ਪੰਜਾਬ ਦੇ ਹੱਕ ਲਈ 'ਆਪ' ਕੈਬਨਿਟ ਮੈਦਾਨ ਵਿੱਚ, ਭਾਜਪਾ ਦੀ ਜਲ-ਸਾਜ਼ਿਸ਼ ਵਿਰੁੱਧ ਖੋਲ੍ਹਿਆ ਮੋਰਚਾ
- ਹਰਪਾਲ ਚੀਮਾ ਦਾ ਤਿੱਖਾ ਹਮਲਾ: ਭਾਜਪਾ ਦੀ 'ਪੰਜਾਬ ਪ੍ਰਤੀ ਨਫ਼ਰਤ ਫਿਰ ਉਜਾਗਰ', ਪਾਣੀਆਂ ਦੇ ਹੱਕਾਂ ਦੀ ਲੜਾਈ ਵਿੱਚ ਸਭ ਤੋਂ ਅੱਗੇ
- ਬਲਜੀਤ ਕੌਰ ਦਾ ਸਵਾਲ: 'ਪੈਸਾ ਵੀ ਪੰਜਾਬ ਦੇਵੇ, ਪਾਣੀ ਵੀ?ਭਾਜਪਾ 'ਤੇ ਕੀਤਾ ਤਿੱਖਾ ਹਮਲਾ
ਚੰਡੀਗੜ੍ਹ, 11 ਮਈ 2025 - ਆਮ ਆਦਮੀ ਪਾਰਟੀ (ਆਪ) ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵੱਲੋਂ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਹਰਿਆਣਾ ਨੂੰ ਜ਼ਬਰਦਸਤੀ ਵਾਧੂ ਪਾਣੀ ਦੇਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਪਾਰਟੀ ਆਗੂਆਂ ਨੇ ਇੱਕ ਵਾਰ ਫਿਰ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
'ਆਪ' ਆਗੂਆਂ ਅਤੇ ਵਰਕਰਾਂ ਦਾ ਬੀਬੀਐਮਬੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੇ ਨਾਲ, ਪੰਜਾਬ ਦੇ ਮੰਤਰੀਆਂ ਨੇ ਟਵਿੱਟਰ (x) 'ਤੇ "ਪੰਜਾਬ ਦਾ ਪਾਣੀ ਪੰਜਾਬ ਦਾ ਹੱਕ" ਹੈਸ਼ਟੈਗ ਨਾਲ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਅਤੇ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ, "ਇਹ ਬਹੁਤ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਆਪਣੀਆਂ ਗੰਦੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ। ਜੰਗ ਦੌਰਾਨ ਵੀ, ਇਹ ਬੀਬੀਐਮਬੀ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ।"
ਮੁੱਖ ਮੰਤਰੀ ਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, "ਕੇਂਦਰ ਦੀ ਭਾਜਪਾ ਸਰਕਾਰ ਦੇ ਨਿਰਦੇਸ਼ਾਂ 'ਤੇ, ਬੀਬੀਐਮਬੀ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇੱਕ ਪਾਸੇ ਜਿੱਥੇ ਪੰਜਾਬ ਆਪਣੀ ਸਰਹੱਦ 'ਤੇ ਪਾਕਿਸਤਾਨ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਹੈ, ਦੂਜੇ ਪਾਸੇ, ਕੇਂਦਰ ਸਰਕਾਰ ਇੱਕ ਵਾਰ ਫਿਰ ਬੀਬੀਐਮਬੀ ਦੇ ਅਧਿਕਾਰੀਆਂ ਰਾਹੀਂ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਅਜਿਹਾ ਕਦੇ ਨਹੀਂ ਹੋਣ ਦਿਆਂਗਾ ਅਤੇ ਆਪਣੀ ਪੂਰੀ ਤਾਕਤ ਨਾਲ ਇਸ ਸਾਜ਼ਿਸ਼ ਨੂੰ ਰੋਕਾਂਗਾ।"
ਹਰਪਾਲ ਸਿੰਘ ਚੀਮਾ
"ਕੇਂਦਰ ਦੀ ਭਾਜਪਾ ਸਰਕਾਰ ਨਫ਼ਰਤ ਇੱਕ ਵਾਰ ਫਿਰ ਪੰਜਾਬ ਨਾਲ ਦਿੱਖ ਰਹੀ ਹੈ, ਬੀਬੀਐਮਬੀ ਜ਼ਰੀਏ ਧੱਕੇ ਤੇ ਧੋਖੇ ਨਾਲ ਪੰਜਾਬ ਦਾ ਪਾਣੀ ਪਿਛਲੇ ਕਈ ਦਿਨਾਂ ਤੋਂ ਖੋਹ ਕੇ ਦੂਜੇ ਸੂਬੇ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ। ਪੰਜਾਬ ਦੀ ਹੋਂਦ ਸਾਡਾ ਪਾਣੀ—ਸਾਡੇ ਪਾਣੀ ਦੀ ਲੁੱਟ ਹਰਗਿਜ਼ ਬਰਦਾਸ਼ਤ ਨਹੀਂ
ਕੁਲਦੀਪ ਧਾਲੀਵਾਲ
ਪਾਣੀ ਸਾਡਾ, ਹੱਕ ਸਾਡਾ — ਫੈਸਲਾ ਵੀ ਸਾਡਾ ਹੋਣਾ ਚਾਹੀਦਾ!
ਬੀਬੀਐਮਬੀ ਕਿਸ ਹੱਕ ਨਾਲ ਪੰਜਾਬ ਦੀ ਇਜਾਜ਼ਤ ਤੋਂ ਬਿਨਾਂ ਫੈਸਲੇ ਕਰ ਰਹੀ ਹੈ? ਕੇਂਦਰ ਦੀ ਬੀਜੇਪੀ ਪੰਜਾਬ ਦੀ ਕਦੇ ਸਕੀ ਨਹੀਂ ਬਣ ਸਕਦੀ।
ਬਲਜੀਤ ਕੌਰ
"ਬੀਬੀਐਮਬੀ ਪੰਜਾਬ ਲਈ ਚਿੱਟੇ ਹਾਥੀ ਤੋਂ ਘੱਟ ਨਹੀਂ ਹੈ। ਪੰਜਾਬ ਬੀਬੀਐਮਬੀ ਦਾ ਸਾਰਾ ਖਰਚਾ ਚੁੱਕਦਾ ਹੈ, ਬਦਲੇ ਵਿੱਚ, ਇਨਾਮ ਵਜੋਂ, ਉਹ ਸਾਡਾ ਪਾਣੀ ਖੋਹ ਕੇ ਕਿਸੇ ਹੋਰ ਰਾਜ ਨੂੰ ਦੇ ਦਿੰਦੇ ਹਨ। ਇਸ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।"
ਹਰਜੋਤ ਬੈਂਸ
"ਜਿਵੇਂ-ਜਿਵੇਂ ਇਹ ਖ਼ਬਰ ਫੈਲ ਰਹੀ ਹੈ ਕਿ ਬੀਬੀਐਮਬੀ ਦੇ ਅਧਿਕਾਰੀ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਨੰਗਲ ਡੈਮ 'ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੱਧ ਰਹੀ ਹੈ। ਇਸ ਲਈ, ਬੀਬੀਐਮਬੀ ਨੂੰ ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਹੋਵੇ। ਨੰਗਲ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਦਹਾਕਿਆਂ ਬਾਅਦ ਦਰਿਆਈ ਪਾਣੀ ਮਿਲ ਰਿਹਾ ਹੈ। ਬਾਕੀ ਬਚਦਾ ਪਾਣੀ ਪੰਜਾਬ ਦਾ ਹੈ।"
ਹਰਭਜਨ ਸਿੰਘ ਈ.ਟੀ.ਓ.
ਕੇਂਦਰ ਵਿੱਚ ਬੈਠੀ ਬੀਜੇਪੀ ਸਰਕਾਰ ਬੀਬੀਐਮਬੀ ਦੇ ਅਧਿਕਾਰੀਆਂ ਰਾਹੀਂ ਇੱਕ ਵਾਰ ਫਿਰ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਜਾ ਰਹੀ ਹੈ। ਪੰਜਾਬ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗਾ। ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧ ਹਾਂ
ਲਾਲਜੀਤ ਭੁੱਲਰ
ਬੀਬੀਐਮਬੀ ਰਾਹੀਂ ਪੰਜਾਬ ਦੇ ਹੱਕ ਦੇ ਪਾਣੀ ‘ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕੇਂਦਰ ਦੀ ਬੀਜੇਪੀ ਸਰਕਾਰ— ਇਹ ਸਿਰਫ ਪਾਣੀ ਦੀ ਹੀ ਲੁੱਟ ਨਹੀਂ, ਸਗੋਂ ਸਾਡੀ ਹੋਂਦ ‘ਤੇ ਹਮਲਾ ਹੈ। ਕਿਸਾਨ ਤੇ ਲੋਕ ਵਿਰੋਧੀ ਸਾਜ਼ਿਸ਼ ਬੀਜੇਪੀ ਦੇ ਪੰਜਾਬ ਵਿਰੋਧੀ ਏਜੰਡੇ ਦਾ ਹਿੱਸਾ ਹੈ।
ਡਾ. ਬਲਬੀਰ ਸਿੰਘ
"ਇਹ ਭਾਜਪਾ ਦੀ ਕੇਂਦਰ ਸਰਕਾਰ ਦਾ ਬਹੁਤ ਹੀ ਸ਼ਰਮਨਾਕ ਅਤੇ ਘਿਣਾਉਣਾ ਰਵੱਈਆ ਹੈ। ਪੰਜਾਬ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਰੱਖਿਆ ਕਰਦਾ ਹੈ, ਦੇਸ਼ ਨੂੰ ਭੋਜਨ ਪ੍ਰਦਾਨ ਕਰਦਾ ਹੈ ਅਤੇ ਰਾਸ਼ਟਰੀ ਹਿੱਤ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਫਿਰ ਵੀ ਭਾਜਪਾ ਅਤੇ ਕੇਂਦਰ ਸਰਕਾਰ ਪੰਜਾਬ ਦੀ ਪਿੱਠ 'ਤੇ ਛੁਰਾ ਮਾਰ ਰਹੇ ਹਨ। ਇਹ ਅਸਹਿਣਯੋਗ ਹੈ!"
ਲਾਲਚੰਦ ਕਟਾਰੂਚਕ
ਪੰਜਾਬ ਪਹਿਲਾਂ ਹੀ ਗਹਿਰੇ ਸੰਕਟ ਚੋਂ ਗੁਜਰ ਰਿਹਾ ਹੈ,ਦੂਜੇ ਪਾਸੇ ਕੇਂਦਰ ਦੀ ਸਰਕਾਰ BBMB ਰਾਹੀ ਫਿਰ ਸਾਡੇ ਪਾਣੀ ਤੇ ਡਾਕਾ ਮਾਰਨ ਦੀ ਤਾਕ ਵਿੱਚ ਹੈ।
ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸਾਡੇ ਕੋਲ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀ ਹੈ, ਬੀਬੀਐਮਬੀ ਦੀ ਇਸ ਘਿਣੌਣੀ ਹਰਕਤ ਦਾ ਡੱਟਕੇ ਵਿਰੋਧ ਕਰਦੇ ਹਾਂ।
ਡਾ. ਰਵਜੋਤ
ਪਾਣੀ ਪੰਜਾਬ ਦਾ, ਪਰ ਜਾਣਬੁੱਝ ਕੇ ਗੈਰ ਸੰਵਿਧਾਨਕ ਤਰੀਕੇ ਨਾਲ ਕਿਸੇ ਹੋਰ ਸੂਬੇ ਨੂੰ ਦੇਣਾ, ਇਹ ਕਿੱਥੋਂ ਦਾ ਇੰਨਸਾਫ਼ ਹੈ। ਜੰਗ ਦੇ ਹਾਲਾਤਾਂ ‘ਚ ਵੀ ਪੰਜਾਬ ਨਾਲ ਲੁੱਟ ਜਾਰੀ ਹੈ। ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ। ਬੀਬੀਐਮਬੀ ਗੈਰ ਸੰਵਿਧਾਨਕ ਹੈ, ਇਹ ਬੋਰਡ ਤੁਰੰਤ ਭੰਗ ਹੋਵੇ।
ਮੋਹਿੰਦਰ ਭਗਤ
ਬੀਬੀਐਮਬੀ ਦੇ ਰਾਹੀਂ ਪੰਜਾਬ ਨੂੰ ਆਪਣੇ ਹੱਕਾਂ ਤੋਂ ਵੀ ਲਾਂਭੇ ਕੀਤਾ ਜਾ ਰਿਹਾ ਹੈ। ਪਾਣੀ ਦੇ ਮੁੱਦੇ ‘ਤੇ ਪੰਜਾਬ ਨੂੰ ਧੱਕੇ ਤੇ ਧੋਖੇ ਨਾਲ ਦਬਾਉਣਾ ਚਾਹੁੰਦੀ ਹੈ ਕੇਂਦਰ ਦੀ ਬੀਜੇਪੀ ਸਰਕਾਰ ਨਾਜ਼ੁਕ ਹਾਲਾਤਾਂ ‘ਚ ਇਹ ਇਕੱਲੀ ਬੇਇਨਸਾਫੀ ਨਹੀਂ, ਪੰਜਾਬ ਵਿਰੋਧੀ ਏਜੰਡਾ ਹੈ।
ਬਰਿੰਦਰ ਗੋਇਲ
ਪੰਜਾਬੀਆਂ ਦੇ ਹੱਕ ਦੇ ਪਾਣੀ ‘ਤੇ ਬੀਜੇਪੀ ਲਗਾਤਾਰ ਬੀਬੀਐਮਬੀ ਰਾਹੀਂ ਡਾਕਾ ਮਾਰਨਾ ਚਾਹੁੰਦੀ ਹੈ, ਜੰਗ ਦੇ ਹਾਲਾਤਾਂ ‘ਚ ਵੀ ਪੰਜਾਬ ਨਾਲ ਵਿਤਕਰਾ ਨਹੀਂ ਛੱਡਿਆ ਗਿਆ। ਪੰਜਾਬ ਨਾਲ ਨਫ਼ਰਤ ਕੇਂਦਰ ਦੀ ਬੀਜੇਪੀ ਸਰਕਾਰ ਦੀ ਫਿਰ ਤੋਂ ਸਭ ਦੇ ਸਾਹਮਣੇ ਹੈ।