚੰਡੀਗੜ੍ਹ ਯੂਨੀਵਰਸਿਟੀ ਇੱਕ ਨਵੀਂ ਪੀੜ੍ਹੀ ਨੂੰ ਅਗਵਾਈ ਕਰਨ, ਸੇਵਾ ਕਰਨ ਅਤੇ ਕੁਰਬਾਨੀ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਸਾਧਨਾਂ ਨਾਲ ਲੈਸ ਕਰਨਾ ਚਾਹੁੰਦੀ ਹੈ। ਸ਼ਾਂਤੀ ਅਤੇ ਸੰਘਰਸ਼ ਦੇ ਸਮੇਂ ਵਿੱਚ, ਇਹ ਪ੍ਰੋਗਰਾਮ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੀ ਅਟੁੱਟ ਏਕਤਾ ਨੂੰ ਦਰਸਾਉਂਦੇ ਹਨ।"