ਬਾਰਡਰ ਦੇ ਪਿੰਡ ਸਾਧਾਂਵਾਲੀ ਦੇ ਇੱਕ ਡੇਰੇ ਨੂੰ ਸ਼ੱਕੀ ਹਾਲਾਤਾਂ ਵਿੱਚ ਲੱਗੀ ਅੱਗ
ਘਰ ਦਾ ਸਾਰਾ ਕੀਮਤੀ ਸਮਾਨ ਨਗਦੀ ਗਹਿਣੇ ਸੜਕੇ ਹੋਏ ਸਵਾਹ ,ਗਰੀਬ ਪਰਿਵਾਰ ਦਾ ਰੋ ਰੋ ਬੁਰਾ ਹਾਲ ਤੇ ਸਰਕਾਰ ਨੂੰ ਮਦਦ ਦੀ ਲਾਈ ਗੁਹਾਰ
ਰੋਹਿਤ ਗੁਪਤਾ
ਗੁਰਦਾਸਪੁਰ , 11ਮਈ 2025 :
ਭਾਰਤ-ਪਾਕਿ ਕੋਮਾਤਰੀ ਸਰਹੱਦ ਦੇ ਨਜਦੀਕ ਪਿੰਡ ਸਾਧਾਂਵਾਲੀ ਦੇ ਇੱਕ ਡੇਰੇ ਉੱਪਰ ਰਹਿੰਦੇ ਗਰੀਬ ਪਰਿਵਾਰ ਦੇ ਘਰ ਨੂੰ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਇਥੋਂ ਦੇ ਕਾਰੋਬਾਰੀ ਰਾਮ ਲੁਭਾਇਆ ਦੇ ਡੇਰੇ ਉੱਪਰ ਕਰੀਬ ਉਹ 50_ 60 ਸਾਲ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਪਰ ਬੀਤੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਹੋਏ ਤਨਾਵ ਨੂੰ ਲੈ ਕੇ ਉਹ ਆਪਣੇ ਰਿਸ਼ਤੇਦਾਰਾਂ ਕੋਲੋਂ ਚਲੇ ਗਏ ਸਨ।ਅੱਜ ਜਦੋਂ ਉਹ ਡੇਰੇ ਉੱਪਰ ਆਏ ਤਾਂ ਡੇਰੇ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਜਿਨਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਉਨਾਂ ਚਿਰ ਤੱਕ ਉਹਨਾਂ ਦੇ ਘਰ ਦਾ ਸਾਰਾ ਕੀਮਤੀ ਸਮਾਨ,ਗਹਿਣੇ ਅਤੇ ਨਗਦੀ ਸੜ ਕੇ ਸਵਾਹ ਹੋ ਚੁੱਕੇ ਸਨ।ਇਸ ਘਟਨਾ ਨੂੰ ਲੈ ਕੇ ਗਰੀਬ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
ਗਰੀਬ ਪਰਿਵਾਰ ਨੂੰ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਉੱਪਰ ਅੱਗ ਲਾਉਣ ਦਾ ਖਦਸਾ ਜਤਾਇਆ ਹੈ।ਇਸ ਮੌਕੇ ਪੀੜਿਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਅੱਗ ਲੱਗਣ ਦੇ ਕਾਰਨਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਉਚਿਤ ਮੁਆਵਜਾ ਦੇਣ ਦੀ ਗੁਹਾਰ ਲਾਈ ਹੈ।